March 3, 2024 17:45:25
post

Jasbeer Singh

(Chief Editor)

Latest update

ਨਵੇਂ ਸਾਲ ਦੇ ਪਹਿਲੇ ਦਿਨ ਜਾਪਾਨ 'ਚ 7.5 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

post-img

ਟੋਕੀਓ  ਨਵੇਂ ਸਾਲ 'ਤੇ ਜਾਪਾਨ ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਉੱਤਰ-ਪੂਰਬੀ ਖੇਤਰ ਵਿੱਚ 7.5 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਇਸ ਕਾਰਨ ਜਾਪਾਨ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਮੈਟਰੋਲੋਜੀਕਲ ਏਜੰਸੀ ਨੇ ਇਸ਼ੀਕਾਵਾ ਅਤੇ ਨੇੜਲੇ ਪ੍ਰੀਫੈਕਚਰਾਂ ਵਿੱਚ ਭੂਚਾਲ ਆਉਣ ਦੀ ਸੂਚਨਾ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਦੀ ਸ਼ੁਰੂਆਤੀ ਤੀਬਰਤਾ 7.4 ਮਾਪੀ ਗਈ। ਭੂਚਾਲ ਦੀਆਂ ਗਤੀਵਿਧੀਆਂ ਦੀ ਲੜੀ ਤੋਂ ਬਾਅਦ 34,000 ਘਰਾਂ ਦੀ ਬਿਜਲੀ ਸਪਲਾਈ ਰੁੱਕ ਗਈ ਹੈ। ਮੱਧ ਜਾਪਾਨ ਦੇ ਕਈ ਮੁੱਖ ਮਾਰਗਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਭੂਚਾਲ ਕਾਰਨ ਸੜਕਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ ਹਨ।  ਜਾਪਾਨੀ ਜਨਤਕ ਪ੍ਰਸਾਰਕ NHK ਟੀਵੀ ਨੇ ਚੇਤਾਵਨੀ ਦਿੱਤੀ ਕਿ ਸਮੁੰਦਰੀ ਲਹਿਰਾਂ 5 ਮੀਟਰ (16.5 ਫੁੱਟ) ਤੱਕ ਉੱਚੀਆਂ ਹੋ ਸਕਦੀਆਂ ਹਨ ਅਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਚੀ ਜ਼ਮੀਨ ਜਾਂ ਨੇੜਲੇ ਇਮਾਰਤ ਦੇ ਸਿਖਰ 'ਤੇ ਭੱਜਣ ਦੀ ਅਪੀਲ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਨੁਕਸਾਨ ਦੀ ਰਿਪੋਰਟ ਤੁਰੰਤ ਉਪਲਬਧ ਨਹੀਂ ਸੀ।ਜਾਪਾਨ ਵਿਚ ਭੂਚਾਲ ਦੇ ਕੇਂਦਰ ਨੇੜੇ ਸਾਰੇ ਪ੍ਰਮੁੱਖ ਹਾਈਵੇਅ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਜਾਪਾਨ ਵਿਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਹਨ।

Related Post