DECEMBER 9, 2022
post

Jasbeer Singh

(Chief Editor)

Sports

ਖੇਡਾਂ ਵਿਚ ਲੜਕੀਆਂ ਨੇ ਬਣਾਈ ਵੱਖਰੀ ਪਛਾਣ: ਸਾਕਸ਼ੀ ਸਾਹਨੀ

post-imgਖੇਡਾਂ ਵਿਚ ਲੜਕੀਆਂ ਨੇ ਬਣਾਈ ਵੱਖਰੀ ਪਛਾਣ: ਸਾਕਸ਼ੀ ਸਾਹਨੀ


ਡਿਪਟੀ ਕਮਿਸ਼ਨਰ ਵੱਲੋਂ ਸਾਈਕਲਿੰਗ ਲੀਗ ਦੌਰਾਨ ਖਿਡਾਰਨਾਂ ਦੀ ਹੌਸਲਾ ਅਫਜ਼ਾਈ 


ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਸ਼ਾਨੌ-ਸ਼ੌਕਤ ਨਾਲ ਸਮਾਪਤ


ਪਟਿਆਲਾ, 03 ਮਾਰਚ ਜਸਬੀਰ ਸਿੰਘ ਜੱਸੀ 


ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਹਿਯੋਗ ਨਾਲ ਐਨ.ਆਈ.ਐੱਸ. ਵਿਖੇ ਕਰਵਾਈ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਦੇ ਅਖੀਰਲੇ ਦਿਨ  ਵੱਖ-ਵੱਖ ਰਾਜਾਂ ਦੀਆਂ ਮਹਿਲਾ ਸਾਈਕਲਿਸਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਹੌਸਲਾ ਅਫ਼ਜ਼ਾਈ ਕੀਤੀ। 


ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀਮਤੀ ਸਾਹਨੀ  ਨੇ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਗੱਲੋਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ, ਸਗੋਂ ਖੇਡਾਂ ਵਿਚ ਤਾਂ ਲੜਕੀਆਂ ਨੇ ਵਿਲੱਖਣ ਪਛਾਣ ਸਥਾਪਤ ਕੀਤੀ ਹੈ। ਉਹਨਾਂ ਕਿਹਾ ਕਿ ਨਿਰੋਲ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਉਣੇ ਆਪਣੇ ਆਪ ਦੇ ਵਿਚ ਸ਼ਲਘਾਯੋਗ ਉਪਰਲਾ ਹੈ। ਉਹਨਾਂ ਕਿਹਾ ਕਿ ਵੱਖ ਵੱਖ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਲਗਾਤਾਰ ਕਰਨੇ ਚਾਹੀਦੇ ਹਨ। 


ਸ਼੍ਰੀਮਤੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵੀ ਸੋਚ ਹੈ ਕਿ ਖਿਡਾਰੀਆਂ ਨੂੰ ਵੱਧ ਤੋਂ ਵੱਧ

ਉਤਸ਼ਾਹਤ ਕੀਤਾ ਜਾਵੇ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ। ਉਹਨਾਂ ਕਿਹਾ ਕਿ ਖੇਡਾਂ ਸਦਕਾਂ ਨੌਜਵਾਨਾਂ ਸਰੀਰਕ ਤੌਰ ਉੱਤੇ ਹੀ ਨਹੀਂ ਸਗੋਂ ਮਾਨਸਿਕ ਤੌਰ ਉੱਤੇ ਵੀ ਮਜ਼ਬੂਤ ਹੁੰਦੇ ਹਨ ਤੇ ਹਰ ਖੇਤਰ ਵਿਚ ਹੋਰਨਾਂ ਨੌਜਵਾਨਾਂ ਨਾਲੋਂ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਹੋ ਜਾਂਦੇ ਹਨ। 


ਇਸ ਮੌਕੇ ਸਾਈਕਲਿਸਟਾਂ ਨੂੰ ਸੰਬੋਧਨ ਕਰਦਿਆਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਆਰਗੇਨਾਈਜ਼ਰ ਜਗਦੀਪ ਸਿੰਘ ਕਾਹਲੋਂ  ਨੇ ਕਿਹਾ ਕਿ ਮਹਿਲਾ ਸਾਈਕਲਿੰਗ ਲੀਗ ਨਾਲ ਪੰਜਾਬ ਵਿੱਚ ਸਾਈਕਲਿੰਗ ਨੂੰ ਚੰਗਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਖੇਡ ਦਾ ਹੁਨਰ ਬਹੁਤ ਹੈ ਪਰ ਉਸ ਨੂੰ ਪਛਾਣਨ ਦੀ ਲੋੜ ਹੈ।


ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਸਾਈਕਲਿੰਗ ਖੇਡ ਪ੍ਰਤੀ ਸੁਹਿਰਦ ਹੈ ਅਤੇ ਮਹਿਲਾ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ, ਏਸ਼ੀਅਨ ਸਾਈਕਲਿੰਗ ਕੰਨਫਡਰੈਸ਼ਨ ਦੇ ਜਨਰਲ ਸਕੱਤਰ ਉਂਕਾਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਯੋਗ ਅਗਵਾਈ ਨਾਲ ਇਹ ਟਰੈਕ ਸਾਈਕਲਿੰਗ ਲੀਗ ਮੁਕਾਬਲੇ ਕਰਵਾਏ ਗਏ। ਇਸ ਲੀਗ ਵਿਚ ਸੁਸਾਇਟੀ ਫਾਰ ਸਪੋਰਟਸਪਰਸਨ ਵੈਲਫੇਅਰ ਨੇ ਅਹਿਮ ਭੂਮਿਕਾ ਨਿਭਾਈ।  


ਇਸ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਦੇ ਸਮਪਤੀ ਮੌਕੇ ਸ਼੍ਰੀਮਤੀ ਜੀਵਨਜੋਤ ਕੌਰ ਜੁਅਇੰਟ ਕਮਿਸ਼ਨਰ ਨਗਰ ਨਿਗਮ ਪਟਿਆਲਾ ਨੇ ਝੰਡੀ ਦਿਖਾ ਕੇ ਰੇਸ ਨੂੰ ਰਵਾਨਾ ਕੀਤਾ ਤੇ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ।


ਲੀਗ ਦੇ ਅੰਤਿਮ ਦਿਨ ਕਰਵਾਏ ਮੁਕਾਬਲਿਆਂ ਤਹਿਤ 07  ਕਿਲੋਮੀਟਰ ਮਾਸ ਸਟਾਰਟ (ਸੀਨੀਅਰ ਵਰਗ) ਵਿੱਚ ਮੁਕਲ (ਹਰਿਆਣਾ) ਨੇ ਸੋਨ ਤਗਮਾ, ਲੀਕਜੇਸ ਅੰਗਮੋ (ਲੇਹ) ਨੇ ਚਾਂਦੀ ਦਾ ਤਗਮਾ ਤੇ ਪ੍ਰਿੰਕਾ (ਪੰਜਾਬ) ਨੇ ਕਾਂਸੀ ਦਾ ਤਗਮਾ ਜਿੱਤਿਆ।


07  ਕਿਲੋਮੀਟਰ ਮਾਸ ਸਟਾਰਟ (ਜੂਨੀਅਰ ਵਰਗ) ਵਿੱਚ ਹਿਮਾਂਸ਼ੀ ਸਿੰਘ (ਹਰਿਆਣਾ) ਨੇ ਸੋਨ ਤਗਮਾ, ਅਨੂਰੀਤ ਗੁਰਾਈਆ (ਪੰਜਾਬ) ਨੇ ਚਾਂਦੀ ਦਾ ਤਗਮਾ ਤੇ ਪਾਰੁਲ (ਹਰਿਆਣਾ) ਨੇ ਕਾਂਸੀ ਦਾ ਤਗਮਾ ਜਿੱਤਿਆ।


03 ਕਿਲੋਮੀਟਰ ਮਾਸ ਸਟਾਰਟ (ਸਬ ਜੂਨੀਅਰ ਵਰਗ) ਵਿੱਚ ਹਰੀਸ਼ਤਾ ਜਾਖੜ (ਰਾਜਸਥਾਨ) ਨੇ ਸੋਨ ਤਗਮਾ, ਸਰੀਤਾ ਕੁਮਾਰੀ (ਐਨ.ਆਈ.ਐਸ ਪਟਿਆਲਾ) ਨੇ ਚਾਂਦੀ ਦਾ ਤਗਮਾ ਤੇ ਸੰਤੋਸ਼ੀ ਉਰਨੋ (ਐਨ.ਆਈ.ਐਸ) ਨੇ ਕਾਂਸੀ ਦਾ ਤਗਮਾ ਜਿੱਤਿਆ।


ਕੇਰੀਨ ਰੇਸ  (ਸੀਨੀਅਰ ਵਰਗ) ਵਿੱਚ ਹਿਮਾਂਸ਼ੀ ਸਿੰਘ (ਹਰਿਆਣਾ) ਨੇ ਸੋਨ ਤਗਮਾ ,ਬਿਮਾਲਾ  (ਐਨ.ਆਈ.ਐਸ ਪਟਿਆਲਾ) ਨੇ ਚਾਂਦੀ ਦਾ ਤਗਮਾ ਤੇ ਅਨੂਰੀਤ ਗੁਰਾਈਆ (ਪੰਜਾਬ) ਨੇ ਕਾਂਸੀ ਦਾ ਤਗਮਾ ਜਿੱਤਿਆ।


ਇਸ ਮੌਕੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਕਮੇਟੀ ਮੈਂਬਰ ਨੀਰਜ ਤੰਵਰ, ਡਾ. ਗੁਰਮੀਤ ਸਿੰਘ,ਸਤਵਿੰਦਰ ਸਿੰਘ , ਗੌਰਵ ਰਾਵਤ ਪਟਿਆਲਾ ਵੱਡੀ ਗਿਣਤੀ ਸਾਈਕਲਿਸਟਾਂ, ਕੋਚ ਅਤੇ ਹੋਰ ਪਤਵੰਤੇ ਹਾਜ਼ਰ ਸਨ।

Related Post