ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ 28-29 ਜਨਵਰੀ ਨੂੰ ਖ਼ਾਲਸਾ ਕਾਲਜ ਵਿਖੇ ਹੋਣ ਵਾਲੇ ਪਲੇਠੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ ਕੀਤਾ। ਬੀਤੇ ਦਿਨ ਆਪਣੀ ਪਟਿਆਲਾ ਫੇਰੀ ਮੌਕੇ ਸਰਕਟ ਹਾਊਸ ਵਿਖੇ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ''ਪੰਜਾਬ ਸਰਕਾਰ ਵੱਲੋਂ ਮਿਲਟਰੀ ਲਿਟਰੇਚਰ ਫੈਸਟੀਵਲ (ਐਮਐਲਐਫ) ਦਾ ਦਾਇਰਾ ਵਧਾ ਕੇ ਰਾਜ ਭਰ 'ਚ ਜ਼ਿਲ੍ਹਾ ਅਤੇ ਯੂਨੀਵਰਸਿਟੀ ਪੱਧਰ 'ਤੇ ਲਿਜਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਫੈਸਟੀਵਲ 28-29 ਜਨਵਰੀ ਨੂੰ ਕਰਵਾਉਣਾ ਉਲੀਕ ਕੇ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ।'' ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਲੈਫਟੀਨੈਂਟ ਜਨਰਲ (ਰਿਟਾ.) ਚੇਤਿੰਦਰ ਸਿੰਘ, ਏਵੀਐਸਐਮ, ਐਸਐਮ, ਵੀਐਸਐਮ, ਲੈਫਟੀਨੈਂਟ ਜਨਰਲ (ਰਿਟਾ.) ਡਾ. ਜਗਬੀਰ ਸਿੰਘ ਚੀਮਾ, ਪੀਵੀਐਸਐਮ, ਏਵੀਐਸਐਮ, ਵੀਐਸਐਮ ਅਤੇ ਲੈਫਟੀਨੈਂਟ ਕਰਨਲ (ਰਿਟਾ.) ਪੀਐਸ ਗਰੇਵਾਲ ਨੂੰ ਇਸ ਆਯੋਜਨ ਲਈ ਅਗੇਤੀ ਵਧਾਈ ਵੀ ਦਿੱਤੀ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ ਸਮੇਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ ਤੇ ਗੁਰਲਾਲ ਘਨੌਰ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਦੀ ਅਮੀਰ ਵਿਰਾਸਤ ਤੋਂ ਜਾਣੂੰ ਕਰਵਾਉਣ ਅਤੇ ਉਨ੍ਹਾਂ 'ਚ ਫੌਜ ਵਿੱਚ ਭਰਤੀ ਹੋਣ ਦੀ ਭਾਵਨਾ ਪੈਦਾ ਕਰਨ ਲਈ ਇਹ ਮੇਲਾ ਸਹਾਈ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਰਾਸਟਰਵਾਦ ਅਤੇ ਦੇਸ ਭਗਤੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ, ਜਿਸ ਨਾਲ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ 28 ਤੇ 29 ਜਨਵਰੀ ਨੂੰ ਖ਼ਾਲਸਾ ਕਾਲਜ ਵਿਖੇ ਸਵੇਰੇ 10 ਤੋਂ ਪੈਨਲ ਚਰਚਾ, ਜੋਸ਼, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਯੋਧਿਆਂ ਦੇ ਨ੍ਰਿਤ, ਫੁੱਲ ਮਾਲਾ ਅਰਪਣ ਅਤੇ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ, ਤੀਰ-ਅੰਦਾਜ਼ੀ ਪ੍ਰਦਰਸ਼ਨੀ ਅਤੇ ਮੁਕਾਬਲੇ, ਫ਼ੌਜ, ਆਈ.ਟੀ.ਬੀ.ਪੀ ਅਤੇ ਪੁਲਿਸ ਭਰਤੀ ਬਾਰੇ ਕਾਉਂਸਲਿੰਗ ਅਤੇ ਫ਼ੂਡ ਕੋਰਟ ਵੀ ਸਥਾਪਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋਕਾਂ ਲਈ ਬਹੁਤ ਹੀ ਸਿੱਖਿਆਦਾਇਕ ਫ਼ੈਸਟੀਵਲ ਬਣਨ ਲਈ ਇਹ ਸਮਾਰੋਹ ਪ੍ਰਮੁੱਖ ਫ਼ੌਜੀ ਜੰਗੀ ਨਾਇਕਾਂ, ਲੇਖਕਾਂ, ਨੇਤਾਵਾਂ, ਚਿੰਤਕਾਂ, ਸਿਪਾਹੀਆਂ, ਕਵੀਆਂ, ਕਲਾਕਾਰਾਂ, ਪੱਤਰਕਾਰਾਂ, ਫ਼ਿਲਮਾਂ ਤੇ ਦਸਤਾਵੇਜ਼ੀ ਨਿਰਮਾਤਾਵਾਂ, ਖਿਡਾਰੀਆਂ, ਬਹਾਦਰਾਂ, ਟੈਕਨੋਕ੍ਰੇਟਸ ਅਤੇ ਫ਼ੌਜੀ ਉਦਯੋਗਿਕ ਨਿਰਮਾਤਾਵਾਂ ਨੂੰ ਇੱਕ ਮੰਚ ਪ੍ਰਦਾਨ ਕਰੇਗਾ। ਸਾਕਸ਼ੀ ਸਾਹਨੀ ਨੇ ਹੋਰ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟਤੀਵਲ ਤੋਂ ਪਹਿਲਾਂ 27 ਜਨਵਰੀ ਨੂੰ ਪਟਿਆਲਾ ਦੀ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਪਹਿਲ ਪਟਿਆਲਾ ਦੇ ਸਹਿਯੋਗ ਨਾਲ ਬੱਚਿਆਂ ਲਈ ਕਹਾਣੀਆਂ ਦੇ ਪ੍ਰੋਗਰਾਮ 'ਕਿੱਸੇ ਕਹਾਣੀਆਂ' ਅਤੇ ਪਟਿਆਲਾ ਸ਼ਹਿਰ ਦੀਆਂ ਕਲਾਕ੍ਰਿਤੀਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ 'ਆਰਟਿਸਟ੍ਰੀ' ਸਮੇਤ ਫੁਲਕਾਰੀ ਦੀ ਕਢਾਈ ਸਿਖਾਉਣ ਲਈ 'ਟਾਂਕੇ ਤੋਪੇ' ਵਰਕਸ਼ਾਪ ਅਤੇ ਯੰਗ ਹਿਸਟੋਰੀਅਨ ਸਿਮਰ ਸਿੰਘ ਦੀ ਪਟਿਆਲਾ ਬਾਰੇ ਪ੍ਰਕਾਸ਼ਿਤ ਪੁਸਤਕ 'ਤੇ ਚਰਚਾ ਵੀ ਹੋਵੇਗੀ। ਜਦਕਿ 30 ਜਨਵਰੀ ਨੂੰ ਭਾਸ਼ਾ ਵਿਭਾਗ ਵਿਖੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। *********** ਫੋਟੋ ਕੈਪਸ਼ਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ ਕਰਦੇ ਹੋਏ। ਉਨ੍ਹਾਂ ਦੇ ਨਾਂਲ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲੈਫਟੀਨੈਂਟ ਜਨਰਲ (ਰਿਟਾ.) ਚੇਤਿੰਦਰ ਸਿੰਘ, ਲੈਫਟੀਨੈਂਟ ਜਨਰਲ (ਰਿਟਾ.) ਡਾ. ਜਗਬੀਰ ਸਿੰਘ ਚੀਮਾ, ਤੇ ਲੈਫਟੀਨੈਂਟ ਕਰਨਲ (ਰਿਟਾ.) ਪੀਐਸ ਗਰੇਵਾਲ ਵੀ ਨਜ਼ਰ ਆ ਰਹੇ ਹਨ।
Trending
ਪੰਜਾਬ 'ਚ ਉਦਯੋਗਾਂ ਦਾ ਪਲਾਇਨ ਰੋਕਣ ਲਈ ਸਰਕਾਰ ਦਾ ਭ੍ਰਿਸ਼ਟ ਅਫ਼ਸਰਾਂ ’ਤੇ ਡੰਡਾ, ਲਿਆ ਅਹਿਮ ਫ਼ੈਸਲਾ
ਸ.ਮਿ.ਸ. ਖੇੜੀ ਗੁੱਜਰਾਂ ਦੀਆਂ ਖਿਡਾਰਣਾ ਨੇ ਸਟੇਟ ਪੱਧਰ ਤੇ ਕਰਾਟੇ ਵਿੱਚ ਜਿੱਤੇ ਦੋ ਮੈਡਲ
ਸਵੇਰੇ i20 ਕਾਰ ਨੂੰ ਪਟਿਆਲਾ ਦੇ ਸੇਰਾ ਵਾਲੇ ਗੇਟ ਦੇ ਕੋਲ ਨੂੰ ਲੱਗੀ ਅੱਗ ਮੌਕੇ ਤੇ ਪੁੱਜ ਫਾਇਰ ਬ੍ਰਿਗੇਡ ਨੇ ਕੀਤਾ ਅੱਗ
ਸ਼ੋ੍ਰਮਣੀ ਕਮੇਟੀ ਮੈਂਬਰਾਂ ਵੱਲੋਂ ਬਸੰਤ ਪੰਚਮੀ ਦੇ ਸਾਲਾਨਾ ਜੋੜ ਨੂੰ ਸਮਰਪਿਤ ਧਾਰਮਕ ਸਮਾਗਮ ਪ੍ਰੋਗਰਾਮ ਰਿਲੀਜ਼ ਕਵੀ ਦਰਬਾਰ
ਮੁੱਖ ਮੰਤਰੀ ਦਫ਼ਤਰ, ਪਟਿਆਲਾ। ਪੁਰਾਣੇ ਸ਼ਾਸਕਾਂ ਦੇ ਸਵਾਰਥਾਂ ਅਤੇ ਲਾਲਚ ਕਾਰਨ ਪਟਿਆਲਾ ਵਿਕਾਸ ਪੱਖੋਂ ਪਛੜਿਆ: ਮੁੱਖ ਮੰਤਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਲੇਰਕੋਟਲਾ 13ਵਾਂ ਰਾਸ਼ਟਰੀ ਵੋਟਰ ਦਿਵਸ ''ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ਼ ਸ਼ੋਅਰ
ਰਜਿੰਦਰਾ ਹਸਪਤਾਲ ਦੀ ਸਰਜੀਕਲ ਟੀਮ ਨੇ 17 ਸਾਲਾਂ ਲੜਕੀ ਦੀ ਤਿੱਲੀ ਦਾ ਗੁੰਝਲਦਾਰ ਆਪਰੇਸ਼ਨ ਸਫਲਤਾ ਪੂਰਵਕ ਕੀਤਾ -ਰਜਿੰਦ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਜੋਰਾਂ 'ਤੇ, ਡਾ. ਬਲਜੀਤ ਕੌਰ ਲਹਿਰਾਉਣਗੇ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਪਟਿਆਲਾ ਹੈਰੀਟੇਜ ਫੈਸਟੀਵਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ 'ਚ ਹੋਣ
ਚੀਮਾ ਦੀ ਅਗਵਾਈ ਹੇਠ ਕਰ ਵਿਭਾਗ ਦੀ ਟੀਮ ਵੱਲੋਂ ਰਾਜਪੁਰਾ ਨੇੜੇ ਮਾਲ ਵਾਹਨਾਂ ਦੀ ਅਚਨਚੇਤ ਚੈਕਿੰਗ -ਲਗਭਗ 150 ਵਾਹਨਾਂ ਦ
जिला लोक संपर्क अधिकारी, पटियाला चीमा के नेतृत्व में विभाग की टीम द्वारा राजपुरा के नज़दीक माल वाहनो
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਸਮਾਣਾ ਦਾ ਪਿੰਡ ਮੁਰਾਦ ਪੁਰ ਨਸ਼ਿਆਂ ਵਿਰੁੱਧ ਜੰਗ 'ਚ ਅੱਗੇ ਆਇਆ -ਪਿੰਡ ਅੰਦਰ
ਹਨ੍ਹੇਰੇ 'ਚ ਡੁੱਬਿਆ ਪਾਕਿਸਤਾਨ, ਕਈ ਵੱਡੇ ਸ਼ਹਿਰਾਂ 'ਚ ਬੱਤੀ ਗੁੱਲ
Canberra [Australia], January 23, 2023 (ANI): A third Hindu temple was vandalised with anti-India gr
88-year-old man in Punjab wins Rs 5 crore lottery, was buying tickets for over 35 years
देश का आम बजट 2023
Himachal Pradesh: 3 dead as car rolls off-road in Bhong
Prime Minister Narendra Modi has urged them to read biographies and autobiographies to get inspirati
ਪ੍ਰੈਸ ਨੋਟ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਆਰੰਭਤਾ ਸਜਾਵਟੀ ਫੁੱਲਾਂ ਨਾ
27 ਜਨਵਰੀ ਨੂੰ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਲੱਗਣਗੀਆਂ ਵਿਰਾਸਤੀ ਰੌਣਕਾਂ
-ਸਕੂਲ ਆਫ ਐਮੀਨੈਂਸ’ ਸ਼ੁਰੂ ਹੋਣ ਨਾਲ ਪੰਜਾਬ ਦੀ ਸਿੱਖਿਆ ਦਾ ਮਿਆਰ ਬਣੇਗਾ ਵਿਸ਼ਵ ਪੱਧਰੀ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਪਟਿਆਲਾ ਹੈਰੀਟੇਜ ਫੈਸਟੀਵਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ 'ਚ ਹੋਣ
- by Jasbir Singh
- January 23, 2023
- 250 Comments
- 2 minute read
- 3,250 Views

Popular Tags:
Related Post
Popular News
Hot Categories
Subscribe To Our Newsletter
No spam, notifications only about new products, updates.