March 3, 2024 07:24:05
post

Jasbeer Singh

(Chief Editor)

17 ਦਿਨ ਪਹਿਲਾਂ ਪੈਦਾ ਹੋਏ ਫਲਸਤੀਨੀ ਬੱਚੇ ਅਤੇ ਉਸਦੇ ਭਰਾ ਦੀ ਇਜ਼ਰਾਇਲੀ ਹਵਾਈ ਹਮਲੇ 'ਚ ਮੌਤ

post-img

ਰਫਾਹ : ਦੱਖਣੀ ਗਾਜ਼ਾ ਸ਼ਹਿਰ ਦੇ ਇਕ ਹਸਪਤਾਲ ਵਿਚ 17 ਦਿਨ ਪਹਿਲਾਂ ਪੈਦਾ ਹੋਈ ਨਵਜੰਮੀ ਅਲ-ਅਮੀਰਾ ਆਇਸ਼ਾ ਧਰਤੀ 'ਤੇ ਤਿੰਨ ਹਫ਼ਤੇ ਵੀ ਨਹੀਂ ਰਹਿ ਸਕੀ ਅਤੇ ਇਜ਼ਰਾਈਲ-ਹਮਾਸ ਯੁੱਧ ਨੇ ਉਸ ਦੀ ਜ਼ਿੰਦਗੀ ਦਾ ਅੰਤ ਕਰ ਦਿੱਤਾ। ਫਲਸਤੀਨ ਵਿੱਚ ਇਜ਼ਰਾਇਲੀ ਫੌਜੀ ਬਲਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬੰਬਾਰੀ ਦਰਮਿਆਨ 17 ਦਿਨ ਪਹਿਲਾਂ ਜਿਸ ਹਸਪਤਾਲ ਵਿੱਚ ਇਸ ਬੱਚੀ ਦਾ ਜਨਮ ਹੋਇਆ ਸੀ, ਉੱਥੇ ਬਿਜਲੀ ਵੀ ਨਹੀਂ ਸੀ। ਨਵਜੰਮੇ ਬੱਚੇ ਦੇ ਪਰਿਵਾਰ ਨੇ ਉਤਸ਼ਾਹ ਨਾਲ ਉਸਦਾ ਨਾਮ ਅਲ-ਅਮੀਰਾ ਆਇਸ਼ਾ ਰੱਖਿਆ, ਜਿਸਦਾ ਮਤਲਬ ਹੈ 'ਰਾਜਕੁਮਾਰੀ ਆਇਸ਼ਾ'। ਪਰ ਮੰਗਲਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ ਵਿੱਚ ਉਸਦੀ ਮੌਤ ਹੋ ਗਈ। ਹਮਲੇ ਵਿੱਚ ਨਵਜੰਮੇ ਬੱਚੇ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਉਸ ਦਾ ਭਰਾ ਵੀ ਮਾਰਿਆ ਗਿਆ। ਬੱਚੇ ਦੀ ਦਾਦੀ ਅਤੇ ਹਮਲੇ ਤੋਂ ਬਚਣ ਵਾਲੀ ਸੂਜ਼ਨ ਜ਼ੋਰਾਬ ਨੇ ਕਿਹਾ ਕਿ ਮੰਗਲਵਾਰ ਨੂੰ ਸਵੇਰ ਤੋਂ ਪਹਿਲਾਂ ਜਦੋਂ ਰਫਾਹ ਸਥਿਤ ਉਨ੍ਹਾਂ ਦੇ ਅਪਾਰਟਮੈਂਟ 'ਤੇ ਹਮਲਾ ਕੀਤਾ ਗਿਆ ਤਾਂ ਉਸਦਾ ਪੂਰਾ ਪਰਿਵਾਰ ਸੌਂ ਰਿਹਾ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ 'ਚ 27 ਲੋਕ ਮਾਰੇ ਗਏ, ਜਿਨ੍ਹਾਂ 'ਚ ਆਇਸ਼ਾ ਅਤੇ ਉਸ ਦਾ ਦੋ ਸਾਲਾ ਭਰਾ ਅਹਿਮਦ ਵੀ ਸ਼ਾਮਲ ਹੈ। ਹਸਪਤਾਲ ਵਿੱਚ ਆਪਣੇ ਜ਼ਖਮੀ ਪੁੱਤਰ ਦੇ ਬਿਸਤਰੇ 'ਤੇ ਬੈਠੀ ਸੁਜ਼ੈਨ ਨੇ ਕੰਬਦੀ ਆਵਾਜ਼ ਵਿੱਚ ਕਿਹਾ,“ਉਹ ਸਿਰਫ ਦੋ ਹਫ਼ਤਿਆਂ ਦੀ ਸੀ। ਉਸ ਦਾ ਨਾਂ ਵੀ ਦਰਜ ਨਹੀਂ ਕੀਤਾ ਗਿਆ ਸੀ।'' ਸਿਹਤ ਮੰਤਰਾਲੇ ਮੁਤਾਬਕ ਗਾਜ਼ਾ 'ਚ ਹਮਲੇ ਦੇ ਪੀੜਤ ਪਰਿਵਾਰ ਲਈ ਇਹ ਦੁਖਾਂਤ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਫਲਸਤੀਨ 'ਚ ਮਰਨ ਵਾਲਿਆਂ ਦੀ ਗਿਣਤੀ 20,000 ਦੇ ਨੇੜੇ ਪਹੁੰਚ ਗਈ ਹੈ। ਇਜ਼ਰਾਇਲੀ ਹਵਾਈ ਹਮਲਿਆਂ 'ਚ ਜ਼ਿਆਦਾਤਰ ਲੋਕ ਮਾਰੇ ਗਏ ਹਨ। ਕੱਟੜਪੰਥੀ ਸੰਗਠਨ ਹਮਾਸ ਅਤੇ ਹੋਰ ਸਮੂਹਾਂ ਦੇ ਅੱਤਵਾਦੀਆਂ ਦੁਆਰਾ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕਰਨ ਤੋਂ ਬਾਅਦ ਯੁੱਧ ਸ਼ੁਰੂ ਹੋਇਆ ਸੀ। ਅਤਿਵਾਦੀਆਂ ਨੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋ ਕੇ ਲਗਭਗ 1,200 ਲੋਕਾਂ ਦਾ ਕਤਲ ਕਰ ਦਿੱਤਾ ਅਤੇ 240 ਹੋਰਾਂ ਨੂੰ ਅਗਵਾ ਕਰ ਲਿਆ। ਮਾਰੇ ਗਏ ਜ਼ਿਆਦਾਤਰ ਇਜ਼ਰਾਈਲੀ ਨਾਗਰਿਕ ਸਨ। 

ਸੁਜ਼ੈਨ ਦਾ ਪਰਿਵਾਰ ਗਾਜ਼ਾ ਦੇ ਉਨ੍ਹਾਂ ਕੁਝ ਫਲਸਤੀਨੀਆਂ ਵਿੱਚੋਂ ਇੱਕ ਸੀ ਜੋ ਆਪਣੇ ਘਰ ਵਿੱਚ ਰਹਿ ਰਹੇ ਸਨ। ਪਰਿਵਾਰ ਤਿੰਨ ਮੰਜ਼ਿਲਾ ਅਪਾਰਟਮੈਂਟ 'ਚ ਰਹਿ ਰਿਹਾ ਸੀ ਪਰ ਹਮਲੇ ਦੇ ਡਰ ਕਾਰਨ ਹਰ ਕੋਈ ਜ਼ਮੀਨੀ ਮੰਜ਼ਿਲ 'ਤੇ ਹੀ ਰਿਹਾ। ਇਸ ਹਮਲੇ 'ਚ ਪੱਤਰਕਾਰ ਅਦੇਲ ਸਮੇਤ ਜ਼ੋਰਾਬ ਦੇ ਪਰਿਵਾਰ ਦੇ ਘੱਟੋ-ਘੱਟ 13 ਮੈਂਬਰ ਮਾਰੇ ਗਏ। ਇਸ ਦੇ ਨਾਲ ਹੀ ਆਸਪਾਸ ਦੇ ਲੋਕਾਂ ਦੀ ਵੀ ਜਾਨ ਚਲੀ ਗਈ। ਸੁਜ਼ੈਨ ਨੇ ਕਿਹਾ,"ਹਮਲੇ ਤੋਂ ਬਾਅਦ ਸਾਰਾ ਘਰ ਸਾਡੇ 'ਤੇ ਢਹਿ ਗਿਆ"। ਬਚਾਅ ਕਰਮਚਾਰੀਆਂ ਨੇ ਉਸ ਨੂੰ ਅਤੇ ਮ੍ਰਿਤਕ ਸਮੇਤ ਹੋਰ ਪੀੜਤਾਂ ਨੂੰ ਮਲਬੇ ਤੋਂ ਬਾਹਰ ਕੱਢਿਆ। ਸੁਜ਼ੈਨ ਨੇ ਕਿਹਾ,“ਆਇਸ਼ਾ ਦਾ ਜਨਮ ਬਹੁਤ ਮੁਸ਼ਕਲ ਹਾਲਾਤ ਵਿੱਚ ਹੋਇਆ ਸੀ। ਹਮਲੇ 'ਚ ਆਇਸ਼ਾ ਦੀ ਮਾਂ ਮਲਕ ਸੜ ਗਈ। ਉਸ ਦੇ ਪਿਤਾ ਮੁਹੰਮਦ ਦੀ ਰੀੜ ਦੀ ਹੱਡੀ ਟੁੱਟ ਗਈ। ਸੁਜ਼ੈਨ ਨੇ ਰਫਾਹ ਦੇ ਕੁਵੈਤੀ ਹਸਪਤਾਲ 'ਚ ਬੈੱਡ 'ਤੇ ਪਈਆਂ ਆਇਸ਼ਾ ਅਤੇ ਅਹਿਮਦ ਦੀਆਂ ਲਾਸ਼ਾਂ ਮੁਹੰਮਦ ਕੋਲ ਲਿਆਂਦੀਆਂ ਅਤੇ ਦੋਹਾਂ ਬੱਚਿਆਂ ਦੇ ਚਿਹਰੇ ਆਖਰੀ ਵਾਰ ਦਿਖਾਏ। ਮਲਕ ਅਤੇ ਮੁਹੰਮਦ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇਖ ਕੇ ਰੋ ਪਏ। ਦੋਵਾਂ ਲਾਸ਼ਾਂ ਨੂੰ ਦਫ਼ਨਾਉਣ ਲਈ ਭੇਜਣ ਤੋਂ ਬਾਅਦ ਸੁਜ਼ੈਨ ਨੇ ਕਿਹਾ, "ਮੈਂ ਆਪਣੇ ਪੋਤੇ-ਪੋਤੀਆਂ ਨੂੰ ਨਹੀਂ ਬਚਾ ਸਕੀ। ਮੈਂ ਉਹਨਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਗੁਆ ਦਿੱਤਾ।"

Related Post