March 3, 2024 17:55:28
post

Jasbeer Singh

(Chief Editor)

Latest update

ਅਹਿਮ ਖ਼ਬਰ : ਪਾਵਰਕਾਮ ਦੇ 884 ਮੁਲਾਜ਼ਮ Defaulter, ਜਾਰੀ ਹੋਏ ਰਿਕਵਰੀ ਦੇ ਹੁਕਮ

post-img

ਲੁਧਿਆਣਾ  : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਵੱਲੋਂ ਕੋ-ਆਪਰੇਟਿਵ ਬੈਂਕ ਤੋਂ ਲਏ ਗਏ ਕਰਜ਼ੇ ਨੂੰ ਵਾਪਸ ਕਰਨ 'ਚ ਦੇਰੀ ਕਾਰਨ ਕਰੀਬ 884 ਮੁਲਾਜ਼ਮਾਂ ਨੂੰ ਡਿਫਾਲਟਰ ਐਲਾਨਿਆ ਗਿਆ ਹੈ। ਜਾਣਕਾਰੀ ਮੁਤਾਬਕ ਪਾਵਰਕਾਮ ਦੇ ਡਿਫਾਲਟਰ ਮੁਲਾਜ਼ਮਾਂ ਦਾ ਕਰੀਬ 9.44 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ, ਜਿਸ ਨੂੰ ਮੁਲਾਜ਼ਮਾਂ ਵੱਲੋਂ ਸਮੇਂ 'ਤੇ ਨਾ ਦਿੱਤੇ ਜਾਣ ਕਾਰਨ ਕੋ-ਆਪਰੇਟਿਵ ਬੈਂਕ ਨੇ ਸਖ਼ਤ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਪਾਵਰਕਾਮ ਦੇ ਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਇਕ ਚਿੱਠੀ ਭੇਜੀ ਹੈ। ਇਸ 'ਤੇ ਪਾਵਰਕਾਮ ਵਿਭਾਗ ਨੇ ਵੀ ਸਖ਼ਤ ਕਾਰਵਾਈ ਕਰਦੇ ਹੋਏ ਰਿਕਵਰੀ ਦੇ ਹੁਕਮ ਦਿੱਤੇ ਹਨ। ਲੇਖਾ ਵਿਭਾਗ ਦੀ ਜਾਣਕਾਰੀ ਮੁਤਾਬਕ ਕੋ-ਆਪਰੇਟਿਵ ਬੈਂਕ ਪਾਵਰਕਾਮ ਦਾ ਆਪਣਾ ਸਹਿਕਾਰੀ ਬੈਂਕ ਹੈ, ਜਿਸ 'ਚ ਸਾਰੇ ਮੁਲਾਜ਼ਮਾਂ ਦੇ ਖ਼ਾਤੇ ਹੁੰਦੇ ਹਨ। ਇਸ ਕਾਰਨ ਕਰਜ਼ਾ ਲੈਣ 'ਚ ਦਿੱਕਤ ਨਹੀਂ ਹੁੰਦੀ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜ਼ਿਆਦਾਤਰ ਮੁਲਾਜ਼ਮਾਂ ਨੇ ਪਰਸਨਲ ਲੋਨ ਹੀ ਲਏ ਹੋਏ ਹਨ। ਇਹ ਜਾਣਕਾਰੀ ਸਾਂਝੀ ਕਰ ਦੇਈਏ ਕਿ ਬੈਂਕ ਸੋਸਾਇਟੀ ਐਕਟ ਦੇ ਤਹਿਤ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਪੈਨਸ਼ਨ ਨਾਲ ਆਪਣੇ ਦਿੱਤੇ ਹੋਏ ਕਰਜ਼ੇ ਦੇ ਪੈਸੇ ਨੂੰ ਵਿਆਜ ਸਹਿਤ ਵਸੂਲ ਕਰੇਗਾ ਤਾਂ ਜੋ ਬੈਂਕ ਦੇ ਪੈਸੇ ਦਾ ਨੁਕਸਾਨ ਨਾ ਹੋਵੇ। ਇਹ ਕਾਰਵਾਈ ਵਿਭਾਗ ਵੱਲੋਂ ਜਲੰਧਰ, ਪਟਿਆਲਾ, ਚੰਡੀਗੜ੍ਹ ਸਮੇਤ ਸਾਰੇ ਜ਼ਿਲ੍ਹਿਆਂ ਦੇ ਡਿਫ਼ਾਲਟਰ ਮੁਲਾਜ਼ਮਾਂ 'ਤੇ ਕੀਤੀ ਜਾਵੇਗੀ ਅਤੇ ਕਰਜ਼ਿਆਂ ਦਾ ਪੈਸਾ ਵਸੂਲਿਆ ਜਾਵੇਗਾ।

Related Post