March 3, 2024 07:33:16
post

Jasbeer Singh

(Chief Editor)

Latest update

ਧੁੰਦ ਦੇ ਨਾਲ ‘ਸੀਤ ਲਹਿਰ’ ਦਾ ਕਹਿਰ: 400 ਤੋਂ ਪਾਰ AQI ਹੋਇਆ ਦਮ-ਘੋਟੂ

post-img

ਜਲੰਧਰ –ਧੁੰਦ ਦੇ ਨਾਲ ਸੀਤ ਲਹਿਰ ਦਾ ਕਹਿਰ ਜਨ-ਜੀਵਨ ਨੂੰ ਅਸਤ-ਵਿਅਸਤ ਕਰ ਰਿਹਾ ਹੈ ਅਤੇ ਤਾਪਮਾਨ ਵਿਚ ਹੋ ਰਹੀ ਗਿਰਾਵਟ ਨਾਲ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਵਿਚ ਅਲਰਟ ਹੋਣ ਕਾਰਨ ਵੱਖ-ਵੱਖ ਜ਼ਿਲ੍ਹਿਆਂ ਵਿਚ ਯੈਲੋ, ਓਰੇਂਜ ਅਤੇ ਰੈੱਡ ਅਲਰਟ ਹੋਏ ਹਨ ਅਤੇ ਮਹਾਨਗਰ ਜਲੰਧਰ ਰੈੱਡ ਅਲਰਟ ਦੇ ਜ਼ੋਨ ਵਿਚ ਆਉਂਦਾ ਹੈ, ਜਿਸ ਕਾਰਨ ਇਥੇ ਧੁੰਦ ਦਾ ਪ੍ਰਭਾਵ ਜ਼ਿਆਦਾ ਰਹੇਗਾ। ਸ਼ਹਿਰ ਦੇ ਅੰਦਰ ਅਤੇ ਜੀ. ਟੀ. ਰੋਡ ’ਤੇ ਵਿਜ਼ੀਬਿਲਿਟੀ ਜ਼ੀਰੋ ਹੋ ਚੁੱਕੀ ਹੈ, ਜਿਸ ਕਾਰਨ ਵਾਹਨ ਚਲਾਉਂਦੇ ਸਮੇਂ 10 ਫੁੱਟ ਦੀ ਦੂਰੀ ’ਤੇ ਵੀ ਕੁਝ ਨਜ਼ਰ ਨਹੀਂ ਆ ਰਿਹਾ। ਵੱਧ ਤੋਂ ਵੱਧ ਤਾਪਮਾਨ 15 ਡਿਗਰੀ, ਜਦਕਿ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਦੇ ਲਗਭਗ ਦਰਜ ਕੀਤਾ ਗਿਆ ਹੈ। ਇਸ ਮੁਤਾਬਕ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਸਿਰਫ਼ 7 ਡਿਗਰੀ ਦਾ ਫਰਕ ਦਰਜ ਹੋਇਆ ਹੈ। ਇਹ ਫਰਕ ਬੇਹੱਦ ਘੱਟ ਮੰਨਿਆ ਜਾਂਦਾ ਹੈ ਅਤੇ ਉਕਤ ਅੰਕੜੇ ਦਰਸਾਉਂਦੇ ਹਨ ਕਿ ਦਿਨ-ਰਾਤ ਦੇ ਤਾਪਮਾਨ ’ਚ ਕੋਈ ਵੱਡਾ ਫਰਕ ਨਹੀਂ ਹੈ। ਵੱਡਾ ਫਰਕ ਨਾ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਸੂਰਜ ਦੇਵਤਾ ਦੇ ਦਰਸ਼ਨ ਸਿਰਫ਼ ਕੁਝ ਸਮੇਂ ਲਈ ਹੋ ਰਹੇ ਹਨ ਅਤੇ ਹਲਕੀ ਧੁੱਪ ਠੰਡ ਤੋਂ ਵੱਡੀ ਰਾਹਤ ਨਹੀਂ ਦੇ ਰਹੀ। ਇਸ ਕਾਰਨ ਦਿਨ ਦੇ ਸਮੇਂ ਵੀ ਠੰਡ ਨਾਲ ਕੰਬਣੀ ਮਹਿਸੂਸ ਹੋ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੌਸਮ ਅਜਿਹਾ ਹੋ ਚੁੱਕਾ ਹੈ ਕਿ ਠੰਡ ਨੇ ਹਰ ਪਾਸੇ ਧਾਵਾ ਬੋਲ ਦਿੱਤਾ ਹੈ ਅਤੇ ਆਮ ਵਿਅਕਤੀ ਨੂੰ ਕਈ ਤਰ੍ਹਾਂ ਨਾਲ ਇਸਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸੇ ਦੌਰਾਨ ਏਅਰ ਕੁਆਲਿਟੀ ਇੰਡੈਕਸ਼ਨ 400 ਤੋਂ ਉੱਪਰ ਜਾਂਦੇ ਹੋਏ ਘਾਤਕ ਪੱਧਰ ’ਤੇ ਪਹੁੰਚ ਚੁੱਕਾ ਹੈ, ਜਿਸ ਨਾਲ ਸਿਹਤ ਵਿਗੜਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਦਮੇ ਦੇ ਮਰੀਜ਼ਾਂ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਅਤੇ ਦਮ-ਘੋਟੂ ਹਵਾਵਾਂ ਨਾਲ ਮਰੀਜ਼ਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ।

Related Post