DECEMBER 9, 2022
post

Jasbeer Singh

(Chief Editor)

Latest update

ਹਰਿਆਣਾ ਗੁਰਦੁਆਰਾ ਕਮੇਟੀ ਨੇ ਨਾਢਾ ਸਾਹਿਬ ਸਮੇਤ 5 ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲਿਆ

post-img

ਹਰਿਆਣਾ ਗੁਰਦੁਆਰਾ ਕਮੇਟੀ ਨੇ ਨਾਢਾ ਸਾਹਿਬ ਸਮੇਤ 5 ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲਿਆ
ਪੰਚਕੁਲਾ/ਕਰਨਾਲ, 22 ਫਰਵਰੀ, 2023: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਚਕੁਲਾ ਦੇ ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਸਮੇਤ ਪੰਜ ਹੋਰ ਗੁਰੂ ਘਰਾਂ ਦਾ ਪ੍ਰਬੰਧ ਆਪਣੇ ਅਧੀਨ ਲੈ ਲਿਆ ਹੈ।
ਐਤਵਾਰ ਨੂੰ ਕਮੇਟੀ ਨੇ ਕੁਰੂਕਸ਼ੇਤਰ ਵਿਚ ਤਾਲੇ ਤੋੜ ਕੇ ਗੋਲਕ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਿਆ ਸੀ ਜਿਸ ’ਤੇ ਕਾਫੀ ਹੰਗਾਮਾ ਹੋ ਗਿਆ ਸੀ। 
ਦੂਜੇ ਪਾਸੇ ਹੁਣ ਕਮੇਟੀ ਨੇ ਪੰਜ ਹੋਰ ਗੁਰਧਾਮਾਂ ਦਾ ਪ੍ਰਬੰਧ ਸ਼ਾਂਤਮਈ ਤਰੀਕੇ ਨਾਲ ਸੰਭਾਲ ਲਿਆ ਹੈ।
ਗੁਰਦੁਆਰਾ ਨਾਢਾ ਸਾਹਿਬ ਪੰਚਕੁਲਾ ਵਿਖੇ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਤੇ ਸਾਬਕਾ ਪ੍ਰਧਾਨ ਜ਼ਥੇਦਾਰ ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਅਹੁਦੇਦਾਰ ਪਹੁੰਚੇ। ਜਥੇਦਾਰ ਦਾਦੂਵਾਲ ਨੇ ਅਰਦਾਸ ਕੀਤੀ ਜਿਸ ਉਪਰੰਤ ਮਹੰਤ ਕਰਮਜੀਤ ਸਿੰਘ ਨੇ ਹੁਕਮਨਾਮਾ ਲਿਆ। ਇਸ ਉਪਰੰਤ ਕਮੇਟੀ ਮੈਂਬਰਾਂ ਨੇ ਪ੍ਰਬੰਧ ਸੰਭਾਲ ਲਿਆ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਮੌਕੇ ’ਤੇ ਪਹੁੰਚੇ ਸਨ ਪਰ ਉਹਨਾਂ ਕੋਈ ਵਿਰੋਧ ਨਹੀਂ ਕੀਤਾ। 
ਜਿਹੜੇ ਹੋਰ ਗੁਰਧਾਮਾਂ ਦਾ ਪ੍ਰਬੰਧ ਹੁਣ ਹਰਿਆਣਾ ਕਮੇਟੀ ਅਧੀਨ ਹੋ ਗਿਆ ਹੈ ਉਹਨਾਂ ਵਿਚ ਕੈਥਲ ਦਾ ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਨਿੰਮ ਸਾਹਿਬ ਕੈਥਲ, ਗੁਰਦੁਆਰਾ ਧਮਧਾਨ ਸਾਹਿਬ ਜੀਂਦ, ਗੁਰਦੁਆਰਾ ਮੰਜੀ ਸਾਹਿੁਬ ਜੀਂਦ ਅਤੇ ਪੰਚਕੁਲਾ ਦਾ ਗੁਰਦੁਆਰਾ ਨਾਢਾ ਸਾਹਿਬ ਸ਼ਾਮਲ ਹਨ ਜਦੋਂ ਕਿ ਇਸ ਤੋਂ ਪਹਿਲਾਂ ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਪ੍ਰਬੰਧ ਪਹਿਲਾਂ ਹੀ ਕਮੇਟੀ ਅਧੀਨ ਹੋ ਚੁੱਕਾ ਹੈ। 

Related Post