March 3, 2024 05:59:30
post

Jasbeer Singh

(Chief Editor)

Latest update

50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ

post-img

ਚੀਨੀ ਸਟਾਰਟਅਪ ਕੰਪਨੀ Betavolt ਨੇ ਦੁਨੀਆ ਦੀ ਪਹਿਲੀ ਨਿਊਕਲੀਅਰ ਬੈਟਰੀ ਬਣਾਈ ਹੈ। ਫਰਮ ਦਾ ਦਾਅਵਾ ਹੈ ਕਿ ਜੇਕਰ ਇਸ ਬੈਟਰੀ ਨੂੰ ਸਮਾਰਟਫੋਨ 'ਚ ਲਗਾ ਦਿੱਤਾ ਜਾਵੇ ਤਾਂ 50 ਸਾਲਾਂ ਤਕ ਫੋਨ ਨੂੰ ਚਾਰਜ ਨਹੀਂ ਕਰਨਾ ਪਵੇਗਾ। ਬੀਟਾਵੋਲਟ ਦੀ ਇਹ ਨਿਊਕਲੀਅਰ ਬੈਟਰੀ ਪਰਮਾਣੂ ਊਰਜਾ 'ਤੇ ਆਧਾਰਿਤ ਹੈ, ਜਿਸ ਵਿਚ ਇਕ ਸਿੱਕੇ ਤੋਂ ਵੀ ਛੋਟਾ ਮਾਡਿਊਲ ਲੱਗਾ ਹੈ। ਇਹ ਬੈਟਰੀ ਨਿਊਕਲੀਅਰ ਆਈਸੋਟੋਪਸ ਦੇ ਰਿਲੀਜ਼ 'ਤੇ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਨੈਕਸਟ ਜਨਰੇਸ਼ਨ ਬੈਟਰੀ ਹੈ, ਜਿਸਨੂੰ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ। ਟੈਸਟਿੰਗ ਪੂਰਾ ਹੋਣ ਤੋਂ ਬਾਅਦ ਇਸ ਬੈਟਰੀ ਦਾ ਇਸਤੇਮਾਲ ਸਮਾਰਟਫੋਨ ਅਤੇ ਡ੍ਰੋਨ ਆਦਿ 'ਚ ਕੀਤਾ ਜਾ ਸਕਦਾ ਹੈ। 

ਇਨ੍ਹਾਂ ਡਿਵਾਈਸ 'ਚ ਹੋਵੇਗਾ ਇਸਤੇਮਾਲ

ਸਟਾਰਟਅਪ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿਚ ਮਲਟੀਪਲ ਸਿਨੈਰੀਓ 'ਚ ਲਾਂਗ ਲਾਸਟਿੰਗ ਪਾਵਰ ਸਪਲਾਈ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਬੈਟਰੀ ਨੂੰ ਏਅਰੋਸਪੇਸ, ਏ.ਆਈ. ਡਿਵਾਈਸ, ਮੈਡੀਕਲ ਡਿਵਾਈਸ, ਮਾਈਕ੍ਰੋਪ੍ਰੋਸੈਸਰ, ਐਡਵਾਂਸ ਸੈਂਸਰ, ਛੋਟੇ ਡ੍ਰੋਨ ਅਤੇ ਮਾਈਕ੍ਰੋ ਰੋਬੋਟ ਦੇ ਨਾਲ-ਨਾਲ ਸਮਾਰਟਫੋਨ 'ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਵੀਂ ਬੈਟਰੀ ਟੈਕਨਾਲੋਜੀ ਦੀ ਆਉਣ ਵਾਲੇ ਕੁਝ ਸਾਲਾਂ 'ਚ ਜ਼ਬਰਦਸਤ ਮੰਗ ਦੇਖਣ ਨੂੰ ਮਿਲ ਸਕਦੀ ਹੈ।

ਬੈਟਰੀ ਦੇ ਖ਼ਾਸ ਫੀਚਰਜ਼

Betavolt ਦੀ ਇਹ ਬੈਟਰੀ 100 ਮਾਈਕ੍ਰੋਵਾਟ ਤਕ ਪਾਵਰ ਜਨਰੇਟ ਕਰ ਸਕਦੀ ਹੈ। 3V ਦੀ ਇਸ ਬੈਟਰੀ ਦਾ ਸਾਈਜ਼ 15 x 15 x 15 ਕਿਊਬਿਕ ਮਿਲੀਮੀਟਰ ਹੈ। ਕੰਪਨੀ 2025 ਤਕ 1V ਵਾਲੀ ਬੈਟਰੀ ਬਣਾਏਗੀ। ਜਿੰਨੀ ਛੋਟਾ ਬੈਟਰੀ ਦਾ ਸਾਈਜ਼ ਹੋਵੇਗਾ, ਇਹ ਓਨੀ ਜ਼ਿਆਦਾ ਪਾਵਰ ਪ੍ਰੋਡੀਊਸ ਕਰੇਗੀ। ਕੰਪਨੀ ਦਾ ਅਨੁਮਾਨ ਹੈ ਕਿ ਇਸ ਬੈਟਰੀ ਨੂੰ ਫੋਨ 'ਚ ਲਗਾਉਣ ਤੋਂ ਬਾਅਦ ਉਸਨੂੰ ਕਦੇ ਚਾਰਜ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਹੀ ਨਹੀਂ, ਡ੍ਰੋਨ 'ਚ ਬੈਟਰੀ ਲਗਾਉਣ ਤੋਂ ਬਾਅਦ ਉਸਨੂੰ ਹਮੇਸ਼ਾ ਲਈ ਉਡਾਇਆ ਜਾ ਸਕੇਗਾ।

ਇਸ ਨਿਊਕਲੀਅਰ ਬੈਟਰੀ ਦੀ ਖ਼ਾਸ ਗੱਲ ਇਹ ਹੈ ਕਿ ਇਹ ਮਾਈਨਸ 60 ਡਿਗਰੀ ਤੋਂ ਲੈ ਕੇ 120 ਡਿਗਰੀ ਸੈਲਸੀਅਸ ਦੇ ਤਾਪਮਾਨ 'ਚ ਵੀ ਕੰਮ ਕਰੇਗੀ। ਇਸ ਬੈਟਰੀ 'ਚ ਰੇਡੀਓਐਕਟਿਵ ਮਟੀਰੀਅਲ ਦੇ ਤੌਰ 'ਤੇ ਨਿਕੇਲ-63 ਦਾ ਇਸਤੇਮਾਲ ਕੀਤਾ ਗਿਆ ਹੈ। ਹਾਲਾਂਕਿ, ਇਸ ਬੈਟਰੀ ਦੇ ਕਮਰਸ਼ੀਅਲ ਇਸਤੇਮਾਲ ਨੂੰ ਲੈ ਕੇ ਸ਼ੱਕ ਵੀ ਹੈ। ਨਿਊਕਲੀਅਰ ਰਿਐਕਸ਼ਨ ਕਾਰਨ ਇਸ ਵਿਚ ਰੇਡੀਏਸ਼ਨ ਦਾ ਖ਼ਤਰਾ ਰਹੇਗਾ।


Related Post