DECEMBER 9, 2022
post

Jasbeer Singh

(Chief Editor)

Latest update

Eng Pbi Pn ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਅੰਤਰ ਰਾਸ਼ਟਰੀ ਔਰਤ ਦਿਵਸ ਨੂੰ ਸਮਰਪ

post-img

ਪਟਿਆਲਾ, 7 ਮਾਰਚ:(ਜੀਵਨ ਸਿੰਘ)
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੰਤਰ ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਦਾ ਮਾਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਕਰਵਾਏ ਇਕ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਸਾਕਸ਼ੀ ਸਾਹਨੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਦੇ ਹਰੇਕ ਜੀਵ ਨੂੰ ਭਾਵੇਂ ਉਹ ਔਰਤ ਹੋਵੇ ਭਾਵੇਂ ਮਰਦ ਨੂੰ ਆਪਣੀ ਵਿਸ਼ੇਸ ਸਮੱਰਥਾ ਪ੍ਰਗਟ ਕਰਨ ਦੇ ਸਮਾਨ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਖੇਡ ਵਿਦਿਆਰਥਣਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਆਪਣੀ ਭਵਿਖ ਦੀਆਂ ਰੋਲ ਮਾਡਲਾਂ ਉਨ੍ਹਾਂ ਖ਼ੁਦ ਬਣਨਾ ਹੈ।
ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਲੈਫਟੀਨੈਟ ਜਨਰਲ (ਡਾ.) ਜੇ. ਐਸ. ਚੀਮਾ ਨੇ ਖੇਡਾਂ ਦੇ ਖੇਤਰ ਵਿੱਚ ਨਵੇਕਲਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਬਾਰੇ ਦੱਸਿਆ। ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਡਾ. ਅਨੁਭਵ ਵਾਲੀਆ ਅਤੇ ਵਿੱਤ ਅਫ਼ਸਰ ਸੀਮਾ ਅਗਰਵਾਲ ਨੇ ਵੀ ਸ਼ਮੂਲੀਅਤ ਕੀਤੀ।ਪ੍ਰੋਗਰਾਮ ਕੋਆਰਡੀਨੇਟ ਡਾ. ਸਨਮਾਨ ਕੌਰ ਬੈਂਸ ਅਤੇ ਡਾ. ਹਰਜੋਤ ਕੌਰ ਨੇ ਔਰਤ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਮੰਚ ਸੰਚਾਲਕ ਡਾ. ਮਨਪ੍ਰੀਤ ਮਹਿਨਾਜ਼ ਨੇ ਭਾਸ਼ਾ ਦੀ ਸਿਆਸਤ 'ਤੇ ਟਿਪਣੀ ਕਰਦਿਆਂ ਵੂਮੈਨ-ਵਾਈਫ ਔਫ ਮੈਨ ਦੇ ਅਰਥਾਂ ਨੂੰ ਉਲਟਾਉਣ ਦੀ ਗੱਲ ਕੀਤੀ। ਡਾ. ਚਾਰੂ ਸ਼ਰਮਾਂ, ਡਾ. ਸਨੇਹ ਲਤਾ, ਡਾ. ਸੋਨੀਆ ਸੈਣੀ, ਡਾ. ਨਵਨੀਤ ਕੌਰ ਸਮੇਤ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਮਾਰੋਹ 'ਚ ਵੱਧ ਚੜ੍ਹ ਕੇ ਹਿੱਸਾ ਲਿਆ।

Related Post