March 3, 2024 07:38:21
post

Jasbeer Singh

(Chief Editor)

Latest update

ਸਾਬਕਾ AIG ਦੇ ਵਾਇਸ ਰਿਕਾਰਡਰ ਤੋਂ ਮਿਲੀ ਕੋਰਟ ਦੀ ਰਿਕਾਰਡਿੰਗ, ਪੈਸੇ ਦੇ ਕੇ ਲਗਵਾਇਆ ਧਰਨਾ

post-img

ਚੰਡੀਗੜ੍ਹ - ਪੰਜਾਬ ਪੁਲਿਸ ਦੇ ਮੁਅੱਤਲ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ ਕਿਉਂਕਿ ਉਨ੍ਹਾਂ ਦੇ ਮੋਬਾਈਲ ਅਤੇ ਵਾਇਸ ਰਿਕਾਰਡਰ ਤੋਂ ਅਹਿਮ ਖੁਲਾਸੇ ਹੋਏ ਹਨ। ਵਿਜੀਲੈਂਸ ਵੱਲੋਂ ਸਾਈਬਰ ਵਿੰਗ ਨੂੰ ਸੌਂਪੇ ਗਏ ਡਿਵਾਇਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਿਵਾਈਸ ਵਿੱਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵੱਖ-ਵੱਖ ਕੇਸਾਂ ਦੀ ਰਿਕਾਰਡਿੰਗ ਮਿਲੀ ਹੈ। ਜਦਕਿ ਇਸ 'ਤੇ ਪਾਬੰਦੀ ਹੈ। ਇਸ ਵਿੱਚ ਏਡੀਜੀਪੀ ਅਤੇ ਡੀਆਈਜੀ ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਹੋਈ ਗੱਲਬਾਤ ਵੀ ਸ਼ਾਮਲ ਹੈ। ਰਿਕਾਰਡਿੰਗ ਵਿੱਚ ਕਲਿੱਪ ਨੰਬਰ 2310231152 ਵਿੱਚ ਮੁਲਜ਼ਮ ਮਲਵਿੰਦਰ ਖੁਦ ਕਹਿ ਰਿਹਾ ਹੈ ਕਿ ਉਸ ਨੇ ਰਾਖਵਾਂਕਰਨ ਚੋਰ ਫੜ੍ਹੋ ਮੋਰਚੇ ਨੂੰ 30 ਹਜ਼ਾਰ ਰੁਪਏ ਦੇ ਕੇ ਧਰਨਾ ਲਗਵਾਇਆ ਸੀ। ਇਸ ਲਈ ਵਿਜੀਲੈਂਸ ਦੇ ਜਾਂਚ ਅਧਿਕਾਰੀਆਂ ਨੇ ਹੁਣ ਸਕੱਤਰ ਵਿਜੀਲੈਂਸ ਨੂੰ ਡੀਓ ਪੱਤਰ ਲਿਖਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਅਨੁਸ਼ਾਸਨੀ ਬਲ ਦਾ ਮੈਂਬਰ ਹੋਣ ਅਤੇ ਉੱਚ ਅਹੁਦੇ 'ਤੇ ਤਾਇਨਾਤ ਹੋਣ ਦੇ ਬਾਵਜੂਦ ਉਸ ਨੇ ਉੱਚ ਸੰਸਥਾਵਾਂ ਅਤੇ ਸੁਪਰੀਮ ਕੋਰਟ ਦੇ ਮਾਣ-ਸਨਮਾਨ ਦਾ ਅਪਮਾਨ ਕੀਤਾ ਹੈ। ਇਸ ਦੇ ਨਾਲ ਹੀ ਸਮਾਜ ਵਿੱਚ ਅਸੰਤੁਸ਼ਟਤਾ ਪੈਦਾ ਕਰਨ ਲਈ ਧਰਨੇ ਵੀ ਲਾਏ ਗਏ ਹਨ। ਇਸ ਲਈ ਕਾਨੂੰਨੀ ਕਾਰਵਾਈ ਲਈ ਹਾਈ ਕੋਰਟ ਦੇ ਰਜਿਸਟਰਾਰ ਅਤੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਜਾਵੇ।

Related Post