March 3, 2024 06:53:26
post

Jasbeer Singh

(Chief Editor)

Health

ਸਰਦੀਆਂ 'ਚ ਰੋਜ਼ਾਨਾ ਖਾਓ ਭਿੱਜੇ ਹੋਏ 4 ਖਜੂਰ, ਸਰੀਰ ਦੀਆਂ ਕਈ ਸਮੱਸਿਆਵਾਂ ਹੋਣਗੀਆਂ ਛੂ-ਮੰਤਰ

post-img

ਖਜੂਰ ਖਾਣ 'ਚ ਜਿੰਨੇ ਸੁਆਦ ਹੁੰਦੇ ਹਨ, ਉਵੇਂ ਇਹ ਸਿਹਤਮੰਦ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਖਜੂਰ ਦੀ ਤਸੀਰ ਗਰਮ, ਖਾਣ ’ਚ ਮਿੱਠੀ, ਖੂਨ ਸਾਫ਼ ਕਰਨ ਵਾਲੀ ਹੁੰਦੀ ਹੈ। ਰੋਜ਼ਾਨਾ ਖਜੂਰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਖਜੂਰ ’ਚ ਮਿਨਰਲ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ, ਫਾਈਬਰ, ਮੈਗਨੀਜ਼ ਤੇ ਕਾਪਰ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ। ਆਯੁਰਵੈਦ ਪੱਖੋਂ ਖਜੂਰ ’ਚ 70 ਫ਼ੀਸਦੀ ਕੁਦਰਤੀ ਸ਼ੂਗਰ ਹੁੰਦੀ ਹੈ। ਕੁਦਰਤੀ ਰੂਪ ਨਾਲ ਮਿੱਠੀ ਹੋਣ ਕਰਕੇ ਸਰੀਰ ਨੂੰ ਤਤਕਾਲ ਊਰਜਾ ਪ੍ਰਾਪਤ ਹੁੰਦੀ ਹੈ ਅਤੇ ਥਕਾਵਟ ਦੂਰ ਕਰਦੀ ਹੈ। ਫਾਈਬਰ ਨਾਲ ਭਰਪੂਰ ਖਜੂਰ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਸਰਦੀਆਂ ਵਿੱਚ ਖਜੂਰ ਖਾਣ ਨਾਲ ਸਰੀਰ ਠੰਡ ਤੋਂ ਬਚਿਆ ਰਹਿੰਦਾ ਹੈ। ਖਜੂਰ ਸ਼ੂਗਰ ਦੇ ਨਾਲ-ਨਾਲ ਇਮਿਊਨ ਪਾਵਰ ਨੂੰ ਵੀ ਬੂਸਟ ਕਰਦਾ ਹੈ। ਇਹ ਦਿਲ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਵ ਕਰਨ ‘ਚ ਮਦਦ ਕਰਦੀ ਹੈ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਹੋਰ ਫ਼ਾਇਦਿਆਂ ਦੇ ਬਾਰੇ.....

ਭਿੱਜੀਆਂ ਹੋਈਆਂ ਖਜੂਰਾਂ ਖਾਓ 
ਸਰਦੀਆਂ 'ਚ ਰੋਜ਼ਾਨਾ 3-4 ਖਜੂਰ ਖਾਣ ਤੋਂ ਪਹਿਲਾਂ ਇਨ੍ਹਾਂ ਨੂੰ ਰਾਤ ਨੂੰ 8-10 ਘੰਟੇ ਲਈ ਭਿਓ ਕੇ ਰੱਖ ਦਿਓ। ਖਜੂਰ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜਿਵੇਂ ਕਿ ਕਾਰਬੋਹਾਈਡਰੇਟ, ਪ੍ਰੋਟੀਨ, ਫਾਈਬਰ, ਵਿਟਾਮਿਨ ਕੇ, ਵਿਟਾਮਿਨ ਬੀ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਕੈਲਸ਼ੀਅਮ, ਮੈਂਗਨੀਜ਼, ਜ਼ਿੰਕ, ਮਿਨਰਲ, ਕਾਪਰ ਆਦਿ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ। ਖਜੂਰ ਨੂੰ ਪਾਣੀ 'ਚ ਭਿਉਂ ਕੇ ਰੱਖਣ ਨਾਲ ਇਸ 'ਚ ਮੌਜੂਦ ਟੈਨਿਨ ਜਾਂ ਫਾਈਟਿਕ ਐਸਿਡ ਦੂਰ ਹੋ ਜਾਂਦਾ ਹੈ ਅਤੇ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਮਿਲਦੇ ਹਨ। ਭਿੱਜੀਆਂ ਖਜੂਰਾਂ ਖਾਣ ਨਾਲ ਇਹ ਸਰੀਰ 'ਚ ਆਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ। 

1. ਮਜ਼ਬੂਤ ਹੁੰਦੀਆਂ ਹਨ ਹੱਡੀਆਂ
ਭਿੱਜੇ ਹੋਏ ਖਜੂਰ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਖਜੂਰ 'ਚ ਸੇਲੇਨਿਅਮ, ਮੈਂਗਨੀਜ ਅਤੇ ਮੈਗਨੇਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਹ ਉਹ ਮਿਨਰਲਸ ਹੈ, ਜੋ ਹੱਡੀਆਂ ਨੂੰ ਮਜਬੂਤ ਬਣਾਉਂਦੇ ਹਨ। ਸੇਲੇਨਿਅਮ ਰਿਚ ਹੋਣ ਨਾਲ ਕੈਂਸਰ ਤੋਂ ਮੁਕਤੀ ਵੀ ਮਿਲਦੀ ਹੈ।

2. ਐਨਰਜੀ
ਭਿੱਜੇ ਹੋਏ ਖਜੂਰ ਨਾਲ ਸਰੀਰ ਨੂੰ ਐਨਰਦੀ ਪ੍ਰਦਾਨ ਹੁੰਦੀ ਹੈ। ਖਜੂਰ ’ਚ ਪਾਏ ਜਾਣ ਵਾਲੇ ਫਾਈਬਰ ਤੁਹਾਨੂੰ ਪੂਰੇ ਦਿਨ ਐਕਟਿਵ ਰੱਖਦੇ ਹਨ। ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਖਜੂਰ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਅਤੇ ਦਿਮਾਗ ਦਾ ਤੇਜ਼ੀ ਨਾਲ ਕੰਮ ਕਰਦਾ ਹੈ।

3. ਅਨੀਮੀਆ ਦੀ ਸਮੱਸਿਆ ਹੁੰਦੀ ਹੈ ਦੂਰ 
ਖਜੂਰ ’ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜਿਸ ਨਾਲ ਸਰੀਰ ’ਚ ਹੀਮੋਗਲੋਬਿਨ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਕਈ ਔਰਤਾਂ ਅਤੇ ਬੱਚੇ ਅਕਸਰ ਅਨੀਮੀਆ ਤੋਂ ਪੀੜਤ ਹੁੰਦੇ ਹਨ। ਭਿੱਜੇ ਹੋਏ ਖਜੂਰ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੇ ਹਨ। ਇਸ ’ਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸਦੇ ਸੇਵਨ ਤੋਂ ਬਾਅਦ ਮਿੱਠੇ ਦੀ ਵਰਤੋਂ ਨਾ ਕਰੋ।
 
4. ਪਾਚਨ ਪ੍ਰਣਾਲੀ 
ਭਿੱਜੇ ਹੋਏ ਖਜੂਰ ’ਚ ਘੁਲਣਸ਼ੀਲ ਫਾਈਬਰਸ ਪਾਇਆ ਜਾਂਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹੈ। ਖਜੂਰ ਦੀ ਵਰਤੋਂ ਰੋਜ਼ਾਨਾ ਕਰਨ ਨਾਲ ਪਾਚਨ ਦੀ ਸਮੱਸਿਆ ਨਹੀਂ ਹੁੰਦੀ। ਇਸ ਨਾਲ ਢਿੱਡ ਸਬੰਧੀ ਹੋਣ ਵਾਲਿਆਂ ਸਾਰੀਆਂ ਪਰੇਸ਼ਾਨੀਆਂ ਹੌਲੀ-ਹੌਲੀ ਖ਼ਤਮ ਹੋ ਜਾਂਦੀਆਂ ਹਨ। 

5. ਕੋਲੈਸਟ੍ਰਾਲ 
ਭਿੱਜੇ ਹੋਏ ਖਜੂਰ ਖਾਣ ਨਾਲ ਵਧੇ ਹੋਏ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਖ਼ੂਨ ‘ਚ ਕੋਲੈਸਟ੍ਰਾਲ ਵੱਧਣ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ। ਦਿਲ ਦੇ ਰੋਗ ਹੋਣ ਨਾਲ ਤੁਹਾਡੀ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ । ਖਜੂਰ ਨਾਲ ਤੁਸੀਂ ਆਪਣੇ ਕੋਲੈਸਟ੍ਰਾਲ ਨੂੰ ਸੰਤੁਲਿਤ ਕਰ ਸਕਦੇ ਹਨ। ਰੋਜ਼ਾਨਾ ਖਜੂਰ ਖਾਣ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ। 

6. ਦਿਲ ਨੂੰ ਸੁਰੱਖਿਅਤ ਰੱਖਣ ਲਈ 
ਦਿਲ ਨੂੰ ਸੁਰੱਖਿਅਤ ਰੱਖਣ ਲਈ ਰੋਜ਼ਾਨਾ ਭਿੱਜੇ ਹੋਏ ਖਜੂਰ ਦਾ ਸੇਵਨ ਕਰੋ। 2 ਤੋਂ 3 ਹਫ਼ਤੇ ਖਜੂਰ ਦਾ ਲਗਾਤਾਰ ਸੇਵਨ ਕਰਨ ਨਾਲ ਦਿਲ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਤੰਦਰੁਸਤ ਹੋ ਜਾਂਦਾ ਹੈ। ਇਸ ਨਾਲ ਰੋਗਾਂ ਦੀ ਸਮੱਸਿਆ ਘੱਟ ਜਾਂਦੀ ਹੈ।

7. ਗਰਭ ਅਵਸਥਾ ਲਈ
ਖਜੂਰ ਦਾ ਸੇਵਨ ਗਰਭਵਤੀ ਔਰਤਾਂ ਲਈ ਬਹੁਤ ਲਾਭਦਾਇਕ ਹੈ। ਭਿੱਜੇ ਹੋਏ ਖਜੂਰ ਖਾਣ ਨਾਲ ਗਰਭਵਤੀ ਔਰਤ ਨੂੰ ਪ੍ਰਸੂਤ (ਬੱਚੇ ਦੇ ਜਨਮ) ਸਮੇਂ ਹੋਣ ਵਾਲੇ ਦਰਦ ਤੋਂ ਥੋੜ੍ਹੀ ਰਾਹਤ ਮਿਲਦੀ ਹੈ ਅਤੇ ਔਰਤ ਦੇ ਸਰੀਰ ‘ਚ ਦੁੱਧ ਦੀ ਮਾਤਰਾ ਵਧਦੀ ਹੈ।

Related Post