DECEMBER 9, 2022
post

Jasbeer Singh

(Chief Editor)

Latest update

ਪੰਜਾਬ ਸਰਕਾਰ ਦਾ ਸ਼ਾਨਨ ਹਾਈਡਲ ਪ੍ਰਾਜੈਕਟ ਦੀ 99ਵੇਂ ਸਾਲਾ ਲੀਜ਼ ਨੂੰ ਅੱਗੇ ਵਧਾਉਣ ਲਈ ਕੋਈ ਚਾਰਾਜੋਈ ਨਾ ਕਰਨਾ ਪੰਜਾਬ ਦੇ

post-img

ਪੰਜਾਬ ਸਰਕਾਰ ਦਾ ਸ਼ਾਨਨ ਹਾਈਡਲ ਪ੍ਰਾਜੈਕਟ ਦੀ 99ਵੇਂ ਸਾਲਾ ਲੀਜ਼ ਨੂੰ ਅੱਗੇ ਵਧਾਉਣ ਲਈ ਕੋਈ ਚਾਰਾਜੋਈ ਨਾ ਕਰਨਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ : ਪ੍ਰੋ. ਚੰਦੂਮਾਜਰਾ

-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਕ ਤੋਂ ਬਾਅਦ ਇਕ ਪੰਜਾਬ ਦੇ ਹਿਤਾਂ ਦੇ ਖਿਲਵਾੜ ਨੂੰ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਸਹਿਣ ਨਹੀਂ ਕਰੇਗਾ 

ਪਟਿਆਲਾ, 25 ਮਈ -ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼ਾਨਨ ਹਾਈਡਲ ਪ੍ਰਾਜੈਕਟ ਦੀ 99ਵੇਂ ਸਾਲਾ ਲੀਜ਼ ਨੂੰ ਅੱਗੇ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਕੋਈ ਵੀ ਚਾਰਾਜੋਈ ਨਾ ਕਰਨਾ ਪੰਜਾਬ ਦੇ ਲੋਕਾਂ ਨਾਲ ਇਕ ਬਹੁਤ ਵੱਡਾ ਧੋਖਾ ਹੈ, ਜਦੋਂ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਲੀਜ਼ ਖਤਮ ਹੋਣ ਤੋਂ ਪਹਿਲਾਂ ਹਿਮਾਚਲ ਸਰਕਾਰ ਨਾਲ ਅਧਿਕਾਰਤ ਤੌਰ ’ਤੇ ਕਾਨੂੰਨੀ ਰਾਬਤਾ ਬਣਾ ਕੇ ਲੀਜ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਕਿਉਕਿ ਕਾਨੂੰਨ ਮੁਤਾਬਕ ਕਾਬਜਕਾਰ ਨੂੰ ਲੀਜ਼ ਨੂੰ ਅੱਗੇ ਵਧਾਉਣ ਦਾ ਸਭ ਤੋਂ ਪਹਿਲਾ ਹੱਕ ਹੁੰਦਾ ਹੈ ਤੇ ਸਰਕਾਰ ਨੂੰ ਉਸ ਹੱਕ ਨੂੰ ਆਧਾਰ ਬਣਾ ਕੇ ਇਸ ਪ੍ਰਾਜੈਕਟ ਦੀ ਲੀਜ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਅੱਜ ਸ਼ਾਨਨ ਹਾਈਡਲ ਪ੍ਰਾਜੈਕਟ 110 ਮੈਗਾਵਾਟ ਤੱਕ ਦੀ ਸਮਰੱਥਾ ਤੱਕ ਪਹੁੰਚ ਚੁੱਕਿਆ ਹੈ ਜੋ ਕਿ ਪੰਜਾਬ ਦੀ ਤਰੱਕੀ ਵਿਚ ਕਾਫੀ ਵੱਡਾ ਯੋਗਦਾਨ ਸ਼ੁਰੂ ਤੋਂ ਹੀ ਪਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ-ਇਕ ਕਰਕੇ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦੀ ਬਜਾਏ ਕੇਂਦਰ ਅਤੇ ਗੁੁਆਂਢੀ ਸੂਬਿਆਂ ਅੱਗੇ ਗੋਢੇ ਟੇਕ ਰਹੀ ਹੈ। ਪਹਿਲਾਂ ਬੀ. ਬੀ. ਐਮ. ਬੀ. ਵਿਚ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ ਕਰਨ, ਡੈਮਾਂ ਤੋਂ ਪੰਜਾਬ ਪੁਲਸ ਹਟਾਏ ਜਾਣ, ਸਰਹੱਦੀ ਖੇਤਰ ਤੋਂ 50 ਕਿਲੋਮੀਟਰ ਤੱਕ ਕੇਂਦਰੀ ਫੋਰਸ ਨੂੰ ਸੌਂਪੇ ਜਾਣ, ਚੰਡੀਗੜ੍ਹ ਦੇ ਮੁਲਾਜਮਾਂ ਨੂੰ ਯੂ. ਟੀ. ਕੈਡਰ ਵਿਚ ਪਾਉਣ ਤੋਂ ਲੈ ਕੇ 1200 ਕਰੋੜ ਰੁਪਏ ਦੇ ਆਰ. ਡੀ. ਐਫ. ਨੂੰ ਖਤਮ ਕਰਨ ਵਰਗੇ ਅਹਿਮ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੀ ਸਰਕਾਰ ਨੇ ਕੇਂਦਰ ਅੱਗੇ ਗੋਢੇ ਟੇਕ ਦਿੱਤੇ ਹਨ। ਇੰਨਾਂ ਹੀ ਨਹੀਂ ਹੁਣ ਕੇਂਦਰ ਨੇ ਇਹ ਆਖ ਦਿੱਤਾ ਕਿ ਜਿੰਨੇ ਅਨਾਜ ਦਾ ਭੰਡਾਰ ਪੰਜਾਬ ਵਿਚ ਕੀਤਾ ਜਾਣਾ ਹੈ ਉਸਦੀ ਸਾਂਭ ਸੰਭਾਲ ਅਤੇ ਉਸਦੇ ਡੈਮੇਜ਼ ਦੀ ਸਮੁੱਚੀ ਜਿੰਮੇਵਾਰੀ ਸਟੇਟ ਦੀ ਹੋਵੇਗੀ, ਇਸ ਨਾਲ ਇਹ ਹਾਲਾਤ ਪੈਦਾ ਹੋ ਗਏ ਕਿ 

ਆਰ. ਡੀ. ਐਫ. ਲੈਣ ਦੀ ਬਜਾਏ ਉਲਟਾ ਹੁਣ ਪੰਜਾਬ ਨੂੰ ਕੇਂਦਰ ਨੂੰ ਭੁਗਤਾਨ ਕਰਨਾ ਪਵੇਗਾ ਪਰ ਹੱਦ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੈਰਾ-ਮਿਲਟਰੀ ਫੋਰਸ ਲੈਣ ਲਈ ਤਾਂ ਕੇਂਦਰ ਕੋਲ ਜਾ ਸਕਦੇ ਹਨ ਪਰ ਪੰਜਾਬ ਨਾਲ ਲਗਾਤਾਰ ਕੀਤੇ ਜਾ ਰਹੇ ਧੱਕੇ ਅਤੇ ਸੰਘੀ ਢਾਂਚੇ ਦੀ ਉਲੰਘਣਾਂ ਬਾਰੇ ਮੁੱਖ ਮੰਤਰੀ ਕੋਲ ਕੇਂਦਰ ਤੱਕ ਪਹੁੰਚ ਕਰਨ ਲਈ ਸਮਾਂ ਹੀ ਨਹੀਂ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਭ ਤੋਂ ਵੱਡੀ ਹੈਰਾਨੀ ਉਦੋਂ ਹੋਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਨੂੰ 700 ਦੀ ਬਜਾਏ 1200 ਕਿਊਸਿਕ ਫੁੱਟ ਪਾਣੀ ਤੱਕ ਦੇਣ ਦਾ ਭਰੋਸਾ ਦੇ ਦਿੱਤਾ, ਜਿਸਨੂੰ ਪੰਜਾਬ ਦੇ ਲੋਕ ਕਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਹੀਂ ਬਖਸ਼ਣਗੇ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ‘ਆਪ’ ਸਰਕਾਰ ਦੀਆਂ ਇਨ੍ਹਾਂ ਆਪ ਹੁਦਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ ਤੇ ਜਲਦੀ ਹੀ ਸੜਕਾਂ ’ਤੇ ਆ ਕੇ ਪੰਜਾਬ ਸਰਕਾਰ ਦੇ ਪੰਜਾਬ ਵਿਰੋਧੀ ਵਤੀਰੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਸੁਖਵਿੰਦਰਪਾਲ ਸਿੰਘ ਮਿੰਟਾ, ਸੁਖਬੀਰ ਸਿੰਘ ਅਬਲੋਵਾਲ, ਭੁਪਿੰਦਰ ਸਿੰਘ ਸ਼ੇਖੂਪੁਰਾ, ਜਸਵਿੰਦਰਪਾਲ ਸਿੰਘ ਚੱਢਾ, ਕੈਪਟਨ ਖੁਸ਼ਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਆਦਿ ਹਾਜ਼ਰ ਸਨ।

Related Post