DECEMBER 9, 2022
post

Jasbeer Singh

(Chief Editor)

Latest update

ਐਨ ਆਈ ਏ ਮੁਖੀ ਦਿਨਕਰ ਗੁਪਤਾ ਨੂੰ ਸਦਮਾ, ਪਿਤਾ ਹਰਬੰਸ ਗੁਪਤਾ ਦਾ ਦਿਹਾਂਤ, ਪ੍ਰਾਰਥਨਾ ਸਭਾ ਅੱਜ 22 ਫਰਵਰੀ ਨੂੰ

post-img

ਐਨ ਆਈ ਏ ਮੁਖੀ ਦਿਨਕਰ ਗੁਪਤਾ ਨੂੰ ਸਦਮਾ, ਪਿਤਾ ਹਰਬੰਸ ਗੁਪਤਾ ਦਾ ਦਿਹਾਂਤ, ਪ੍ਰਾਰਥਨਾ ਸਭਾ ਅੱਜ 22 ਫਰਵਰੀ ਨੂੰ
ਨਵੀਂ ਦਿੱਲੀ, 21 ਫਰਵਰੀ, 2023: ਐਨ ਆਈ ਏ ਦੇ ਮੁਖੀ ਦਿਨਕਰ ਗੁਪਤਾ ਅਤੇ ਪੰਜਾਬ ਦੇ ਸੀਨੀਅਰ ਆਈ ਏ ਐਸ ਅਫਸਰ ਵਿੰਨੀ ਮਹਾਜਨ ਤੇ ਉਹਨਾਂ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਜਦੋਂ ਦਿਨਕਰ ਗੁਪਤਾ ਦੇ ਪਿਤਾ ਹਰਬੰਸ ਲਾਲ ਗੁਪਤਾ ਚੀਫ ਇੰਜੀਨੀਅਰ (ਸੇਵਾ ਮੁਕਤ) ਦਾ 18 ਫਰਰਵੀ ਨੂੰ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਲੋਧੀ ਰੋਡ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ।
ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਸਭਾ, 22 ਫਰਵਰੀ ਨੂੰ ਦੁਪਹਿਰ 12.00 ਵਜੇ ਦੇਸ਼ਮੁੱਖ ਆਡੀਟੋਰੀਅਮ, ਇੰਡੀਆ ਇੰਟਰਨੈਸ਼ਨਲ ਸੈਂਟਰ, ਮੇਨ ਬਿਲਡਿੰਗ 40, ਮੈਕਸ ਮੁੱਲਰ ਮਾਰਗ ਨਵੀਂ ਦਿੱਲੀ ਵਿਖੇ ਹੋਵੇਗੀ। 
ਸਵਰਗੀ ਹਰਬੰਸ ਲਾਲ ਗੁਪਤਾ ਦਾ ਪੀ ਐਸ ਈ ਬੀ ਵਿਚ ਇਕ ਬਹੁਤ ਮਾਹਿਰ ਇੰਜੀਨੀਅਰ ਵਜੋਂ ਸਨਮਾਨ ਸੀ ਤੇਖਾਸ  ਤੌਰ ’ਤੇ ਉਹ ਕਮਰਸ਼ੀਅਲ ਇੰਜੀਨੀਅਰ ਦੇ ਖੇਤਰ ਵਿਚ ਮੁਹਾਰਤ ਲਈ ਜਾਣੇ ਜਾਂਦੇ ਸਨ। 


Related Post