March 3, 2024 08:55:25
post

Jasbeer Singh

(Chief Editor)

Latest update

ਮਾਨ ਸਰਕਾਰ ਵਲੋਂ ਸ਼ੁਰੂ ਕੀਤੀਆਂ 43 ਸਰਕਾਰੀ ਸੇਵਾਵਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਨੇ- ਰਣਜੋਧ ਸਿੰਘ ਹਡਾਣਾ

post-img

ਪਟਿਆਲਾ 12 ਦਸੰਬਰ ( ਅਨੁਰਾਗ ਸ਼ਰਮਾ )  ਆਪ ਪੰਜਾਬ ਦੇ ਸੂਬਾ ਸਕੱਤਰ ਅਤੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਦੌਰਾਨ ਪੰਜਾਬ ਭਰ ਵਿੱਚ ਚੱਲ ਰਹੀਆਂ ਮਹਾ- ਰੈਲੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਮੌਕੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਸਕੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪ ਪਾਰਟੀ ਦੇ ਪੰਜਾਬ ਮੁਖੀ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ 43 ਸਰਕਾਰੀ ਸੇਵਾਵਾਂ ਲੋਕਾਂ ਲਈ ਵੱਡਾ ਵਰਦਾਨ ਸਾਬਿਤ ਹੋ ਰਹੀਆਂ ਹਨ. ਜਿਸ ਦੇ ਬਾਰੇ ਪੂਰੇ ਪੰਜਾਬ ਵਿਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਦੇ ਲੋਕ ਵੀ ਤਾਰੀਫਾਂ ਕਰ ਰਹੇ ਹਨ.
ਇਸ ਮੌਕੇ  ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਹ ਉਹ ਸੇਵਾਵਾਂ ਹਨ, ਜਿਨ੍ਹਾਂ ਨੂੰ ਸ਼ੁਰੂ ਕਰਨ ਬਾਰੇ ਪਹਿਲੀਆਂ ਸਰਕਾਰਾਂ ਨੇ ਕਦੇ ਨਹੀਂ ਸੋਚਿਆ। ਕਿਉਂਕਿ ਸਾਬਕਾ ਸਰਕਾਰਾਂ ਲੋਕ ਹਿੱਤ ਤੇ ਨਹੀਂ ਬਲਕਿ ਲੋਕਾਂ ਦੀ ਜੇਬ ਖਾਲੀ ਕਰਵਾਉਣ ਤੇ ਨਜ਼ਰ ਰੱਖਦੀ ਸੀ. ਇਨ੍ਹਾਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਲੋਕ ਹੁਣ ਘਰ ਬੈਠ ਕੇ ਅਤੇ ਬਿਨਾਂ ਸਮੇ ਦੀ ਬਰਬਾਦੀ ਤੋਂ ਸਰਕਾਰੀ ਦਫਤਰਾਂ ਦੇ ਗੇੜਿਆਂ ਤੋਂ ਬਚ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਵਲੋਂ ਪੰਜਾਬ ਦੀ ਹਰੇਕ ਲੋਕ ਸਭਾ ਵਿਚ ਰੈਲੀਆ ਕੀਤੀਆਂ ਜਾ ਰਹੀਆਂ ਹਨ, ਅਤੇ ਹਰ ਰੈਲੀ ਵਿਚ ਲੋਕ ਹਿੱਤ ਸਬੰਧੀ ਸਰਕਾਰੀ ਸੇਵਾਵਾਂ ਜਿਵੇਂ ਤੀਰਥ ਯਾਤਰਾ ਸਕੀਮ, ਗੁਰਦਾਸਪੁਰ ਵਿਚ ਨਵਾਂ ਬੱਸ ਅੱਡਾ, ਹਰ ਵਿਧਾਨ ਸਭਾ ਵਿੱਚ 6 ਲਾਇਬ੍ਰੇਰੀਆਂ, ਮੰਡੀ ਬੋਰਡ ਵਿੱਚ ਏ ਟੀ ਐਮ ਦੀ ਨਵੀਂ ਸ਼ੁਰੁਆਤ, ਹਰੇਕ ਬੱਸ ਅੱਡੇ ਤੇ ਮੁਹੱਲਾ ਕਲੀਨਿਕ, ਬਜ਼ੁਰਗਾਂ ਲਈ ਖਾਸ ਹੇਲਪਲਾਈਨ ਨੰਬਰ, ਬੰਦ ਪਈਆਂ ਗੰਨਾ ਮਿੱਲਾਂ ਨੂੰ ਮੁੜ ਸ਼ੁਰੂ ਕਰਵਾਉਣਾ ਆਦਿ ਸੈਕੜੇ ਨਵੀਆਂ ਸਕੀਮਾਂ ਜਾਰੀ ਕੀਤੀਆਂ ਜਾ ਰਹੀਆਂ ਹਨ.
ਹੋਰ ਬੋਲਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਸ ਤੋਂ ਕਿਤੇ ਘੱਟ ਕੰਮ ਸਾਬਕਾ ਸਰਕਾਰਾਂ ਉਦੋਂ ਸੋਚਦੀਆਂ ਸਨ, ਜਦੋ ਉਨ੍ਹਾਂ ਦੀ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹੁੰਦੇ ਸਨ. ਜਿਸ ਕਾਰਨ ਉਨ੍ਹਾਂ ਵਲੋਂ ਸੋਚੇ ਹੋਏ ਕੰਮ ਅੱਧ ਵਿੱਚਕਾਰ ਲਟਕ ਜਾਂਦੇ ਸਨ, ਜਾ ਫਾਈਲਾ ਵਿੱਚ ਦੱਬ ਜਾਂਦੇ ਸਨ. ਇਸ ਮਗਰੋਂ ਨਵੀਂ ਸਰਕਾਰ ਖਜਾਨਾ ਖਾਲੀ ਹੋਣ ਦਾ ਬਹਾਨਾ ਲਗਾ ਕੇ ਮੁੜ ਪੰਜ ਸਾਲ ਲੋਕ ਪੱਖੀ ਕੰਮਾਂ ਨੂੰ ਅਣਦੇਖਿਆ ਕਰ ਦਿੰਦੀ ਸੀ. ਪਰ ਮਾਨ ਸਰਕਾਰ ਵਲੋਂ ਪਹਿਲੇ ਦੋ ਸਾਲ ਦੌਰਾਨ ਕੀਤੇ ਵਾਅਦਿਆਂ ਤੋਂ ਕਿਤੇ ਵੱਧ ਲੋਕ ਪੱਖੀ ਫੈਂਸਲੇ ਲਏ ਜਾ ਰਹੇ ਹਨ. ਜਿਸ ਦੇ ਚਲਦਿਆਂ ਲੋਕ ਆਪ ਮੁਹਾਰੇ ਪਾਰਟੀ ਵਿਚ ਵਾਲੰਟੀਅਰ ਬਣਨ ਲਈ ਜੁੜ ਰਹੇ ਹਨ.
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪਾਰਟੀ ਵਰਕਰ ਕੁੰਦਨ ਗੋਗੀਆ, ਹਰਪਿੰਦਰ ਚੀਮਾ, ਲਾਲੀ ਰਹਿਲ, ਵਿਕਰਮ ਕੌੜਾ, ਸੁਖਵਿੰਦਰ ਸਿੰਘ, ਰਾਜਾ ਧੰਜੂ, ਨਵਕਰਨਦੀਪ ਸਿੰਘ, ਗੁਰਿੰਦਰ ਸਿੰਘ ਅਦਾਲਤੀਵਾਲਾ, ਰੁਪਿੰਦਰ ਸੋਨੂ, ਡਾ ਹਰਨੇਕ ਸਿੰਘ, ਡਾ ਗਗਨਪ੍ਰੀਤ ਕੌਰ, ਮਨਿੰਦਰ ਸਿੰਘ, ਰਾਜਵੀਰ ਸਿੰਘ ਅਤੇ ਹੋਰ ਪਾਰਟੀ ਆਗੂ ਵੀ ਮੌਜੂਦ ਸਨ.

Related Post