DECEMBER 9, 2022
post

Jasbeer Singh

(Chief Editor)

Latest update

ਰਜਿੰਦਰਾ ਹਸਪਤਾਲ ਦੀ ਸਰਜੀਕਲ ਟੀਮ ਨੇ 17 ਸਾਲਾਂ ਲੜਕੀ ਦੀ ਤਿੱਲੀ ਦਾ ਗੁੰਝਲਦਾਰ ਆਪਰੇਸ਼ਨ ਸਫਲਤਾ ਪੂਰਵਕ ਕੀਤਾ -ਰਜਿੰਦ

post-img

ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਡਾ. (ਪ੍ਰੋ) ਐਚ.ਐਸ. ਰੇਖੀ, ਜੋ ਕਿ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੀ ਹਨ, ਦੀ ਅਗਵਾਈ ਹੇਠ ਇੱਕ 17 ਸਾਲ ਦੀ ਲੜਕੀ ਦਾ ਸਫ਼ਲ ਆਪਰੇਸ਼ਨ ਕੀਤਾ ਜਿਸਦੀ ਤਿੱਲੀ ਵਿੱਚ ਇੱਕ ਵੱਡਾ ਗੁੰਝਲਦਾਰ ਸਿਸਟਿਕ ਮਾਸ ਸੀ। ਲੜਕੀ ਬਹੁਤ ਦਰਦ ਅਤੇ ਪੀੜ ਨਾਲ ਕਰਾਹੁੰਦੀ ਹੋਈ ਹਸਪਤਾਲ ਲਿਆਂਦੀ ਗਈ ਸੀ। ਇਹ ਲੜਕੀ ਰਾਤ ਨੂੰ ਸੌਣ ਦੇ ਵੀ ਕਾਬਲ ਨਹੀਂ ਸੀ ਕਿਉਂਕਿ ਇਸ ਵਧੀ ਹੋਈ ਤਿੱਲੀ ਨੇ ਫੇਫੜਿਆਂ, ਦਿਲ ਤੇ ਅੰਤੜੀਆਂ ਦੇ ਆਲੇ ਦੁਆਲੇ ਨੂੰ ਦੱਬਿਆ ਹੋਇਆ ਸੀ। ਡਾ. ਰੇਖੀ ਨੇ ਇਸ ਸਫ਼ਲ ਸਰਜਰੀ ਬਾਰੇ ਦੱਸਦਿਆਂ ਕਿਹਾ ਕਿ, “ਲੜਕੀ ਬਹੁਤ ਪਰੇਸ਼ਾਨੀ ਵਿੱਚ ਸੀ, ਇਸ ਸਰਜਰੀ ਤੋਂ ਬਾਅਦ ਬਾਹਰ ਕੱਢੇ ਗਏ ਮਾਸ ਦੇ ਲੋਥੜੇ ਦਾ ਆਕਾਰ ਲਗਭਗ 35 x 30 ਸੈਂਟੀਮੀਟਰ ਅਤੇ ਲਗਭਗ ਭਾਰ ਕਰੀਬ 8-9 ਕਿੱਲੋ ਤੋਲਿਆ ਗਿਆ, ਜਿਸ ਨੇ ਕਿ ਜ਼ਿਆਦਾਤਰ ਤਿੱਲੀ ਟਿਸ਼ੂ ਨੂੰ ਖ਼ਰਾਬ ਕਰ ਦਿੱਤਾ ਸੀ ਅਤੇ ਇਸ ਤਰ੍ਹਾਂ ਇਸ ਨੂੰ ਤਿੱਲੀ ਦੇ ਨਾਲ-ਨਾਲ ਹਟਾ ਦਿੱਤਾ ਗਿਆ ਅਤੇ ਸਰਜਰੀ ਤੋਂ ਬਾਅਦ ਉਹ ਲੜਕੀ ਠੀਕ ਹੋ ਰਹੀ ਹੈ। ਡਾ. (ਪ੍ਰੋ) ਐਚ.ਐਸ. ਰੇਖੀ ਨੇ ਕਿਹਾ ਕਿ ਅਜਿਹੇ ਕੇਸ ਬਹੁਤ ਹੀ ਗੁੰਝਲਦਾਰ ਹੁੰਦੇ ਹਨ, ਇਸ ਬੱਚੀ ਦੀ ਤਿੱਲੀ ਵਿੱਚ ਰਸੌਲੀ ਸੀ ਜਿਸਦਾ ਆਕਾਰ ਪਿਛਲੇ ਦੋ ਮਹੀਨਿਆਂ ਵਿੱਚ ਅਚਾਨਕ ਵਧ ਗਿਆ ਸੀ। ਇੰਨੇ ਵੱਡੇ ਆਕਾਰ ਦੇ ਨਾਲ, ਮਰੀਜ਼ ਦੇ ਤਿੱਲੀ ਦੇ ਆਲੇ ਦੁਆਲੇ ਦੇ ਅੰਗਾਂ ਦੇ ਸੁੰਕੜਨ ਦੇ ਕਾਰਨ ਕਈ ਤਰ੍ਹਾਂ ਦੀਆਂ ਹੋਰ ਸਰੀਰਕ ਪ੍ਰੇਸ਼ਾਨੀਆਂ ਮਰੀਜ ਨੂੰ ਤੰਗ ਕਰਦੀਆਂ ਹਨ।ਅਜਿਹੇ ਮਾਮਲਿਆਂ ਵਿਚ ਅਜਿਹਾ ਵਧਿਆ ਹੋਇਆ ਮਾਸ ਅਚਾਨਕ ਫਟ ਸਕਦਾ ਹੈ ਜਿਸ ਨਾਲ ਬਹੁਤ ਜ਼ਿਆਦਾ ਖੂਨ ਦਾ ਨੁਕਸਾਨ ਜਾਂ ਮੌਤ ਵੀ ਹੋ ਸਕਦੀ ਹੈ। ਡਾ. ਰੇਖੀ ਨੇ ਕਿਹਾ ਕਿ ਬੱਚੀ ਲਈ ਸਰਜਰੀ ਸਮੇਂ ਦੀ ਤੁਰੰਤ ਲੋੜ ਸੀ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਸਰਜਰੀ ਟੀਮ ਵਲੋਂ ਅਜਿਹੀਆਂ ਜਟਿਲ ਸਰਜਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਲੜਕੀ ਦੇ ਮਾਤਾ-ਪਿਤਾ ਨੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਤੁਰੰਤ ਇਲਾਜ ਅਤੇ ਚੰਗੀ ਦੇਖਭਾਲ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਬਹੁਤ ਵਧੀਆ ਇਲਾਜ਼ ਸਹੂਲਤਾਂ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਬਿਹਤਰ ਤਰੀਕੇ ਨਾਲ ਮਿਲ ਰਹੀਆਂ ਹਨ। ਉਨ੍ਹਾਂ ਨੇ ਰਾਹਤ ਅਤੇ ਧੰਨਵਾਦ ਦੀ ਭਾਵਨਾ ਜ਼ਾਹਰ ਕਰਦਿਆਂ ਡਾ. ਰੇਖੀ ਅਤੇ ਟੀਮ ਦਾ ਵੀ ਧੰਨਵਾਦ ਕੀਤਾ। ਬੱਚੀ ਦੇ ਪਿਤਾ ਨੇ ਦੱਸਿਆ, ''ਸਾਡੇ ਕਈ ਮਹੀਨੇ ਔਖੇ ਦੌਰ 'ਚੋਂ ਗੁਜ਼ਰੇ ਸੀ, ਜਿਸ ਦੌਰਾਨ ਅਸੀਂ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ 'ਚ ਚੱਕਰ ਕੱਟੇ ਪਰ ਕੋਈ ਵੀ ਸਹੀ ਇਲਾਜ ਲਈ ਤਿਆਰ ਨਹੀਂ ਸੀ। ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਸਾਡੀ ਬੱਚੀ ਲਈ ਰੱਬ-ਰੂਪ ਬਣ ਅੱਗੇ ਆਈ।” ਉਨ੍ਹਾਂ ਕਿਹਾ ਰਜਿੰਦਰਾ ਹਸਪਤਾਲ ਟੀਮ ਵਲੋਂ ਬੱਚੀ ਦੀ ਕੀਤੀ ਜਾ ਰਹੀ ਦੇਖਭਾਲ ਅਤੇ ਹਮਦਰਦੀ ਸ਼ਾਨਦਾਰ ਰਹੀ ਹੈ।

Related Post