DECEMBER 9, 2022
Sports

ਸ.ਮਿ.ਸ. ਖੇੜੀ ਗੁੱਜਰਾਂ ਦੀਆਂ ਖਿਡਾਰਣਾ ਨੇ ਸਟੇਟ ਪੱਧਰ ਤੇ ਕਰਾਟੇ ਵਿੱਚ ਜਿੱਤੇ ਦੋ ਮੈਡਲ

post-img

ਪੰਜਾਬ ਸਕੂਲ ਖੇਡਾਂ ਦਾ ਸਟੇਟ ਪੱਧਰ ਦਾ ਕਰਾਟੇ ਟੂਰਨਾਮੈਂਟ ਜਲੰਧਰ ਵਿਖੇ ਕਰਵਾਈਆ ਗਿਆ। ਇਸ ਟੂਰਨਾਮੈਂਟ ਵਿੱਚ ਅੰਡਰ-14 (ਲੜਕੀਆਂ) ਦੇ ਗਰੁੱਪ ਵਿੱਚ ਸ.ਮਿ.ਸ. ਖੇੜੀ ਗੁੱਜਰਾਂ (ਪਟਿਆਲਾ) ਦੀਆਂ ਦੋ ਖਿਡਾਰਣਾ ਨੇ ਪਟਿਆਲਾ ਜ਼ਿਲ੍ਹੇ ਵੱਲੋਂ ਭਾਗ ਲਿਆ। ਇਸ ਟੂਰਨਾਮੈਂਟ ਵਿੱਚ -18 ਕਿਲੋ ਭਾਰ ਵਿੱਚ ਹਰਲੀਨ ਕੌਰ ਨੇ ਸਿਲਵਰ ਮੈਡਲ ਹਾਸਲ ਕੀਤਾ ਅਤੇ -22 ਕਿਲੋ ਭਾਰ ਵਿੱਚ ਹਰਨੀਤ ਕੌਰ ਨੇ ਬਰੌਂਜ਼ ਮੈਡਲ ਹਾਸਲ ਕੀਤਾ। ਖਿਡਾਰਣਾ ਨੇ ਇਹ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.), ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ।ਖਿਡਾਰਣਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਦਾ ਅਹਿਮ ਯੋਗਦਾਨ ਰਿਹਾ ਹੈ।ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਨੇ ਖਿਡਾਰਣਾ ਨੂੰ ਕਰਾਟੇ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਣੂ ਕਰਵਾਇਆ ਅਤੇ ਖਿਡਾਰਣਾ ਲਈ ਆਪਣਾ ਵਾਧੂ ਸਮਾਂ ਵੀ ਦਿੱਤਾ।ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਖੇਡਾਂ ਦਾ ਬੱਚਿਆਂ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ, ਖੇਡਾਂ ਬੱਚਿਆਂ ਨੂੰ ਤੰਦਰੁਸਤ ਬਣਾਉਂਦੀਆਂ ਹਨ ਅਤੇ ਅਨੁਸ਼ਾਸ਼ਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਲੜਕੀਆਂ ਨੂੰ ਇਹਨਾਂ ਖੇਡਾਂ ਨਾਲ ਜੋੜਨਾ ਚਾਹੁੰਦੇ ਹਨ ਤਾਂ ਜੋ ਲੜਕੀਆਂ ਆਪਣੀ ਰੱਖਿਆ ਆਪ ਕਰ ਸਕਣ ਅਤੇ ਖੇਡਾਂ ਵਿੱਚ ਆਪਣਾ ਭਵਿੱਖ ਬਣਾ ਸਕਣ।ਉਹਨਾਂ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਦੀ ਇਸ ਪ੍ਰਾਪਤੀ ਨਾਲ ਹੋਰ ਮਾਪੇ ਵੀ ਆਪਣੀਆਂ ਲੜਕੀਆਂ ਨੂੰ ਖੇਡਾਂ ਨਾਲ ਜੋੜਣਗੇ।

Related Post