DECEMBER 9, 2022
post

Jasbeer Singh

(Chief Editor)

Latest update

ਮੁੱਖ ਮੰਤਰੀ ਵੱਲੋਂ ਰਾਜਸਥਾਨ ਨੂੰ 700 ਦੀ ਬਜਾਏ 1250 ਕਿਉਸਿਕ ਫੁਟ ਪਾਣੀ ਦੇਣ ਦਾ ਵਿਸਵਾਸ਼ ਦਿਵਾਉਣਾ ਪੰਜਾਬ ਦੇ ਲੋਕਾਂ ਨ

post-img

ਮੁੱਖ ਮੰਤਰੀ ਵੱਲੋਂ ਰਾਜਸਥਾਨ ਨੂੰ 700 ਦੀ ਬਜਾਏ 1250 ਕਿਉਸਿਕ ਫੁਟ ਪਾਣੀ ਦੇਣ ਦਾ ਵਿਸਵਾਸ਼ ਦਿਵਾਉਣਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ:ਪ੍ਰੋ. ਚੰਦੂਮਾਜਰਾ 

ਪਟਿਆਲਾ, 23 ਮਈ : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵਫਦ ਨੂੰ ਸਰਹੰਦ ਫੀਡਰ ਵਿਚੋਂ 700 ਕਿਉਸਿਕ ਪਾਣੀ ਦੀ ਥਾਂ ’ਤੇ 1250 ਕਿਉਸਿਕ ਪਾਣੀ ਦੇਣ ਦੀ ਮੰਗ ’ਤੇ ਪਾਣੀ ਦੇਣ ਦਾ ਵਿਸਵਾਸ਼ ਦਿਵਾਉਦਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਹੈ। ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ  ਇਹ ਪੰਜਾਬ ਨਾਲ ਧੋਖਾ ਹੈ ਅਤੇ ਭਗਵੰਤ ਮਾਨ ਨੂੰ ਪੰਜਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਹੱਕ ਵੇਚਣ ਅਤੇ ਪੰਜਾਬ ਨੂੰੂ ਗਹਿਣੇ ਰੱਖਣ ਦਾ ਹੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਮੁੱਖ ਮੰਤਰੀ ਬਣਾਇਆ ਗਿਆ ਹੈ ਨਾ ਕਿ ਕੇਜਰੀਵਾਲ ਦੀ ਅਧੀਨਗੀ ਮੰਨ ਕੇ ਪੰਜਾਬ ਦੇ ਹੱਕ ਦੂਜੇ ਰਾਜਾਂ ਨੂੰ ਦੇਣ ਲਈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸ਼ਕਤੀ ਦਿੱਤੀ ਹੈ ਨਾ ਕਿ ਦਿੱਲੀ ਵਾਲਿਆਂ ਦੀ ਅਧੀਨਗੀ ਸਵੀਕਾਰ ਕਰਕੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣ ਲਈ ਸਕਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਰਾਜਸਥਾਨ ਵਿਚ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾਵੇ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਨਾਲ ਖੜੇ ਹਨ ਜਾਂ ਫੇਰ ਗੈਰ ਪੰਜਾਬੀਆਂ ਨਾਲ ਖੜੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਗਵੰਤ ਪੁਰੀ ਤਰ੍ਹਾਂ ਨਾਲ ਦਿੱਲੀ ਵਾਲਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਭਾਵੇਂ ਹਰਿਆਣਾ ਦੀ ਗੱਲ ਹੋਵੇ ਜਾਂ ਫੇਰ ਰਾਜਸਥਾਨ ਦੀ ਪੰਜਾਬ ਦੇ ਪਾਣੀ ਦੀ ਇੱਕ ਬੁੰਦ ਵੀ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਭੁਪਿੰਦਰ ਸਿੰਘ ਸੇਖੁਪੁਰ, ਜਸ਼ਨਜੋਤ ਸਿੰਘ ਚੱਢਾ ਵਿਸ਼ੇਸ ਤੌਰ ’ਤੇ ਹਾਜ਼ਰ ਸਨ।   

Related Post