March 3, 2024 16:28:18
post

Jasbeer Singh

(Chief Editor)

Latest update

ਦਿੱਲੀ-NCR 'ਚ ਕੰਬੀ ਧਰਤੀ, ਦੇਰ ਤਕ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ

post-img

ਨਵੀਂ ਦਿੱਲੀ- ਵੀਰਵਾਰ ਨੂੰ ਦਿੱਲੀ-ਐੱਨ.ਸੀ.ਆਰ., ਪੰਜਾਬ ਸਮੇਤ ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ 'ਚ ਭੂਚਾਲ ਨਾਲ ਇਕ ਵਾਰ ਫਿਰ ਧਰਤੀ ਕੰਬ ਗਈ। ਭੂਚਾਲ ਦੇ ਇਹ ਝਟਕੇ ਕਾਫੀ ਦੇਰ ਤਕ ਮਹਿਸੂਸ ਕੀਤੇ ਗਏ। ਜਿਵੇਂ ਹੀ ਭੂਚਾਲ ਆਇਆ ਤਾਂ ਲੋਕ ਆਪਣੇ ਘਰਾਂ ਅਤੇ ਦਫਤਰਾਂ 'ਚੋਂ ਬਾਹਰ ਨਿਕਲ ਆਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ 'ਚ ਸੀ ਅਤੇ ਹਿੰਦੁਕੁਸ਼ ਖੇਤਰ 'ਚ ਰਿਕਟਰ ਸਕੇਲ 'ਤੇ ਇਸਦੀ ਤਿਬਰਤਾ 6.2 ਮਾਪੀ ਗਈ। ਇਸਤੋਂ ਇਲਾਵਾ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਪੀਰ ਪੰਚਾਲ ਖੇਤਰ ਦੇ ਦੱਖਣ 'ਚ ਵੀ ਭੂਚਾਲ ਦੇ ਇਹ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਸਿਰਫ ਭਾਰਤ ਹੀ ਨਹੀਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਮਹਿਸੂਸ ਕੀਤੇ ਗਏ। 

Related Post