March 3, 2024 08:18:39
post

Jasbeer Singh

(Chief Editor)

Latest update

ਵਿਸਫੋਟਕ ਬਣਾਉਣ ਵਾਲੀ ਫੈਕਟਰੀ 'ਚ ਹੋਇਆ ਧਮਾਕਾ, 9 ਲੋਕਾਂ ਦੀ ਮੌਤ

post-img

ਨਾਗੁਪਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ 'ਚ ਐਤਵਾਰ ਨੂੰ ਵਿਸਫੋਟਕ ਬਣਾਉਣ ਵਾਲੀ ਇਕ ਫੈਕਟਰੀ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਸਵੇਰੇ 9 ਵਜੇ ਬਾਜ਼ਾਰਗਾਂਵ ਇਲਾਕੇ 'ਚ ਸੋਲਰ ਇੰਡਸਟਰੀਜ਼ ਦੀ ਕਾਸਟ ਬੂਸਟਰ ਇਕਾਈ 'ਚ ਹੋਇਆ। ਉਨ੍ਹਾਂ ਕਿਹਾ ਕਿ 9 ਲੋਕ ਮਾਰੇ ਗਏ। ਸੂਤਰਾਂ ਅਨੁਸਾਰ, ਕੋਲਾ ਖਨਨ ਵਿਸਫ਼ੋਟ 'ਚ ਇਸਤੇਮਾਲ ਕੀਤੇ ਗਏ ਵਿਸਫੋਟਕਾਂ ਦਾ ਨਿਰਮਾਣ ਫੈਕਟਰੀ 'ਚ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਧਮਾਕਾ ਹੋਇਆ ਉਦੋਂ ਵਿਸਫੋਟਕਾਂ ਦੀ ਪੈਕਿੰਗ ਦਾ ਕੰਮ ਚੱਲ ਰਿਹਾ ਸੀ।

Related Post