DECEMBER 9, 2022
post

Jasbeer Singh

(Chief Editor)

Latest update

Farmers Protest: ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

post-img

*Rakesh Tikait News* : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬੀਕੇਯੂ ਦੇ ਪ੍ਰਧਾਨ ਨਰੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਨੂੰ ਬੁੱਧਵਾਰ ਰਾਤ ਨੂੰ ਉਸ ਦੇ ਮੋਬਾਈਲ ਫੋਨ 'ਤੇ ਬੰਬ ਦੀ ਧਮਕੀ ਮਿਲੀ, ਜਦੋਂ ਉਹ ਆਪਣੇ ਪਿੰਡ ਸਿਸੌਲੀ ਵਿੱਚ ਮੌਜੂਦ ਸੀ। ਇਸ ਤੋਂ ਬਾਅਦ ਉਸ ਨੇ ਫ਼ੋਨ ਦਾ ਸਵਿੱਚ ਆਫ਼ ਕਰ ਦਿੱਤਾ ਪਰ ਫਿਰ ਉਸ ਦੇ ਫ਼ੋਨ 'ਤੇ ਕਈ ਧਮਕੀ ਭਰੇ ਸੁਨੇਹੇ ਭੇਜੇ ਗਏ। ਇਸ ਮਾਮਲੇ 'ਚ ਟਿਕੈਤ ਪਰਿਵਾਰ ਨੇ ਅਣਪਛਾਤੇ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਵੀ ਰਾਕੇਸ਼ ਟਿਕੈਤ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।


ਇਸ ਪੂਰੇ ਮਾਮਲੇ 'ਤੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਪਹਿਲਾਂ ਉਹ ਸਾਨੂੰ ਮੋਬਾਈਲ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ,  ਕਦੇ ਚਾਕੂ ਤੇ ਕਦੇ ਗੋਲੀ ਮਾਰਨ ਦੀ ਧਮਕੀ ਦਿੰਦੇ ਸਨ ਪਰ ਇਸ ਵਾਰ ਉਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ | ਧਮਕੀ 'ਚ ਇਹ ਵੀ ਕਿਹਾ ਗਿਆ ਹੈ ਕਿ ਬਾਹਰ ਨਾ ਜਾਓ, ਭਾਵ ਕਿਸੇ ਮੀਟਿੰਗ 'ਚ ਨਾ ਜਾਈਏ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਗੌਰਵ ਟਿਕੈਤ ਨੂੰ ਰਾਤ ਕਰੀਬ 9.10 ਵਜੇ ਵਾਰ-ਵਾਰ ਫੋਨ ਆਏ ਅਤੇ ਧਮਕੀਆਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ, ਧਮਕੀ ਭਰੇ ਸੰਦੇਸ਼ ਭੇਜੇ ਗਏ। ਜਿਸ ਵਿੱਚ ਲਿਖਿਆ ਸੀ ਕਿ ਫੋਨ ਬੰਦ ਕਰਨ ਤੋਂ ਬਾਅਦ ਤੁਸੀਂ ਕਿੰਨੀ ਦੂਰ ਭੱਜੋਗੇ, ਅਸੀਂ ਤੁਹਾਨੂੰ ਨਹੀਂ ਛੱਡਾਂਗੇ।

.

.

.

ਟਿਕੈਤ ਪਰਿਵਾਰ ਨੇ ਦਰਜ ਕਰਵਾਈ ਸ਼ਿਕਾਇਤ

ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਸੀਂ ਬਾਹਰ ਆਉਣਾ ਬੰਦ ਕਰ ਦੇਈਏ। ਜੋ ਵੀ ਮੀਟਿੰਗਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਬੰਦ ਕਰ ਦੇਈਏ। ਸਰਕਾਰ ਦੇ ਖਿਲਾਫ਼ ਜੋ ਵੀ ਭਾਰਤੀ ਕਿਸਾਨ ਯੂਨੀਅਨ ਜਾਂ ਕਿਸਾਨਾਂ ਦੇ ਧਰਨੇ  ਚੱਲ ਰਹੇ ਹਨ , ਬੰਦ ਕਰ ਦੇਈਏ।  ਸਾਡੇ 'ਤੇ ਬੈਂਗਲੁਰੂ 'ਚ ਵੀ ਹਮਲਾ ਹੋਇਆ, ਫਿਰ ਦੂਜੀ ਘਟਨਾ ਏਅਰਪੋਰਟ 'ਤੇ ਹੋਈ, ਜਿੱਥੇ ਅਸੀਂ ਬੈਠੇ ਸੀ, ਉਥੇ ਵੀ ਢਿੱਲੀ-ਮੱਠੀ ਗੱਲ ਹੋਈ। ਅੱਜ ਸਾਨੂੰ ਬੰਬ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟਿਕੈਤ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।


ਟਿਕੈਤ ਨੇ ਕਿਹਾ ਕਿ ਅਜਿਹੀਆਂ ਧਮਕੀਆਂ ਕਾਰਨ ਸਾਡਾ ਕੋਈ ਵੀ ਕੰਮ ਨਹੀਂ ਰੁਕੇਗਾ। ਕੱਲ ਮੇਰਠ ਵਿੱਚ ਇੱਕ ਵੱਡੀ ਪੰਚਾਇਤ ਹੈ ,ਜਿਸ ਵਿੱਚ ਅਸੀਂ ਹਾਜ਼ਰ ਹੋਵਾਂਗੇ। 20 ਮਾਰਚ ਨੂੰ ਦਿੱਲੀ ਵਿੱਚ ਵੀ ਵੱਡੀ ਪੰਚਾਇਤ ਹੋ ਰਹੀ ਹੈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਪੰਚਾਇਤ ਹੈ। ਅਜਿਹੀਆਂ ਧਮਕੀਆਂ ਦੇਣ ਵਾਲੇ ਮਾਨਸਿਕ ਰੋਗੀ ਹੁੰਦੇ ਹਨ।

Related Post