DECEMBER 9, 2022
post

Jasbeer Singh

(Chief Editor)

Latest update

MCD Standing Committee Election: ਹੰਗਾਮਾ, ਨਾਅਰੇਬਾਜ਼ੀ, ਕੁੱਟਮਾਰ ਤੋਂ ਲੈ ਕੇ ਫਟੇ ਕੱਪੜੇ, ਹੁਣ 27 ਫਰਵਰੀ ਨੂੰ ਮੁ

post-img

MCD Standing Committee Members Election: ਦਿੱਲੀ ਨਗਰ ਨਿਗਮ (Delhi Municipal Corporation) ਦੇ 6 ਸਥਾਈ ਕਮੇਟੀ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸਿਵਿਕ ਸੈਂਟਰ 'ਚ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ ਪਰ ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਕਾਫੀ ਹੰਗਾਮਾ ਹੋਇਆ। ਇੱਥੇ ਕੌਂਸਲਰਾਂ ਵਿਚਾਲੇ ਹੱਥੋਪਾਈ ਅਤੇ ਲੜਾਈ ਹੋ ਗਈ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਮੁਲਤਵੀ ਕਰ ਦਿੱਤੀ ਗਈ। ਹੁਣ ਐਮਸੀਡੀ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ 27 ਫਰਵਰੀ ਨੂੰ ਹੋਵੇਗੀ। ਮੇਅਰ ਸ਼ੈਲੀ ਓਬਰਾਏ ਨੇ ਇਹ ਐਲਾਨ ਕੀਤਾ।

ਇਸ ਤੋਂ ਪਹਿਲਾਂ ਐਮਸੀਡੀ ਦੇ ਕੁੱਲ 250 ਕੌਂਸਲਰਾਂ ਵਿੱਚੋਂ 242 ਨੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਵਿੱਚ ਵੋਟ ਪਾਈ ਸੀ। ਇਸ ਦੇ ਨਾਲ ਹੀ 8 ਕੌਂਸਲਰਾਂ ਨੇ ਵੋਟ ਨਹੀਂ ਪਾਈ। ਵੋਟ ਨਾ ਪਾਉਣ ਵਾਲੇ ਕੌਂਸਲਰਾਂ ਵਿੱਚ ਮਨਦੀਪ ਸਿੰਘ, ਅਰੀਬਾ ਖਾਨ, ਨਾਜ਼ੀਆ ਦਾਨਿਸ਼, ਸਮੀਰ ਅਹਿਮਦ, ਸ਼ਗੁਫਤਾ ਜ਼ੁਬੈਰ, ਜ਼ਾਹਿਦ, ਸਬੀਲਾ ਬੇਗਮ, ਨਾਜ਼ੀਆ ਖਾਤੂਨ ਦੇ ਨਾਂ ਸ਼ਾਮਲ ਹਨ।

ਉੱਥੇ ਹੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵਿੱਚ ਕਾਂਗਰਸ ਦੇ ਇੱਕ ਹੀ ਕੌਂਸਲਰ ਨੇ ਆਪਣੀ ਵੋਟ ਪਾਈ। ਅਯਾਨਗਰ ਤੋਂ ਕਾਂਗਰਸੀ ਕੌਂਸਲਰ ਸ਼ੀਤਲ ਨੇ ਵੋਟ ਪਾਈ। 242 ਕੌਂਸਲਰਾਂ ਵੱਲੋਂ ਵੋਟਾਂ ਪਾਉਣ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਮੇਅਰ ਸ਼ੈਲੀ ਓਬਰਾਏ ਨੇ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਲਈ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋਣ ਉਪਰੰਤ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ, "ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਸਾਰਿਆਂ ਨੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦਿੱਤਾ।" ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਸਵੇਰੇ 11.15 ਵਜੇ ਦੇ ਕਰੀਬ ਵੋਟਿੰਗ ਸ਼ੁਰੂ ਹੋਈ।

ਇਹ ਵੀ ਪੜ੍ਹੋ: Ideas of India 2023: 'ਮਨੀਸ਼ ਸਿਸੋਦੀਆ ਦੀ ਹੋਵੇਗੀ ਗ੍ਰਿਫਤਾਰ', ਬੋਲੇ CM ਅਰਵਿੰਦ ਕੇਜਰੀਵਾਲ, MCD 'ਚ ਹੋਈ ਹੱਥੋਂਪਾਈ 'ਤੇ ਦਿੱਤਾ ਬਿਆਨ

ਨਵੇਂ ਸਿਰੇ ਤੋਂ ਸਥਾਈ ਕਮੇਟੀ ਚੋਣਾਂ ਦੇ ਲਈ ਹੋਈ ਵੋਟਿੰਗ

ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਦੇ ਹੁਕਮਾਂ 'ਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਲਈ ਸ਼ੁੱਕਰਵਾਰ ਨੂੰ ਤਾਜ਼ਾ ਵੋਟਿੰਗ ਹੋਈ। ਭਾਜਪਾ ਨੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਮੁੜ ਵੋਟਾਂ ਦੀ ਮੰਗ ਕੀਤੀ ਸੀ। ਇਸ ਦੌਰਾਨ ਭਾਜਪਾ ਦੇ ਕੁਝ ਕੌਂਸਲਰਾਂ ਨੇ 'ਜੈ ਸ਼੍ਰੀ ਰਾਮ' ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ, ਜਦਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ 'ਆਮ ਆਦਮੀ ਪਾਰਟੀ ਜ਼ਿੰਦਾਬਾਦ' ਅਤੇ 'ਅਰਵਿੰਦ ਕੇਜਰੀਵਾਲ ਜ਼ਿੰਦਾਬਾਦ' ਦੇ ਨਾਅਰੇ ਲਾਏ।

MCD ਹਾਊਸ ਦੀ ਮੀਟਿੰਗ ਚਾਰ ਵਾਰ ਹੋਈ ਮੁਲਤਵੀ

ਜ਼ਿਕਰਯੋਗ ਹੈ ਕਿ ਚਾਰ ਮੀਟਿੰਗਾਂ ਤੋਂ ਬਾਅਦ ਵੀ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਨਹੀਂ ਹੋ ਸਕੀ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ। ਅੰਤ ਵਿੱਚ ਪੰਜਵੇਂ ਗੇੜ ਵਿੱਚ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਐਸਐਮਡੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਈ। 'ਆਪ' ਦੀ ਸ਼ੈਲੀ ਓਬਰਾਏ ਨੇ ਮੇਅਰ ਦੀ ਚੋਣ ਜਿੱਤੀ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਲੇ ਮੁਹੰਮਦ ਇਕਬਾਲ ਡਿਪਟੀ ਮੇਅਰ ਦੀ ਚੋਣ ਜਿੱਤ ਗਏ।

Related Post