March 3, 2024 07:26:21
post

Jasbeer Singh

(Chief Editor)

Latest update

PM ਮੋਦੀ ਨੇ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

post-img

ਤਿਰੂਚਿਰਾਪੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ਕਈ ਪ੍ਰਾਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਕੁਝ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 20,140 ਕਰੋੜ ਰੁਪਏ ਹੈ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਹਾਲ ਹੀ 'ਚ ਪਏ ਮੀਂਹ, ਦਸੰਬਰ 2023 'ਚ ਆਏ ਹੜ੍ਹ ਅਤੇ ਇਨ੍ਹਾਂ ਨਾਲ ਹੋਏ ਨੁਕਸਾਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਪ੍ਰਭਾਵਿਤ ਪਰਿਵਾਰਾਂ ਦਾ ਦਰਦ ਸਮਝ ਸਕਦੇ ਹਨ। ਉਨ੍ਹਾਂ ਕਿਹਾ,''ਕੇਂਦਰ ਸਰਕਾਰ ਸੰਕਟ ਦੀ ਇਸ ਘੜੀ 'ਚ ਤਾਮਿਲਨਾਡੂ ਦੇ ਲੋਕਾਂ ਨਾਲ ਖੜ੍ਹੀ ਹੈ। ਅਸੀਂ ਰਾਜ ਸਰਕਾਰ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੇ ਹਾਂ।'' ਪ੍ਰਧਾਨ ਮੰਤਰੀ ਨੇ ਤਾਮਿਲਨਾਡੂ 'ਚ ਹਵਾਈ ਅਤੇ ਬੰਦਰਗਾਹਾਂ, ਰੇਲਵੇ, ਰਾਜਮਾਰਗ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਪਰਮਾਣੂ ਊਰਜਾ ਅਤੇ ਉੱਚ ਸਿੱਖਿਆ ਨਾਲ ਸੰਬੰਧਤ 20 ਪ੍ਰਾਜੈਕਟਾਂ ਦਾ ਨੀਂਹ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਪੀ.ਐੱਮ. ਮੋਦੀ ਨੇ ਦੇਸੀਆ ਮੁਰਪੋਕੂ ਦ੍ਰਵਿੜ ਕੜਗਮ (ਡੀ.ਐੱਮ.ਡੀ.ਕੇ.) ਦੇ ਨੇਤਾ ਵਿਜੇਕਾਂਤ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦਾ ਕੁਝ ਦਿਨ ਪਹਿਲੇ ਹੀ ਦਿਹਾਂਤ ਹੋ ਗਿਆ ਸੀ। ਤਮਿਲ ਸਿਨੇਮਾ ਅਤੇ ਰਾਜਨੀਤੀ 'ਚ ਉਨ੍ਹਾਂ ਦੇ ਯੋਗਦਾਨ ਦੀ ਵੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਨੇਤਾ ਵਜੋਂ ਰਾਜਨੀਤੀ 'ਚ ਵਿਜੇਕਾਂਤ ਨੇ ਹਮੇਸ਼ਾ ਰਾਸ਼ਟਰ ਹਿੱਤ ਨੂੰ ਹਰ ਚੀਜ਼ ਤੋਂ ਉੱਪਰ ਰੱਖਿਆ। ਉਨ੍ਹਾਂ ਕਿਹਾ,''ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਵੀ ਆਪਣੀ ਹਮਦਰਦੀ ਜ਼ਾਹਰ ਕਰਦਾ ਹਾਂ।'' ਉਨ੍ਹਾਂ ਨੇ ਤਾਮਿਲਨਾਡੂ ਦੇ ਮਸ਼ਹੂਰ ਖੇਤੀਬਾੜੀ ਵਿਗਿਆਨੀ ਐੱਮ.ਐੱਸ. ਸਵਾਮੀਨਾਥਨ ਨੂੰ ਵੀ ਯਾਦਵ ਕੀਤਾ, ਜਿਨ੍ਹਾਂ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਕਹਿਾ ਕਿ ਸਵਾਮੀਨਾਥਨ ਨੇ ਦੇਸ਼ ਲਈ ਖਾਧ ਸੁਰੱਖਿਆ ਯਕੀਨੀ ਕੀਤੀ। ਪ੍ਰਧਾਨ ਮੰਤਰੀ ਨੇ ਤਿਰੂਚਿਰਾਪੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬਣੇ ਟਰਮਿਨਲ ਭਵਨ ਦਾ ਉਦਘਾਟਨ ਕੀਤਾ। ਕਰੀਬ 1,100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ, 2-ਪੱਧਰੀ ਨਵੇਂ ਅੰਤਰਰਾਸ਼ਟਰੀ ਟਰਮਿਨਲ ਭਵਨ 'ਚ ਸਾਲਾਨਾ 44 ਲੱਖ ਤੋਂ ਵੱਧ ਯਾਤਰੀਆਂ ਅਤੇ ਰੁਝੇ ਸਮੇਂ ਦੌਰਾਨ ਲਗਭਗ 3500 ਯਾਤਰੀਆਂ ਦੀ ਸੇਵਾ ਕਰਨ ਦੀ ਸਮਰੱਥਾ ਹੈ। ਨਵੇਂ ਟਰਮਿਨਲ 'ਚ ਯਾਤਰੀਆਂ ਲਈ ਆਧੁਨਿਕ ਸਹੂਲਤਾਂ ਹਨ। ਪ੍ਰਧਾਨ ਮੰਤਰੀ ਨੇ ਚੇਨਈ 'ਚ ਕਾਮਰਾਜਾਰ ਬੰਦਰਗਾਹ ਦੇ ਜਨਰਲ ਕਾਰਗੋ ਬਰਥ-2 (ਆਟੋਮੋਬਾਇਲ ਨਿਰਯਾਤ/ਆਯਾਤ ਟਰਮਿਨਲ-2 ਅਤੇ ਕੈਪਿਟਲ ਡ੍ਰੇਜਿੰਗ ਫੇਜ਼-5) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਪਿਛਲੇ ਦਿਨੀਂ ਇਕ ਬਿਆਨ 'ਚ ਕਿਹਾ ਸੀ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਦੇ ਪ੍ਰਾਜੈਕਟ ਖੇਤਰ 'ਚ ਊਰਜਾ ਦੀ ਉਦਯੋਗਿਕ, ਘਰੇਲੂ ਅਤੇ ਵਪਾਰਕ ਜ਼ਰੂਰਤਾਂ ਪੂਰੀਆਂ ਕਰਨ ਦੀ ਦਿਸ਼ਾ 'ਚ ਇਕ ਅਹਿਮ ਕਦਮ ਹੋਵੇਗਾ।

Related Post