March 3, 2024 06:39:01
post

Jasbeer Singh

(Chief Editor)

Latest update

ਦਿਵਿਆ ਕਤਲਕਾਂਡ; 4 ਦਿਨ ਬਾਅਦ ਵੀ ਨਹੀਂ ਮਿਲੀ ਮਾਡਲ ਦੀ ਲਾਸ਼, SIT ਸੁਲਝਾਏਗੀ ਕਤਲ ਦੀ ਗੁੱਥੀ

post-img

ਗੁਰੂਗ੍ਰਾਮ- ਗੈਂਗਸਟਰ ਸੰਦੀਪ ਗਾਡੌਲੀ ਦੀ ਪ੍ਰੇਮਿਕਾ ਮਾਡਲ ਦਿਵਿਆ ਪਾਹੁਜਾ ਕਤਲਕਾਂਡ ਨੂੰ ਲੈ ਕੇ 3 ਮੈਂਬਰੀ (SIT) ਟੀਮ ਦਾ ਗਠਨ ਕੀਤਾ ਗਿਆ ਹੈ। ਹੁਣ SIT ਇਸ ਕਤਲ ਕੇਸ ਦੀ ਗੁੱਥੀ ਸੁਲਝਾਏਗੀ। ਦੱਸ ਦੇਈਏ ਕਿ 27 ਸਾਲਾ ਦਿਵਿਦਾ ਦਾ ਮੰਗਲਵਾਰ ਯਾਨੀ ਕਿ 2 ਜਨਵਰੀ ਦੀ ਰਾਤ ਨੂੰ ਸਿਟੀ ਪੁਆਇੰਟ ਹੋਟਲ ਦੇ ਕਮਰੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।  

ਕਤਲ ਕੇਸ ਨੂੰ ਹੋਏ 4 ਦਿਨ ਪਰ ਨਹੀਂ ਮਿਲੀ ਲਾਸ਼

ਦਿਵਿਆ ਦੇ ਕਤਲ ਨੂੰ ਅੱਜ 4 ਦਿਨ ਹੋ ਗਏ ਹਨ ਪਰ ਉਸ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋ ਸਕੀ। ਪੁਲਸ ਨੇ ਮਾਡਲ ਦਿਵਿਆ ਦੇ ਕਤਲ ਵਿਚ ਸ਼ਾਮਲ ਮੁੱਖ ਦੋਸ਼ੀ ਅਭਿਜੀਤ  (ਹੋਟਲ ਮਾਲਕ) ਸਮੇਤ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਦਸ਼ੀਆਂ ਦੀ ਭਾਲ ਜਾਰੀ ਹੈ। ਪੁਲਸ ਮੁਤਾਬਕ ਇਸ ਕਤਲ ਕੇਸ ਵਿਚ ਕੁੱਲ 5 ਦੋਸ਼ੀ ਸ਼ਾਮਲ ਹਨ।

ਪੁਲਸ ਨੇ ਪਟਿਆਲਾ ਤੋਂ ਬਰਾਮਦ ਕੀਤੀ BMW ਕਾਰ

ਓਧਰ ਗੁਰੂਗ੍ਰਾਮ ਪੁਲਸ ਮੁਤਾਬਕ ਦਿਵਿਆ ਦੀ ਲਾਸ਼ ਨੂੰ ਟਿਕਾਣੇ ਲਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ BMW ਕਾਰ ਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਸੀ. ਸੀ. ਟੀ. ਵੀ. ਫੁਟੇਜ ਵਿਚ ਮਾਡਲ ਦੀ ਲਾਸ਼ ਨੂੰ BMW ਕਾਰ ਦੀ ਡਿੱਕੀ ਵਿਚ ਰੱਖ ਕੇ ਹੋਟਲ ਤੋਂ ਕਿਤੇ ਦੂਰ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ BMW ਕਾਰ ਪੰਜਾਬ ਦੇ ਪਟਿਆਲਾ 'ਚ ਇਕ ਬੱਸ ਸਟੈਂਡ 'ਤੇ ਲਾਵਾਰਿਸ ਮਿਲੀ ਸੀ।

ਮੁੱਖ ਦੋਸ਼ੀ ਨੇ ਕੀਤੇ ਕਈ ਖੁਲਾਸੇ

ਪੁਲਸ ਵਲੋਂ ਪੁੱਛਗਿੱਛ ਵਿਚ ਮੁੱਖ ਦੋਸ਼ੀ ਅਭਿਜੀਤ ਨੇ ਦੱਸਿਆ ਕਿ ਦਿਵਿਆ ਬੇਹੱਦ ਸ਼ਾਤਿਰ ਕਿਸਮ ਦੀ ਕੁੜੀ ਸੀ। ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ। ਅਭਿਜੀਤ ਮੁਤਾਬਕ ਉਸ ਕੋਲ ਉਸ ਦੀਆਂ ਕੁਝ ਅਸ਼ਲੀਲ ਤਸਵੀਰਾਂ ਸਨ, ਜਿਸ ਦੇ ਸਹਾਰੇ ਪੈਸੇ ਮੰਗੇ ਜਾ ਰਹੇ ਸਨ। ਕੁਝ ਦਿਨ ਪਹਿਲਾਂ ਦਿਵਿਆ ਨੇ ਪੈਸਿਆਂ ਦੀ ਡਿਮਾਂਡ ਹੋਰ ਵਧਾ ਦਿੱਤੀ ਸੀ। ਇਸੇ ਵਜ੍ਹਾ ਤੋਂ ਅਭਿਜੀਤ ਨੇ ਮਾਮਲੇ ਨੂੰ ਸੈਟਲ ਕਰਨ ਲਈ ਦਿਵਿਆ ਨੂੰ 2 ਜਨਵਰੀ ਨੂੰ ਸਿਟੀ ਪੁਆਇੰਟ ਹੋਟਲ ਬੁਲਾਇਆ ਸੀ। ਉਹ ਉਸ ਨੂੰ ਤਸਵੀਰਾਂ ਡਿਲੀਟ ਕਰ ਲਈ ਕਹਿ ਰਿਹਾ ਸੀ ਪਰ ਦਿਵਿਆ ਅਜਿਹਾ ਨਹੀਂ ਚਾਹੁੰਦੀ ਸੀ। ਇਸ ਨੂੰ ਲੈ ਕੇ ਦੋਹਾਂ ਵਿਚਾਲੇ ਅਣਬਣ ਹੋਈ ਅਤੇ ਉਸ ਨੇ ਦਿਵਿਆ ਨੂੰ ਗੋਲੀ ਮਾਰ ਦਿੱਤੀ।


Related Post