DECEMBER 9, 2022
post

Jasbeer Singh

(Chief Editor)

World

50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਲੋਪੋ ਪੁਲਿਸ ਚੌਕੀ ਇੰਚਾਰਜ ਖ਼ਿਲਾਫ਼ ਮਾਮਲਾ ਦਰਜ

post-img

ਮੋਗਾ: 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਬੰਧਨੀ ਦੀ ਪੁਲਿਸ ਨੇ ਲੋਪੋ ਪੁਲਿਸ ਚੌਕੀ ਦੇ ਮੌਜੂਦਾ ਇੰਚਾਰਜ ਏਐਸਆਈ ਬਲਬੀਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਬਲਬੀਰ ਸਿੰਘ ਖ਼ਿਲਾਫ਼ 7-13(2) ਅਤੇ ਆਈ.ਪੀ.ਸੀ.420, 406 ਤਹਿਤ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਏਐਸਆਈ ਬਲਬੀਰ ਸਿੰਘ ਨੇ ਕੁਲਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਨਸ਼ੇ ਦਾ ਨਜਾਇਜ਼ ਪਰਚਾ ਦਰਜ ਕੀਤਾ ਸੀ।

Photo

ਇਹ ਵੀ ਪੜ੍ਹੋ: ਟਰੱਕ ਅਤੇ ਸਕੂਲ ਵੈਨ ਦੀ ਟੱਕਰ ’ਚ ਵਿਦਿਆਰਥੀ ਦੀ ਮੌਤ, ਵੈਨ ਡਰਾਈਵਰ ਗੰਭੀਰ ਜ਼ਖਮੀ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਚੌਕੀ ਇੰਚਾਰਜ ਬਲਵੀਰ ਸਿੰਘ ਨੇ ਕਿਹਾ ਸੀ ਕਿ ਤੁਹਾਡੇ ਲੜਕੇ ਕੁਲਵਿੰਦਰ ਸਿੰਘ ਕੋਲੋਂ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਹਨ। ਉਸ ਨੇ ਕਿਹਾ ਸੀ ਕਿ ਜੇਕਰ ਤੁਸੀਂ ਆਪਣੇ ਲੜਕੇ ਨੂੰ ਬਚਾਉਣਾ ਚਾਹੁੰਦੇ ਹੋ ਤਾਂ 50,000 ਰੁਪਏ ਦਿਓ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਦੇਣ ਦੇ ਬਾਵਜੂਦ ਕੁਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਕੁਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਸੀ।

Related Post