March 3, 2024 18:08:03
post

Jasbeer Singh

(Chief Editor)

Latest update

2000 ਦੇ ਨੋਟਾਂ ਨੂੰ ਲੈ ਕੇ RBI ਦਾ ਵੱਡਾ ਅਪਡੇਟ, ਲੋਕ ਇੰਝ ਬਦਲ ਸਕਦੇ ਹਨ ਨੋਟ

post-img

2,000 ਰੁਪਏ ਦੇ ਨੋਟ ਬੰਦ ਹੋਣ ਦੇ ਐਲਾਨ ਤੋਂ ਬਾਅਦ ਕਈ ਲੋਕ ਇਨ੍ਹਾਂ ਨੂੰ ਬੈਂਕ 'ਚ ਜਮ੍ਹਾਂ ਕਰਵਾਉਣ ਵਾਂਝੇ ਰਹੇ ਗਏ ਹਨ। ਨੋਟਾਂ ਨੂੰ ਜਮ੍ਹਾਂ ਕਰਵਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਖ਼ਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਰਬੀਆਈ ਨੇ ਕਿਹਾ ਹੈ ਕਿ 2,000 ਰੁਪਏ ਦੇ ਨੋਟ ਜਿਨ੍ਹਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਿਆ ਗਿਆ ਹੈ, ਨੂੰ ਡਾਕਘਰਾਂ ਦੀ ਮਦਦ ਨਾਲ ਵੀ ਬਦਲਿਆ ਜਾ ਸਕਦਾ ਹੈ।  ਰਿਜ਼ਰਵ ਬੈਂਕ ਨੇ ਆਪਣੀ ਵੈੱਬਸਾਈਟ 'ਤੇ 'ਅਕਸਰ ਪੁੱਛੇ ਜਾਣ ਵਾਲੇ ਸਵਾਲ' (FAQs) ਦੇ ਇੱਕ ਸਮੂਹ ਵਿੱਚ ਕਿਹਾ ਹੈ ਕਿ ਲੋਕ ਆਪਣੇ ਬੈਂਕ ਖਾਤੇ ਵਿੱਚ ਰਕਮ ਪ੍ਰਾਪਤ ਕਰਨ ਲਈ ਕਿਸੇ ਵੀ ਡਾਕਘਰ ਤੋਂ ਇਸ ਦੇ 19 ਦਫ਼ਤਰਾਂ ਵਿੱਚੋਂ ਕਿਸੇ ਨੂੰ ਵੀ 2,000 ਰੁਪਏ ਦੇ ਨੋਟ ਭੇਜ ਸਕਦੇ ਹਨ। ਇਸ ਲਈ ਲੋਕਾਂ ਨੂੰ ਆਨਲਾਈਨ ਉਪਲਬਧ ਇੱਕ ਅਰਜ਼ੀ ਫਾਰਮ ਭਰਨਾ ਹੋਵੇਗਾ ਅਤੇ ਭਾਰਤੀ ਡਾਕ ਦੀ ਕਿਸੇ ਵੀ ਸਹੂਲਤ ਰਾਹੀਂ ਨੋਟਸ ਨੂੰ ਆਰਬੀਆਈ ਦਫ਼ਤਰ ਵਿੱਚ ਭੇਜਣਾ ਹੋਵੇਗਾ। ਇਹ ਫਾਰਮ ਆਰਬੀਆਈ ਦੀ ਵੈੱਬਸਾਈਟ 'ਤੇ ਉਪਲਬਧ ਹੈ। ਦੱਸ ਦੇਈਏ ਕਿ ਲੋਕ ਅਜੇ ਵੀ 2,000 ਰੁਪਏ ਦੇ ਨੋਟ ਬਦਲਣ ਲਈ ਆਰਬੀਆਈ ਦੇ ਖੇਤਰੀ ਦਫ਼ਤਰਾਂ ਵਿੱਚ ਕਤਾਰਾਂ ਵਿੱਚ ਖੜ੍ਹੇ ਵਿਖਾਈ ਦੇ ਰਹੇ ਹਨ। ਆਰਬੀਆਈ ਦੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਅਨੁਸਾਰ, ਇਕ ਵਿਅਕਤੀ ਪੋਸਟ ਆਫਿਸ ਸੁਵਿਧਾਵਾਂ ਦੇ ਨਾਲ ਰਿਜ਼ਰਵ ਬੈਂਕ ਦੇ 19 ਦਫ਼ਤਰਾਂ ਵਿੱਚ ਇੱਕ ਵਾਰ ਵਿੱਚ 20,000 ਰੁਪਏ ਦੀ ਸੀਮਾ ਤੱਕ ਦੇ ਨੋਟਾਂ ਨੂੰ ਬਦਲ ਜਾਂ ਜਮ੍ਹਾ ਕਰ ਸਕਦਾ ਹੈ। 

Related Post