DECEMBER 9, 2022
post

Jasbeer Singh

(Chief Editor)

Latest update

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਮਾਲੇਰਕੋਟਲਾ ਦੇ ਸਕੂਲਾਂ, ਆਂਗਣਵਾੜੀ ਕੇਂਦਰਾਂ ਤੇ ਡਿਪੂਆਂ ਦਾ ਕੀਤਾ ਦੌਰਾ

post-img

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ  ਵੱਲੋਂ ਮਾਲੇਰਕੋਟਲਾ ਦੇ ਸਕੂਲਾਂਆਂਗਣਵਾੜੀ ਕੇਂਦਰਾਂ ਤੇ ਡਿਪੂਆਂ ਦਾ ਕੀਤਾ ਦੌਰਾ

 

·         ਡਿਪੂਆਂ ਤੇ ਅਨਾਜ ਦੀ ਪਾਰਦਰਸ਼ੀ ਵੰਡ  ਪ੍ਰਣਾਲੀ ਰਾਹੀਂ ਕਰਨ ਦੀ ਦਿੱਤੀ ਹਦਾਇਤਾਂ

·         ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਜੇਕਰ ਅਨਾਜ ਦੀ ਪ੍ਰਾਪਤੀ ਵਿੱਚ ਕੋਈ ਵੀ ਮੁਸ਼ਕਿਲ ਆਵੇ ਤਾ ਵਿਭਾਗ ਦੇ ਟੋਲ ਫਰੀ ਨੰਬਰ  1800-300-61313  ਤੇ ਸੰਪਰਕ ਕਰਨ : ਇੰਦਰਾ ਗੁਪਤਾ

 

ਮਾਲੇਰਕੋਟਲਾ 07 ਮਾਰਚ :

                     ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਇੰਦਰਾ ਗੁਪਤਾ ਨੇ ਅੱਜ ਮਾਲੇਰਕੋਟਲਾ ਦੇ ਦੌਰੇ ਦੌਰਾਨ ਰਾਸ਼ਨ ਡਿਪੂਆਂ ਸਕੂਲਾਂਆਗਣਵਾੜੀਆਂ ਦੀ ਚੈਕਿੰਗ ਕੀਤੀ । ਇਸ ਉਪਰੰਤ ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਮੀਟਿੰਗ ਹਾਲ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਇਸ ਮੌਕੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਅਫ਼ਸਰ ਸ੍ਰੀਮਤੀ ਅਤਿੰਦਰ ਕੌਰ,ਜ਼ਿਲ੍ਹਾ ਸਿੱਖਿਆ ਅਫ਼ਸਰ ਮੁਹੰਮਦ ਖਲੀਲ,ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਗਗਨਦੀਪ ਸਿੰਘ, ਸੀ.ਡੀ.ਪੀ.ਓ ਸ੍ਰੀ ਪਵਨ ਕੁਮਾਰ, ਡਾ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।

                    ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਇੰਦਰਾ ਗੁਪਤਾ ਨੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਅਫ਼ਸਰ ਨੂੰ ਹਦਾਇਤ ਕਰਦਿਆ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਡਿਪੂਆਂ ਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਵੰਡੇ ਜਾਂਦੇ ਅਨਾਜ ਦੀ ਗੁਣਵੱਤਾ ਅਤੇ ਮਿਕਦਾਰ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਨਾਜ ਦੀ ਵੰਡ ਅਤੇ ਤੋਲ ਪਾਰਦਰਸ਼ੀ ਤਰੀਕੇ ਬਾਇਓਮੀਟ੍ਰਿਕ ਮਸ਼ੀਨਾਂ (ਈਪੋਸਰਾਹੀਂ ਕੀਤੀ ਜਾਵੇ ਅਤੇ ਅਨਾਜ ਦੀ ਵੰਡ ਤੋਂ ਪਹਿਲਾ ਪਿੰਡਾਂ ਵਿਖੇ ਵੰਡ ਸਬੰਧੀ ਇੱਕ ਦਿਨ ਪਹਿਲਾ ਮੁਨਿਆਦੀ ਕਰਵਾਈ ਜਾਵੇ ਤਾਂ ਜੋ ਅਨਾਜ ਦੀ ਵੰਡ ਸਬੰਧੀ ਸਭ ਨੂੰ ਪਤਾ ਚੱਲ ਸਕੇ ਕਿ ਕਦੋਂ ਡਿਪੂ ਤੇ ਅਨਾਜ ਉਪਲਬਧ ਹੈ। ਉਨ੍ਹਾਂ ਹੋਰ ਕਿਹਾ ਪੰਜਾਬ ਰਾਜ ਫੂਡ ਕਮਿਸ਼ਨ ਦਾ ਉਦੇਸ਼ ਕੌਮੀ ਅੰਨ ਸੁਰੱਖਿਆ ਕਾਨੂੰਨ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣਾ  ਅਤੇ ਲਾਭਪਾਤਰੀਆਂ ਤੱਕ ਇਸ ਐਕਟ ਤਹਿਤ ਉਨ੍ਹਾਂ ਦੇ ਹਿੱਸੇ ਦਾ ਅਨਾਜ ਪੁੱਜਦਾ ਯਕੀਨੀ ਬਣਾਉਣਾ ਹੈ

                    ਉਨ੍ਹਾਂ ਇਸ ਮੌਕੇ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਮੁੱਚੇ ਡਿਪੂਆਂ ਤੇ ਫੂਡ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1800-300-61313  ਅੰਕਿਤ ਕਰਵਾਏ ਜਾਣ ਤਾਂ ਜੋ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਜੇਕਰ ਅਨਾਜ ਦੀ ਪ੍ਰਾਪਤੀ ਵਿੱਚ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਕਤ ਫ਼ੋਨ ਨੰਬਰ ਤੇ ਆਪਣੀ  ਸ਼ਿਕਾਇਤ ਦਰਜ  ਕਰਵਾ ਸਕਣ ।

        ਉਨ੍ਹਾਂ ਇਸ ਮੌਕੇ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਅਤੇ ਆਗਣਵਾੜੀਆਂ  ਵੱਖ-ਵੱਖ ਵਰਗਾਂ ਨੂੰ ਮੁਹੱਈਆ ਕਰਵਾਏ ਜਾਂਦੇ ਪੌਸ਼ਟਿਕ ਖਾਣੇ ਦੀ ਗੁਣਵੱਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ ਉਨ੍ਹਾਂ  ਕਿਹਾ ਕਿ  ਅਨਾਜ ਅਤੇ ਪੌਸ਼ਟਿਕ ਖ਼ੁਰਾਕ ਦੀ ਉਚਿੱਤ ਭੰਡਾਰਨ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਖ ਵੱਖ  ਸਮੇਂ  ਤੇ  ਵਿਅਕਤੀਗਤ ਤੌਰ ਤੇ ਆਗਣਵਾੜੀਆਂ ਦੀ ਚੈਕਿੰਗ ਕਰਨ ਨੂੰ ਯਕੀਨੀ ਬਣਾਉਣ ਅਤੇ

 ਆਗਣਵਾੜੀਆਂ ਦੇ ਹਾਜ਼ਰੀ ਰਜਿਸਟਰ, ਦਫ਼ਤਰੀ ਰਿਕਾਰਡ ਨੂੰ ਹਰ ਰੋਜ਼ ਮੁਕੰਮਲ ਕਰਨ ਦੇ ਨਿਰਦੇਸ਼  ਵੀ ਦਿੱਤੇ ਜਾਣ । ਜੇਕਰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਉਣਤਾਈ ਪਾਈ ਜਾਂਦੀ ਹੈ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਕੂਲਾਂ  ਬੱਚਿਆਂ ਨੂੰ ਦਿੱਤੇ ਜਾਂਦੇ ਮਿਡ ਡੇਅ ਮੀਲ ਦੇ ਭੰਡਾਰਨ ਪ੍ਰਬੰਧਤਿਆਰ ਕਰਨ ਦੇ ਥਾਂ ਅਤੇ ਇਸ ਦੀ ਗੁਣਵੱਤਾ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ।

Related Post