DECEMBER 9, 2022
post

Jasbeer Singh

(Chief Editor)

Latest update

ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ 2 ਮਾਰਚ ਤੋਂ ਐਨ. ਆਈ. ਐੱਸ. ਵਿਖੇ ਹੋਵੇਗੀ ਲੀਗ

post-img


ਪ੍ਰਬੰਧਕਾਂ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ ਜਾਣਕਾਰੀ


ਪਟਿਆਲਾ, 28 ਫਰਵਰੀ (ਜੀਵਨ ਸਿੰਘ  ) ਖੋਲੇ ਇੰਡੀਆ ਮਹਿਲਾ ਟ੍ਰੈਕ ਸਾਈਕਲਿੰਗ ਲੀਗ 2 ਮਾਰਚ ਤੋਂ 3 ਮਾਰਚ 2023 ਤਕ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ( ਐੱਨ. ਆਈ. ਐਸ.) ਪਟਿਆਲਾ ਦੇ ਸਾਈਕਲਿੰਗ ਵੈਲੋਡਰੰਮ ਵਿਚ ਕਰਵਾਈ ਜਾ ਰਹੀ ਹੈ। ਖੁੱਲ੍ਹੇ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਮੁਕਾਬਲੇ ਸਪੋਰਟਸ ਅਥਾਰਟੀ ਆਫ ਇੰਡੀਆ, ਭਾਰਤ ਸਰਕਾਰ ਦੇ ਖੇਡ ਮੰਤਰਾਲੇ ਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।


ਇਸ ਲੀਗ ਸਬੰਧੀ ਰਿੰਕ ਹਾਲ ਪਟਿਆਲਾ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋਂ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਸਾਈਕਲਿੰਗ ਵੈਲੋਡਰੰਮ 2 ਮਾਰਚ ਤੋਂ 3 ਮਾਰਚ ਤੱਕ ਚੱਲਣ ਵਾਲੇ ਮੁਕਾਬਲੇ ਵਿੱਚ ਸੀਨੀਅਰ ਵਰਗ, ਜੂਨੀਅਰ ਤੇ ਸਬ ਜੂਨੀਅਰ ਵਰਗ ਦੀਆਂ ਲਗਭਗ 100 ਮਹਿਲਾ ਸਾਈਕਲਿਸਟ ਭਾਗ ਲੈ ਰਹੀਆਂ ਹਨ ਉਹਨਾਂ ਕਿਹਾ ਕਿ ਇਸ ਲੀਗ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ ਤੇ ਸਾਈਕਲਿੰਗ ਖੇਡ ਨੂੰ ਪ੍ਰਫੁੱਲਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਲੀਗ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ


ਸਾਈਕਲਿੰਗ ਲੀਗ 'ਚ 5 ਈਵੈਂਟਸ ਤਹਿਤ ਮੁਕਾਬਲੇ ਹੋਣਗੇ, ਜਿਨ੍ਹਾਂ ਵਿੱਚ ਵਿਅਕਤੀਗਤ ਪ੍ਰਸਿਊਟ, ਵਿਅਕਤੀਗਤ ਟਾਈਮ ਟਰਾਇਲ, ਵਿਅਕਤੀਗਤ ਸਪ੍ਰਿੰਟ, ਕੇਰੀਅਨ ਤੇ ਸਕੈਚ ਰੋਸ ਸ਼ਾਮਲ ਹਨ। ਲੀਗ ਦੇ ਸੋਨ ਤਗਮਾ ਜੇਤੂ ਨੂੰ 10,000 ਰੁਪਏ,ਚਾਂਦੀ ਦਾ ਤਗਮਾ ਜੇਤੂ ਨੂੰ 6000 ਰੁਪਏ ਤੇ ਕਾਂਸੀ ਦਾ ਤਗਮਾ ਜੇਤੂ ਨੂੰ 4000 ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਲੀਗ ਵਿਚ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ 6 ਮੈਂਬਰੀ ਆਰਗੇਨਾਈਜ਼ਰ ਕਮੇਟੀ ਤੇ ਤਕਨੀਕੀ ਟੀਮ ਦਾ ਗਠਨ ਕੀਤਾ ਗਿਆ । ਇਸ ਕਮੇਟੀ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜੋਗਿੰਦਰ ਸਿੰਘ ਤਕਨੀਕੀ ਕੌਡੀਨੇਟਰ ਨਿਯੁਕਤ ਕੀਤਾ ਤੇ ਨੀਰਜ ਤੰਵਰ (ਜਨਰਲ ਸਕੱਤਰ ਹਰਿਆਣਾ ਸਾਈਕਲਿੰਗ ਐਸੋਸੀਏਸ਼ਨ), ਜਗਦੀਪ ਸਿੰਘ ਕਾਹਲੋਂ (ਮਹਾਰਾਜਾ ਰਣਜੀਤ ਸਿੰਘ ਐਵਾਰਡੀ ਮੈਂਬਰ ਵਿਮੈਨ ਕਮਿਸ਼ਨ ਸੀ.ਐਫ.ਆਈ), ਡਾ. ਗੁਰਮੀਤ ਸਿੰਘ, ਰੋਹਿਤ ਕੁਮਾਰ, ਰੌਸ਼ਨ ਸਿੰਘ ਔਰਗਨਾਈਜ਼ਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Related Post