DECEMBER 9, 2022
post

Jasbeer Singh

(Chief Editor)

Latest update

ਪੀ. ਓ. ਸਟਾਫ਼ ਦੀ ਪੁਲਸ ਨੇ 4 ਭਗੌੜਿਆਂ ਨੂੰ ਕੀਤਾ ਗਿ੍ਰਫ਼ਤਾਰ ਤੇ ਇਕ ਟ੍ਰੇਸ

post-img

ਪੀ. ਓ. ਸਟਾਫ਼ ਦੀ ਪੁਲਸ ਨੇ 4 ਭਗੌੜਿਆਂ ਨੂੰ ਕੀਤਾ ਗਿ੍ਰਫ਼ਤਾਰ ਤੇ ਇਕ ਟ੍ਰੇਸ

ਪਟਿਆਲਾ, 25 ਮਈ -ਪੀ. ਓ. ਸਟਾਫ਼ ਦੀ ਪੁਲਸ ਨੇ ਇੰਚਾਰਜ ਐਸ. ਆਈ. ਪਵਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ 4 ਭਗੌੜਿਆਂ ਨੂੰ ਗਿ੍ਰਫ਼ਤਾਰ ਤੇ ਇਕ ਨੂੰ ਟ੍ਰੇਸ ਕਰ ਲਿਆ ਹੈ। ਪਹਿਲੇ ਕੇਸ ’ਚ ਅਨਿਲ ਕੁਮਾਰ ਪੁੱਤਰ ਰੂਪ ਚੰਦ ਵਾਸੀ ਰੋੜੀਕੁਟ ਮੁਹੱਲਾ ਪਟਿਆਲਾ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਸ ਦੇ ਖਿਲਾਫ਼ ਥਾਣਾ ਸਦਰ ਪਟਿਆਲਾ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਹੈ। ਇਸ ਕੇਸ ’ਚ ਮਾਨਯੋਗ ਅਦਾਲਤ ਨੇ ਅਨਿਲ ਕੁਮਾਰ ਨੂੰ 16 ਮਾਰਚ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਦੂਜੇ ਕੇਸ ’ਚ ਮਨਪ੍ਰੀਤ ਸਿੰਘ ਵਾਸੀ ਵਜੀਰ ਚੰਦ ਵਾਸੀ ਮੁਥਰਾ ਕਾਲੋਨੀ ਰਾਜਪੁਰਾ ਰੋਡ ਪਟਿਆਲਾ ਅਤੇ ਜੱਟਾਂ ਵਾਲਾ ਚੌਂਤਰਾ ਪਟਿਆਲਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸਦੇ ਖਿਲਾਫ਼ ਥਾਣਾ ਕੋਤਵਾਲੀ ਪਟਿਆਲਾ ਨੇ 138 ਐਨ. ਆਈ. ਐਕਟ ਤਹਿਤ ਕੇਸ ਦਰਜ ਕੀਤਾ ਸੀ ਅਤੇ ਇਸ ਮਾਮਲੇ ’ਚ ਮਾਨਯੋਗ ਅਦਾਲਤ ਨੇ ਮਨਪ੍ਰੀਤ ਸਿੰਘ ਨੂੰੂ 29 ਸਤੰਬਰ 2022 ਨੂੰ ਪੀ. ਓ. ਕਰਾਰ ਦਿੱਤਾ ਸੀ। ਤੀਸਰੇ ਕੇਸ ’ਚ ਸ਼ਮਸ਼ੇਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਮਤੌਲੀ ਥਾਣਾ ਪਾਤੜਾਂ ਜ਼ਿਲਾ ਪਟਿਆਲਾ ਨੂੰ ਗਿ੍ਰਫ਼ਤਾਰ ਕੀਤਾ ਹੈ। ਜਿਸਦੇ ਖਿਲਾਫ਼ ਥਾਣਾ ਬਖਸ਼ੀਵਾਲ ਵਿਖੇ 138 ਐਨ. ਆਈ.  ਐਕਟ ਤਹਿਤ ਕੇਸ ਦਰਜ ਹੈ। ਇਸ ਕੇਸ ’ਚ ਮਾਨਯੋਗ ਅਦਾਲਤ ਨੇ ਸ਼ਮਸ਼ੇਰ ਸਿੰਘ ਨੂੰ 29 ਸਤੰਬਰ 2022 ਨੂੰ ਪੀ. ਓ. ਕਰਾਰ ਦਿੱਤਾ ਸੀ। ਚੌਥੇ ਕੇਸ ’ਚ ਅਵਤਾਰ ਸਿੰਘ ਪੁੱਤਰ ਜੋਮਲ ਸਿੰਘ ਉਰਫ਼ ਜਮੀਅਤ ਸਿੰਘ ਵਾਸੀ ਜੁਝਾਰ ਨਗਰ ਪਟਿਆਲਾ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਸਦੇ ਖਿਲਾਫ਼ ਥਾਣਾ ਅਰਬਨ ਐਸਟੇਟ ਪਟਿਆਲਾ ਵਿਖੇ 138 ਐਨ. ਆਈ. ਐਕਟ ਤਹਿਤ ਕੇਸ ਦਰਜ ਹੈ। ਇਸ ਕੇਸ ’ਚ ਮਾਨਯੋਗ ਅਦਾਲਤ ਨੇ ਅਵਤਾਰ ਸਿੰਘ ਨੂੰ 31 ਅਕਤੂਬਰ 2022 ਨੂੰ ਪੀ. ਓ. ਕਰਾਰ ਦਿੱਤਾ ਸੀ। ਪੰਜਵੇਂ ਕੇਸ ’ਚ ਗੁਰਬੀਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪੰਜਾਬ ਐਚ. ਪੀ. ਗੈਸ ਸਰਵਿਸ ਪਟਿਆਲਾ ਸਾਹਮਣੇ ਮਹਿੰਦਰਾ ਕਾਲਜ ਪਟਿਆਲਾ ਨੂੰ ਟ੍ਰੇਸ ਕੀਤਾ ਹੈ। ਗੁਰਬੀਰ ਸਿੰਘ ਦੇ ਖਿਲਾਫ਼ ਥਾਣਾ ਕੋਤਵਾਲੀ ਪਟਿਆਲਾ ਨੇ 406, 420 ਆਈ. ਪੀ. ਸੀ. ਤਹਿਤ 15 ਅਪੈ੍ਰਲ 2023 ਨੂੰ ਮਾਮਲਾ ਦਰਜ ਹੈ, ਇਸ ਮਾਮਲੇ ਵਿਚ ਮਾਨਯੋਗ ਅਦਾਲਤ ਨੇ ਗੁਰਬੀਰ ਸਿੰਘ ਨੂੰ 15 ਅਪੈ੍ਰਲ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਗੁਰਬੀਰ ਸਿੰਘ ਇਸ ਮੌਕੇ ਇਕ ਹੋਰ ਧੋਖਾਧੜੀ ਦੇ ਮਾਮਲੇ ’ਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹੈ। ਉਕਤ ਭਗੌੜਿਆਂ ਨੂੰ ਗਿ੍ਰਫ਼ਤਾਰ ਕਰਨ ਤੇ ਟ੍ਰੇਸ ਕਰਨ ਵਿਚ ਏ. ਐਸ. ਆਈ. ਜਸਪਾਲ ਸਿੰਘ, ਏ. ਐਸ. ਆਈ. ਹਰਜਿੰਦਰ ਸਿੰਘ, ਏ. ਐਸ. ਆਈ. ਸੁਰਜੀਤ ਸਿੰਘ, ਏ. ਐਸ. ਆਈ. ਅਮਰਜੀਤ ਸਿੰਘ, ਏ. ਐਸ. ਆਈ. ਦਲਜੀਤ ਸਿੰਘ ਤੇ ਏ. ਐਸ. ਆਈ. ਸੁਰੇਸ਼ ਕੁਮਾਰ ਸ਼ਾਮਲ ਹਨ।   

Related Post