DECEMBER 9, 2022
post

Jasbeer Singh

(Chief Editor)

Latest update

ਉਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਕਲਾਕਾਰਾਂ ਵੱਲੋਂ ਅਮੀਰ ਭਾਰਤੀ ਸੱਭਿਆਚਾਰ ਦੀਆਂ ਪੇਸ਼ਕਾਰੀਆਂ

post-img

ਪਟਿਆਲਾ, 6 ਮਾਰਚ:(ਜੀਵਨ ਸਿੰਘ)
ਰੰਗਲਾ ਪੰਜਾਬ ਕਰਾਫ਼ਟ ਮੇਲਾ 'ਚ ਭਾਰਤ ਸਰਕਾਰ ਦੇ ਸੰਸਕ੍ਰਿਤਕ ਮੰਤਰਾਲੇ ਦੇ ਉਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਸੈਂਕੜੇ ਕਲਾਕਾਰਾਂ ਨੇ ਅਮੀਰ ਭਾਰਤੀ ਸਭਿਆਚਾਰਕ ਪੇਸ਼ਕਾਰੀਆਂ ਨਾਲ ਮੇਲਾ 'ਚ ਪੁੱਜੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਵਧੀਕ ਡਿਪਟੀ ਕਮਿਸ਼ਨਰ -ਕਮ- ਮੇਲਾ ਅਫ਼ਸਰ ਈਸ਼ਾ ਸਿੰਘਲ ਨੇ ਉਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਲੋਕ ਨਾਚ ਤੇ ਸਭਿਆਚਾਰ ਇੱਕੋ ਮੰਚ 'ਤੇ ਪੇਸ਼ ਕਰਕੇ ਪਿਛਲੇ 9 ਦਿਨਾਂ ਤੋਂ ਪਟਿਆਲਾ ਵਾਸੀਆਂ ਦਾ ਖੂਬ ਮਨੋਰੰਜਨ ਕੀਤਾ ਗਿਆ ਹੈ।
ਸਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਕਲਾਕਾਰਾਂ ਨੇ ਮੇਲੇ ਵਿੱਚ ਪ੍ਰੇਮ ਮੁਹੱਬਤ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇ ਕੇ ਰੰਗਲਾ ਪੰਜਾਬ ਦੀ ਫ਼ਿਜ਼ਾ ਨੂੰ ਇਕਸੁਰਤਾ ਵਿੱਚ ਪਰੋ ਦਿੱਤਾ। ਹਰਿਆਣਾ, ਰਾਜਸਥਾਨ ਗੁਜਰਾਤ, ਉਤਰਾਖੰਡ, ਉੜੀਸਾ, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਕਲਾਕਾਰਾਂ ਨੇ ਮਥੁਰਾ ਦੀ ਹੋਲੀ, ਹਰਿਆਣਾ ਦਾ ਫਾਗ, ਰਾਜਸਥਾਨ ਦਾ ਕਾਲ ਬੇਲੀਆ ਅਤੇ ਚੱਕਰੀਂ, ਉਤਰਾਖੰਡ ਦੇ ਗਿਸ਼ਿਆਰੀ, ਜੰਮੂ ਕਸ਼ਮੀਰ ਦੇ ਕੁੱਪ, ਗੁਜਰਾਤ ਦੇ ਰਾਨਵਾ ਜਿਹੇ ਲੋਕ ਨਾਚ ਨੇ ਮੇਲੀਆਂ ਨੂੰ ਕੀਲ ਲਿਆ। ਮੇਲੇ ਦੌਰਾਨਉੜੀਸਾ ਦੇ ਲੋਕ ਨਾਚ ਡਾਲਖਾਈ ਰਾਹੀਂ ਇਬਾਦਤ ਨ੍ਰਿਤ ਪੇਸ਼ ਕੀਤਾ ਗਿਆ।
ਲੋਕ ਗਾਇਕ ਰਾਜ ਲਾਲਕਾ, ਅਸ਼ੋਕ ਲਾਲਕਾ ਅਤੇ ਮੁਰਲੀ ਰਾਜਸਥਾਨੀ ਨੇ ਲੋਕ ਗੀਤ ਅਤੇ ਲੋਕ-ਗਾਥਾਵਾਂ ਗਾ ਕੇ ਰੰਗਲਾ ਮਾਹੌਲ ਸਿਰਜਿਆ। ਕਸ਼ਮੀਰ ਦੇ ਕਲਾਕਾਰਾਂ ਨੇ ਰਬਾਬ ਅਤੇ ਸਾਰੰਗੀ ਲੋਕ ਸਾਜਾਂ ਨਾਲ ਪਟਿਆਲਾ ਵਾਸੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਭਾਰਤ ਦੇ ਚਰਚਿਤ ਅਤੇ ਪ੍ਰਸਿੱਧ ਮੰਚ ਸੰਚਾਲਕ ਸੰਜੀਵ ਸ਼ਾਦ ਦੇ ਲੱਛੇਦਾਰ ਸ਼ੇਅਰ ਸ਼ਾਇਰੀ ਰਾਹੀਂ ਬੇਟੀ ਬਚਾਓ ਬੇਟੀ ਪੜਾਓ, ਪਾਣੀ ਬਚਾਓ, ਰੁੱਖ ਲਗਾਓ ਅਤੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ ਗਿਆ।
ਸੁਨਣ ਦੇ ਬੋਲਣ ਤੋਂ ਅਸਮਰਥ ਵਿਦਿਆਰਥੀ ਨੇ ਮੇਲੇ 'ਚ ਪੈਨਸਿਲ ਸਕੈਚ ਨਾਲ ਵਿਅਕਤ ਕੀਤੀ ਆਪਣੇ ਵਿਚਾਰ
ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਡੌਰ ਦੇ ਬੋਲਣ ਸੁਨਣ ਤੋਂ ਅਸਮਰਥ ਵਿਸ਼ੇਸ਼ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਰੰਗਲਾ ਪੰਜਾਬ ਕਰਾਫ਼ਟ ਮੇਲੇ 'ਚ ਪੈਨਸਿਲ ਸਕੈਚ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।  ਵਿਦਿਆਰਥੀ ਲਵਪ੍ਰੀਤ ਸਿੰਘ ਨੇ ਸਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਦਾ ਪੈਨਸਿਲ ਸਕੈਚ ਤਿਆਰ ਕਰਕੇ ਉਹਨਾਂ ਨੂੰ ਭੇਂਟ ਕੀਤਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ਰਮਾ, ਮਡੌਰ ਸਕੂਲ ਦੇ ਪ੍ਰਿੰਸੀਪਲ ਸ੍ਰ ਜਸਪਾਲ ਸਿੰਘ, ਰਾਸ਼ਟਰਪਤੀ ਅਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ, ਅੰਗਰੇਜ਼ ਸਿੰਘ ਵਿਸ਼ੇਸ਼ ਤੌਰ ਉੱਪਰ ਸ਼ਾਮਲ ਸਨ। ਪ੍ਰਿੰਸੀਪਲ ਜਸਪਾਲ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਨੂੰ ਪ੍ਰਮਾਤਮਾ ਨੇ ਬੇਸ਼ੱਕ ਬੋਲਣ ਸੁਨਣ ਤੋਂ ਅਸਮਰਥ ਰੱਖਿਆ ਪਰ ਉਸ ਦੀ ਪੈਨਸਿਲ ਅਤੇ ਬੁਰਸ਼ ਦੀ ਭਾਸ਼ਾ ਨੇ ਲਵਪ੍ਰੀਤ ਨੂੰ ਵਿਲੱਖਣਤਾ ਬਖ਼ਸ਼ੀ ਹੈ।

Related Post