DECEMBER 9, 2022
post

Jasbeer Singh

(Chief Editor)

Latest update

ਬਸੰਤ ਰਿਤੂ ਕਲੱਬ ਹਰ ਮਹੀਨੇ ਅੱਖਾਂ ਦੇ ਮੁਫ਼ਤ 5 ਉਪਰੇਸ਼ਨ ਕਰਵਾ ਰਿਹਾ ਹੈ

post-img

ਬਸੰਤ ਰਿਤੂ ਕਲੱਬ ਹਰ ਮਹੀਨੇ ਅੱਖਾਂ ਦੇ ਮੁਫ਼ਤ 5 ਉਪਰੇਸ਼ਨ ਕਰਵਾ ਰਿਹਾ ਹੈ
ਪਿਛਲੇ ਦੋ ਸਾਲਾਂ ਤੋਂ 120 ਲੈਂਜ ਵਾਲੇ ਮੁਫਤ ਉਪਰੇਸ਼ਨ ਕਰਵਾਏ

ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਪਿਛਲੇ ਦੋ ਸਾਲਾਂ ਤੋਂ ਹਰ ਮਹੀਨੇ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਦੁਖਨਿਵਾਰਨ ਸਾਹਿਬ ਦੇ ਸਾਹਮਣੇ ਪਟਿਆਲਾ ਵਿਖੇ ਹਰ ਮਹੀਨੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਉਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਆਖਿਆ ਕਿ ਪਿਛਲੇ ਦੋ ਸਾਲਾਂ ਤੋਂ ਕਲੱਬ ਵੱਲੋਂ ਜੋ ਕੈਂਪ ਲਗਾਏ ਜਾ ਰਹੇ ਹਨ ਇਨ੍ਹਾਂ ਕੈਂਪਾਂ ਵਿੱਚ ਪੰਜਾਬ ਤੋਂ ਬਾਹਰ ਦੇ ਸਟੇਟਾਂ ਤੋਂ ਵੀ ਲੋੜਵੰਦ ਮਰੀਜ ਪਹੁੰਚ ਕੇ ਆਪਣੇ ਅੱਖਾਂ ਦਾ ਲੈਂਜ ਵਾਲਾ ਮੁਫ਼ਤ ਉਪਰੇਸ਼ਨ ਕਰਵਾ ਰਹੇ ਹਨ ਅਤੇ ਉਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਐਨਕਾਂ ਅਤੇ ਇੱਕ ਮਹੀਨੇ ਦੀ ਦਵਾਈ ਵੀ ਮੁਫ਼ਤ ਦਿੱਤੀ ਜਾਂਦੀ ਹੈ। ਕਲੱਬ ਵੱਲੋਂ ਦੋ ਸਾਲਾਂ ਵਿੱਚ 120 ਜਰੂਰਤਮੰਦਾਂ ਦੇ ਮੋਤੀਆ ਬਿੰਦ ਦੇ ਲੈਂਜ ਵਾਲੇ ਉਪਰੇਸ਼ਨ ਮੁਫ਼ਤ ਕਰਵਾਏ ਜਾ ਚੁੱਕੇ ਹਨ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਪਿਛਲੇ 31 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ ਅਤੇ ਕਲੱਬ ਵੱਲੋਂ ਹੁਣ ਤੱਕ ਲਗਭਗ 1000 ਤੋਂ ਵੱਧ ਜਰੂਰਤਮੰਦਾਂ ਦੇ ਮੋਤੀਆਬਿੰਦ ਦੇ ਉਪਰੇਸ਼ਨ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਕੈਂਪਾਂ ਵਿੱਚ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਵਲੋਂ ਡਾ. ਆਸ਼ਾ ਪ੍ਰਿਤਪਾਲ ਕੌਰ ਦੀ ਟੀਮ ਨਾਲ ਮਿਲ ਕੇ ਇਹ ਉਪਰੇਸ਼ਨ ਅਤੇ ਅੱਖਾਂ ਦੇ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ।

Related Post