DECEMBER 9, 2022
post

Jasbeer Singh

(Chief Editor)

Crime

ਸ਼ਰਾਬ ਦੀ ਤਸਕਰੀ ਦੇ ਦੋਸ਼ ਵਿਚ ਤਿੰਨ ਗਿ੍ਰਫਤਾਰ, ਸ਼ਰਾਬ ਦੀਆਂ 88 ਬੋਤਲਾਂ ਬਰਾਮਦ

post-img

ਸ਼ਰਾਬ ਦੀ ਤਸਕਰੀ ਦੇ ਦੋਸ਼ ਵਿਚ ਤਿੰਨ ਗਿ੍ਰਫਤਾਰ, ਸ਼ਰਾਬ ਦੀਆਂ 88 ਬੋਤਲਾਂ ਬਰਾਮਦ

ਪਟਿਆਲਾ ਪੁਲਸ ਨੇ ਦੋ ਵੱਖ ਵੱਖ ਕੇਸਾਂ ਵਿਚ ਸਰਾਬ ਤਸਕਰੀ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਤੋਂ ਸ਼ਰਾਬ ਦੀਆਂ 88 ਬੋਤਲਾਂ ਬਰਾਮਦ ਕੀਤੀਆਂ ਹਨ। ਪਹਿਲੇ ਕੇਸ ਵਿਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਰਾਮੇਸ਼ਵਰ ਪੁੱਤਰ ਬੀਹਾਰੀ ਲਾਲ, ਹੁਸਨਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਖੇੜੀ ਗੁਜਰਾਂ ਥਾਣਾ ਪਸਿਆਣਾ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਮੁਤਾਬਕ ਏ.ਐਸ.ਆਈ. ਬਲਦੇਵ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਸ਼ਾਦੀਪੁਰ ਮੌਜੂਦ ਸੀ, ਜਿਥੇ ਉਕਤ ਵਿਅਕਤੀਆਂ ਨੂੰ ਮੋਟਰਸਾਇਕਲ ’ਤੇ ਆਉਂਦਿਆਂ ਨੂੰ ਜਦੋਂ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਉਨ੍ਹਾਂ ਤੋਂ 1 ਕੇਨੀ ਬਰਾਮਦ ਹੋਈ। ਜਿਸ ਨੂੰ ਚੈਕ ਕਰਨ ’ਤੇ ਉਸ ਵਿਚੋਂ ਨਾਜਾਇਜ਼ ਸ਼ਰਾਬ ਦੀਆਂ 40 ਬੋਤਲਾਂ ਬਰਾਮਦ ਹੋਈਆਂ। ਜਿਸ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਦੂਜੇ ਕੇਸ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਡਿੰਪਲ ਕੁਮਾਰ ਪੁੱਤਰ ਸੱਤਪਾਲ ਵਾਸੀ ਜੈਨ ਮੁਹੱਲਾ ਸਮਾਣਾ ਥਾਣਾ ਸਿਟੀ ਸਮਾਣਾ ਨੂੰ ਗਿ੍ਰਫਤਾਰ ਕਰਕੇ ਉਸ ਤੋਂ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਮੁਤਾਬਕ ਏ.ਐਸ.ਆਈ ਗੁਰਚਰਨ ਸਿੰਘ ਪੁਲਸ ਪਾਰਟੀ ਸਮੇਤ ਪਸਿਆਣਾ ਪੁਲਸ ਦੇ ਕੋਲ ਮੌਜੂਦ ਸਨ, ਜਿਥੇ ਉਕਤ ਵਿਅਕਤੀ ਨੂੰ ਮੋਟਰਸਾਇਕਲ ’ਤੇ ਆਉਂਦੇ ਨੂੰ ਜਦੋਂ ਸ਼ੱਕ ਦੇ ਅਧਾਰ ‘ਤੇ ਚੈਕ ਕੀਤਾ ਗਿਆ ਤਾਂ ਉਸ ਤੋਂ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕੀਤੀਆ ਗਈਆਂ। ਜਿਸ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂੁ ਕਰ ਦਿੱਤੀ ਗਈ ਹੈ। 

   

Related Post