DECEMBER 9, 2022
post

Jasbeer Singh

(Chief Editor)

Crime

17 ਸਾਲਾ ਨਾਬਾਲਗ ਕੁੜੀ ਨੂੰ ਭਜਾ ਕੇ ਲਿਜਾਣ ’ਤੇ ਪਰਚਾ ਦਰਜ

post-img

ਥਾਣਾ ਮਿਹਰਬਾਨ ਦੀ ਪੁਲਸ ਨੇ ਇਕ ਨਾਬਾਲਗ ਕੁੜੀ ਨੂੰ ਭਜਾ ਕੇ ਲਿਜਾਣ ’ਤੇ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ 17 ਸਾਲ ਦੀ ਕੁੜੀ 19 ਫਰਵਰੀ ਦੀ ਰਾਤ ਘਰੋਂ ਬਿਨਾਂ ਦੱਸੇ ਕਿਸੇ ਚਲੀ ਗਈ, ਜਿਸ ਤੋਂ ਬਾਅਦ ਉਸ ਨੇ ਆਪਣੇ ਤੌਰ ’ਤੇ ਆਪਣੀ ਕੁੜੀ ਦੀ ਕਾਫ਼ੀ ਭਾਲ ਕੀਤੀ ਪਰ ਕੁੜੀ ਨਹੀਂ ਮਿਲੀ।

Related Post