March 3, 2024 06:42:24
post

Jasbeer Singh

(Chief Editor)

Latest update

ਮੋਦੀ ਸਰਕਾਰ ਦੀ ਈ-ਬੱਸ ਸੇਵਾ ਸਕੀਮ ਅਧੀਨ ਜਲੰਧਰ ਦੀਆਂ ਸੜਕਾਂ ’ਤੇ ਦੌੜਨਗੀਆਂ 97 ਇਲੈਕਟ੍ਰਿਕ ਬੱਸਾਂ

post-img

ਜਲੰਧਰ  : 2027 ਤਕ ਭਾਰਤ ਦੇ ਸ਼ਹਿਰਾਂ ਦੀਆਂ ਗਲੀਆਂ ’ਚ 50 ਹਜ਼ਾਰ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਟੀਚਾ ਲੈ ਕੇ ਹਾਲ ਹੀ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਪੀ. ਐੱਮ. ਈ-ਬੱਸ ਸੇਵਾ ਸਕੀਮ ਲਾਂਚ ਕੀਤੀ ਹੈ, ਜਿਸ ਨੂੰ ਦੇਸ਼ ਦੇ 169 ਸ਼ਹਿਰਾਂ ’ਚ ਲਾਗੂ ਕੀਤਾ ਜਾਵੇਗਾ ਅਤੇ ਅਗਲੇ 10 ਸਾਲਾਂ ਤੱਕ ਇਨ੍ਹਾਂ ਬੱਸਾਂ ਦਾ ਆਪ੍ਰੇਸ਼ਨ ਪੀ. ਪੀ. ਪੀ. ਮੋਡ ’ਤੇ ਕੀਤਾ ਜਾਵੇਗਾ। ਇਸ ਸਕੀਮ ਅਧੀਨ ਜਲੰਧਰ ਸ਼ਹਿਰ ਦੀ ਵੀ ਚੋਣ ਕੀਤੀ ਗਈ ਹੈ। ਸਕੀਮ ਅਧੀਨ ਆਉਣ ਵਾਲੇ ਸਮੇਂ ’ਚ ਜਲੰਧਰ ਦੇ 12 ਰੂਟਾਂ ’ਤੇ ਕੁੱਲ 97 ਬੱਸਾਂ ਚਲਾਈਆਂ ਜਾਣੀਆਂ ਹਨ । ਇਸ ਸਕੀਮ ਨੂੰ ਰਫਤਾਰ ਦੇਣ ਅਤੇ ਜਲੰਧਰ ਵਿਚ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਦੀ ਇਕ ਟੀਮ ਡਿਪਟੀ ਟੀਮ ਲੀਡਰ (ਆਪ੍ਰੇਸ਼ਨਜ਼) ਰਾਮ ਪੈਨੀਕਰ ਦੀ ਅਗਵਾਈ ਵਿਚ ਜਲੰਧਰ ਪਹੁੰਚੀ, ਜਿਸ ’ਚ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਅਤੇ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਆਦਿ ਨਾਲ ਇਕ ਮੀਟਿੰਗ ਕੀਤੀ। ਇਸ ਟੀਮ ਨੇ ਪ੍ਰਸਤਾਵਿਤ ਸਾਈਟਾਂ ਵੀ ਦੇਖੀਆਂ ਅਤੇ ਕਈ ਮੁੱਦਿਆਂ ’ਤੇ ਜਲੰਧਰ ਦੇ ਨਿਗਮ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਵੀ ਮੰਗਿਆ। ਸੂਚਨਾ ਦੇ ਮੁਤਾਬਕ ਲੰਮਾ ਪਿੰਡ ਵਰਕਸ਼ਾਪ ਅਤੇ ਨਗਰ ਨਿਗਮ ਹੈੱਡਕੁਆਰਟਰ ਦੀ ਖਾਲੀ ਪਈ ਜ਼ਮੀਨ ’ਤੇ 2 ਵਰਕਸ਼ਾਪਾਂ ਅਤੇ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ। ਇਕ ਚਾਰਜਿੰਗ ਸਟੇਸ਼ਨ ਬੱਸ ਸਟੈਂਡ ਟਰਮੀਨਲ ’ਤੇ ਬਣੇਗਾ। ਇਨ੍ਹਾਂ ਦੇ ਸਿਵਲ ਵਰਕ ਅਤੇ ਕੇਬਲ ਆਦਿ ਦੀ ਇੰਸਟਾਲੇਸ਼ਨ ’ਤੇ ਆਉਣ ਵਾਲੇ ਖਰਚ ਸਬੰਧੀ ਐਸਟੀਮੇਟ ’ਤੇ ਵੀ ਚਰਚਾ ਹੋਈ।

3 ਸਾਈਜ਼ ਦੀਆਂ ਬੱਸਾਂ ਸ਼ਹਿਰ ’ਚ 12 ਰੂਟਾਂ ’ਤੇ ਚੱਲਣਗੀਆਂ
ਜਲੰਧਰ ਸ਼ਹਿਰ ਲਈ ਜਿਹੜਾ ਪ੍ਰਾਜੈਕਟ ਡਿਜ਼ਾਈਨ ਕੀਤਾ ਗਿਆ ਹੈ, ਉਸਦੇ ਮੁਤਾਬਕ ਇਥੇ 3 ਸਾਈਜ਼ 12 ਮੀਟਰ, 9 ਮੀਟਰ ਅਤੇ 7 ਮੀਟਰ ਲੰਮੀਆਂ ਬੱਸਾਂ ਚੱਲਣਗੀਆਂ। ਇਹ ਇਲੈਕਟ੍ਰਿਕ ਬੱਸਾਂ ਕੇਂਦਰ ਸਰਕਾਰ ਵੱਲੋਂ ਭੇਜੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸਿਟੀ ਬੱਸਾਂ ਦੇ ਸੰਚਾਲਨ ਲਈ ਜਲੰਧਰ ਸਮਾਰਟ ਸਿਟੀ ਨੇ ਪਿਛਲੇ ਦਿਨੀਂ ਇਕ ਕੰਸਲਟੈਂਸੀ ਕੰਪਨੀ ਤੋਂ ਸਰਵੇ ਕਰਵਾਇਆ ਸੀ, ਜਿਸ ਨੇ ਬੱਸ ਰੂਟ ਅਤੇ ਹੋਰ ਪ੍ਰਕਿਰਿਆਵਾਂ ਬਾਰੇ ਡੀ. ਪੀ. ਆਰ. ਤਿਆਰ ਕੀਤੀ ਸੀ, ਜਿਸ ਦੇ ਕੁਝ ਬਿੰਦੂਆਂ ’ਤੇ ਕੇਂਦਰ ਸਰਕਾਰ ਦੀ ਟੀਮ ਨਾਲ ਚਰਚਾ ਕੀਤੀ ਗਈ।

Related Post