March 3, 2024 17:18:59
post

Jasbeer Singh

(Chief Editor)

Latest update

ਗੁਜਰਾਤ 'ਚ CM ਮਾਨ ਦੇ ਕੇਂਦਰ 'ਤੇ ਤਿੱਖੇ ਨਿਸ਼ਾਨੇ, ਕਿਹਾ-ਭਾਜਪਾ ਵਾਲੇ ਸਿਰਫ਼ ਸੁਣਾਉਂਦੇ ਨੇ ਜੁਮਲੇ

post-img

ਜਲੰਧਰ/ਗੁਜਰਾਤ - ਗੁਜਰਾਤ ਵਿਖੇ ਡੇਡੀਆਪਡਾ ਤੋਂ 'ਆਪ' ਵਿਧਾਇਕ ਚੇਤਰ ਵਸਾਵਾ ਦੇ ਸਮਰਥਨ ਵਿਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵੱਲੋਂ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਭਗਵੰਤ ਮਾਨ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਉਤੇ ਤਿੱਖੇ ਨਿਸ਼ਾਨੇ ਸਾਧੇ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੰਗਲਾਤ ਕਰਮਚਾਰੀਆਂ 'ਤੇ ਕੁੱਟਮਾਰ ਅਤੇ ਫਾਇਰਿੰਗ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਚਿਤਰਾ ਵਸਾਵਾ ਨੂੰ ਮਿਲਣ ਗੁਜਰਾਤ ਪਹੁੰਚੇ ਹਨ। ਜਨਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਗੱਲ ਜੁਮਲਾ ਨਿਕਲੀ ਹੈ। ਭਾਜਪਾ ਵਾਲੇ ਸਿਰਫ਼ ਜੁਮਲੇ ਹੀ ਸੁਣਾਉਂਦੇ ਹਨ ਅਤੇ ਅਸੀਂ ਕੰਮ ਕਰ ਰਹੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਸਿਲੰਡਰ 1000 ਮਹਿੰਗਾ ਕਰਕੇ ਸਿਰਫ਼ 200 ਰੁਪਏ ਸਸਤਾ ਕੀਤਾ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿਚ ਭਾਜਪਾ ਹੋਰ ਵੀ ਜੁਮਲੇ ਸੁਣਾਏਗੀ। ਅਰਵਿੰਦ ਕੇਜਰੀਵਾਲ ਨੂੰ ਭੇਜੇ ਗਏ ਈ. ਡੀ. ਦੇ ਨੋਟਿਸਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਈ. ਡੀ. ਦਾ ਇਸਤੇਮਾਲ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਨੂੰ ਈ. ਡੀ. ਦੇ ਨੋਟਿਸਾਂ ਨਾਲ ਡਰਾਇਆ ਜਾ ਰਿਹਾ ਹੈ ਪਰ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਬੱਬਰ ਸ਼ੇਰ ਦੱਸਦੇ ਹੋਏ ਕਿਹਾ ਕਿ ਸ਼ੇਰ ਪਿੰਜਰੇ ਵਿਚ ਨਹੀਂ ਰਹਿੰਦੇ ਹਨ। ਜੇਕਰ ਪਿੰਜਰੇ ਵਿਚ ਵੀ ਰਹਿੰਦਾ ਹਾਂ ਤਾਂ ਉਹ ਘਾਹ ਨਹੀਂ ਖਾਂਦਾ ਹੈ। ਸ਼ੇਰ ਆਪਣਾ ਸ਼ਿਕਾਰ ਖ਼ੁਦ ਕਰਦਾ ਹੈ। ਕੇਜਰੀਵਾਲ ਸਾਡੇ ਬੱਬਰ ਸ਼ੇਰ ਹਨ ਅਤੇ ਅਸੀਂ ਇਨ੍ਹਾਂ ਦੇ ਸ਼ੇਰ ਹਾਂ। ਇੰਨੀ ਜਲਦੀ ਤਾਂ ਨਹੀਂ ਅਸੀਂ ਬੱਬਰ ਸ਼ੇਰ ਨੂੰ ਈ. ਡੀ. ਵਾਲਿਆਂ ਨੂੰ ਹੱਥ ਪਾਉਣ ਦੇਵਾਂਗੇ।

ਇਸ ਦੇ ਇਲਾਵਾ ਉਨ੍ਹਾਂ ਪੰਜਾਬ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ 20 ਮਹੀਨਿਆਂ ਦੌਰਾਨ 42 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ 10 ਜਨਵਰੀ ਨੂੰ ਹੋਰ 700 ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਪੰਜਾਬ ਵਿਚ 90 ਫ਼ੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਸਰਕਾਰ ਸਰਕਾਰੀ ਸੰਸਥਾਵਾਂ ਨੂੰ ਘਾਟੇ ਵਿਚ ਵਿਖਾ ਕੇ ਮਿੱਤਰਾਂ ਨੂੰ ਵੇਚ ਦਿੰਦੇ ਹਨ ਪਰ ਪੰਜਾਬ ਸਰਕਾਰ ਨੇ 6 ਦਿਨ ਪਹਿਲਾਂ ਹੀ ਸਰਕਾਰੀ ਬਿਜਲੀ ਬੋਰਡ ਨੇ ਨਿੱਜੀ ਥਰਮਲ ਪਲਾਂਟ ਖ਼ਰੀਦਿਆ ਹੈ। ਉਨ੍ਹਾਂ ਕਿਹਾ ਕਿ ਇਹੀ ਅਰਵਿੰਦ ਕੇਜਰੀਵਾਲ ਦੀ ਸੋਚ ਹੈ, ਇਹੀ ਅਰਵਿੰਦ ਕੇਜਰੀਵਾਲ ਵੱਲੋਂ ਖਿੱਚਿਆ ਗਿਆ ਇਕ ਨਕਸ਼ਾ ਹੈ ਅਤੇ ਇਸ ਨਕਸ਼ੇ 'ਤੇ ਚੱਲ ਸਕਦੇ ਹੋ ਤਾਂ ਚੱਲੋ ਨਹੀਂ ਤਾਂ ਸਤਿ ਸ੍ਰੀ ਅਕਾਲ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਿਰਫ਼ ਪੈਸਾ ਹੀ ਚਾਹੀਦਾ ਹੈ, ਫੇਮ ਅਤੇ ਫੋਟੋ ਹੀ ਲੱਗਵਾਉਣੀ ਹੈ ਤਾਂ ਉਹ ਕਿਸੇ ਹੋਰ ਪਾਰਟੀ ਵਿਚ ਜਾ ਸਕਦਾ ਹੈ। 

Related Post