March 3, 2024 16:15:42
post

Jasbeer Singh

(Chief Editor)

Crime

ਪਟਿਆਲਾ ਪੁਲਿਸ ਵੱਲੋ ਇੱਕ ਵਿਅਕਤੀ ਅਤੇ ਔਰਤ 3 ਕਿਲੋ 600 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ

post-img

ਪਟਿਆਲਾ, 11 ਦਸੰਬਰ ( ਅਨੁਰਾਗ ਸ਼ਰਮਾ ) : ਸ਼੍ਰੀ ਵਰੁਨ ਸ਼ਰਮਾ, ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਆਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਸ੍ਰੀ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸਨ) ਪਟਿਆਲਾ ਅਤੇ ਸ੍ਰੀ ਸੁਰਿੰਦਰ ਮੋਹਨ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਰਾਜਪੁਰਾ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਭੱਟੀ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਵੱਲੋਂ ਨਸ਼ਾ ਰੋਕੂ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਤਹਿਤ ਮਿਤੀ 09.12.2023 ਨੂੰ ਏ.ਐਸ.ਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਨੇੜੇ ਟੀ ਪੁਆਇੰਟ ਪਿੰਡ ਖਰਾਜਪੁਰ ਮੋਜੂਦ ਸੀ ਤਾਂ ਇੱਕ ਮੋਨਾ ਵਿਅਕਤੀ ਅਤੇ ਇੱਕ ਅੋਰਤ ਆਉਂਦੇ ਦਿਖਾਈ ਦਿੱਤੇ ਜਿਨਾਂ ਦੇ ਮੋਡੇ ਵਿੱਚ ਪਿੱਠੂ ਬੈਗ ਪਾਏ ਹੋਏ ਸਨ ਜ਼ੋ ਉਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ। ਮੋਨੇ ਵਿਅਕਤੀ ਨੇ ਆਪਣਾ ਨਾਮ ਮੁਨੇਸ਼ਵਰ ਕੁਮਾਰ ਦਾਂਗੀ ਪੁੱਤਰ ਸੁਖਦੇਵ ਮਹਾਤੋ ਵਾਸੀ ਪਿੰਡ ਉਨਟਾ ਥਾਣਾ ਸਦਰ ਚਤਰਾ ਜਿਲਾ ਚਤਰਾ ਝਾਰਖੰਡ ਅਤੇ ਅੋਰਤ ਨੇ ਆਪਣ ਨਾਮ ਕਿਰਨ ਦੇਵੀ ਪਤਨੀ ਕੁਲਦੀਪ ਗੰਜੂ ਵਾਸੀ ਪਿੰਡ ਬਾਰਾਤਰੀ ਡਾਕਖਾਨਾ ਪੀਰੀ ਥਾਣਾ ਸਿਮਰੀਆ ਜਿਲਾ ਚਤਰਾ ਝਾਰਖੰਡ ਦੱਸਿਆ ਜਿਨਾਂ ਦੇ ਮੋਢਿਆ ਵਿੱਚ ਪਾਏ ਬੈਗ ਦੀ ਚੈਕਿੰਗ ਕਰਨ ਪਰ ਉਨਾਂ ਵਿਚ ਮੁਨੇਸਵਰ ਕੁਮਾਰ ਦੇ ਬੈਗ ਵਿਚੋ 2 ਕਿਲੋ 600 ਗ੍ਰਾਮ ਅਫੀਮ ਅਤੇ ਕਿਰਨ ਦੇਵੀ ਦੇ ਬੈਗ ਵਿਚੋ 1 ਕਿਲੋ ਅਫੀਮ ਬ੍ਰਾਮਦ ਹੋਈ, ਕੁੱਲ 3 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ । ਜਿਸ ਪਰ ਦੋਸ਼ੀਆਨ ਮੁਨੇਸ਼ਵਰ ਕੁਮਾਰ ਅਤੇ ਕਿਰਨ ਦੇਵੀ ਉਕਤਾਨ ਦੇ ਖਿਲਾਫ ਮੁਕਦਮਾ ਨੰਬਰ 358 ਮਿਤੀ 09.12.2023 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।

Related Post