March 3, 2024 17:27:21
post

Jasbeer Singh

(Chief Editor)

Latest update

ਪੰਜਾਬ ਦਾ ਗੈਂਗਸਟਰ ਲਖਬੀਰ ਲੰਡਾ ਭਗੌੜਾ ਕਰਾਰ, NIA ਕੋਰਟ ਨੇ ਦਿੱਤੇ ਇਹ ਆਦੇਸ਼

post-img

ਨਵੀਂ ਦਿੱਲੀ- ਪੰਜਾਬ ਦੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਸਪੈਸ਼ਲ ਕੋਰਟ ਨੇ ਭਗੌੜਾ ਕਰਾਰ ਦਿੱਤਾ ਹੈ। ਕੋਰਟ ਵੱਲੋਂ ਇਕ ਮਹੀਨੇ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਹੁਣ ਐੱਨ.ਆਈ.ਏ. ਲਖਬੀਰ ਦੀ ਜਾਇਦਾਦ ਨੂੰ ਕੁਰਕ ਕਰਨ ਦੀ ਤਿਆਰੀ 'ਚ ਹੈ। ਐੱਨ.ਆਈ.ਏ. ਨੇ ਲਖਬੀਰ ਸਿੰਘ ਅਤੇ ਉਸਦੇ ਸਾਥੀਆਂ ਹਰਜਿੰਦਰ ਸਿੰਘ ਸੰਧੂ ਉਰਫ ਰਿੰਦਾ, ਸਤਨਾਮ ਸਿੰਘ ਸੱਤਾ, ਪਰਮਿੰਦਰ ਖਹਿਰਾ, ਯਾਦਵਿੰਦਰ ਸਿੰਘ ਯਾਦਾ ਦੇ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੋਇਆ ਹੈ। ਇਸਦੀ ਸੁਣਵਾਈ ਦਿੱਲੀ 'ਚ ਐੱਨ.ਆਈ.ਏ. ਦੀ ਸਪੈਸ਼ਲ ਕੋਰਟ 'ਚ ਚੱਲ ਰਹੀ ਹੈ। ਇਹ ਸੁਣਵਾਈ 9 ਅਕਤੂਬਰ 2023 ਤੋਂ ਸ਼ੁਰੂ ਹੋਈ ਸੀ। ਐੱਨ.ਆਈ.ਏ. ਨੇ ਦੋਸ਼ੀਆਂ ਨੂੰ ਭਗੌੜਾ ਕਰਾਰ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸਤੋਂ ਬਾਅਦ ਲਖਬੀਰ ਦੇ ਨਾਂ ਤੋਂ ਨੋਟਿਸ ਕੱਢਿਆ ਗਿਆ। ਇਕ ਮਹੀਨੇ ਦਾ ਸਮਾਂ ਗੁਜ਼ਰਨ ਤੋਂ ਬਾਅਦ ਹੁਣ ਲਖਬੀਰ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। 

NIA ਦਾ ਗ੍ਰਿਫਤਾਰੀ 'ਤੇ 15 ਲੱਖ ਦਾ ਇਨਾਮ

ਲਖਬੀਰ 'ਤੇ ਐੱਨ.ਆਈ.ਏ. ਨੇ 15 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਉਸ ਖਿਲਾਫ 2021 'ਚ ਲੁਕਆਊਟ ਸਰਕੁਲਰ ਵੀ ਜਾਰੀ ਕੀਤਾ ਗਿਆ ਸੀ। 2017 'ਚ ਵਿਦੇਸ਼ ਭੱਜਣ ਤੋਂ ਬਾਅਦ ਹੀ ਐੱਨ.ਆਈ.ਏ. ਉਸਦੀ ਭਾਲ ਕਰ ਰਹੀ ਹੈ। 

ਕੈਨੇਡਾ ਤੋਂ ਚੱਲ ਰਿਹਾ ਨੈੱਟਵਰਕ

ਪੁਲਸ ਰਿਕਾਰਡ ਮੁਤਾਬਕ, ਲਖਬੀਰ ਸਿੰਘ ਲੰਡਾ ਆਪਣੇ ਨੈੱਟਵਰਕ ਨੂੰ ਕੈਨੇਡਾ ਤੋਂ ਚਲਾਉਂਦਾ ਹੈ। ਪੁਲਸ ਦਾ ਮੰਨਣਾ ਹੈ ਕਿ ਉਹ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਛੋਟੇ-ਮੋਟੇ ਅਪਰਾਥੀਆਂ ਦਾ ਇਸਤੇਮਾਲ ਕਾਨਟ੍ਰੈਕਟ ਕਿਲਿੰਗ, ਜ਼ਬਰਨ ਵਸੂਲੀ, ਫਿਰੌਤੀ ਆਦਿ ਲਈ ਕਰ ਰਿਹਾ ਹੈ। ਇਸ ਨੈੱਟਵਰਕ ਦੇ ਸਹਾਰੇ ਉਹ ਅਮੀਰ ਵਿਅਕਤੀਆਂ (ਕਾਰੋਬਾਰੀਆਂ, ਡਾਕਟਰਾਂ, ਮਸ਼ਹੂਰ ਹਸਤੀਾਂ) ਤੋਂ ਫਿਰੌਤੀ ਦੀ ਮੰਗ ਕਰਦਾ ਰਹਿੰਦਾ ਹੈ।


Related Post