DECEMBER 9, 2022
post

Jasbeer Singh

(Chief Editor)

Latest update

ਰੰਗਲਾ ਪੰਜਾਬ ਕਰਾਫ਼ਟ ਮੇਲਾ 'ਚ ਬਜ਼ੁਰਗਾਂ ਨੇ ਦਿੱਤੀਆਂ ਪੇਸ਼ਕਾਰੀਆਂ -ਬਹਿਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ

post-img

ਪਟਿਆਲਾ, 4 ਮਾਰਚ:(ਜੀਵਨ ਸਿੰਘ)
ਰੰਗਲਾ ਪੰਜਾਬ ਕਰਾਫ਼ਟ ਮੇਲੇ ਦੇ ਅੱਜ ਅੱਠਵੇਂ ਦਿਨ ਮੰਚ 'ਤੇ ਬਜ਼ੁਰਗਾਂ ਵੱਲੋਂ ਦਿੱਤੀਆਂ ਪੇਸ਼ਕਾਰੀਆਂ ਨੇ ਮੇਲੇ 'ਚ ਮੌਜੂਦ ਹਰੇਕ ਦਰਸ਼ਕ ਦਾ ਧਿਆਨ ਮੰਚ ਵੱਲ ਖਿਚਿਆ।  ਸ਼ੀਸ਼ ਮਹਿਲ ਦੇ ਵਿਹੜੇ 'ਚ ਸਜੇ ਪੰਡਾਲ 'ਚ ਵੱਡਿਆਂ ਨੂੰ ਸਤਿਕਾਰ ਦੇਣ ਲਈ ਅੱਜ ਐਲਡਰਜ (ਵੱਡਿਆਂ) ਦੀ ਰੈਂਪ ਵਾਕ ਵੀ ਕਰਵਾਈ ਗਈ।
  ਸਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਸਾਡਾ ਮਾਣ, ਸਾਡਾ ਸਤਿਕਾਰ, ਸਾਡੇ ਸਰਮਾਇਆ ਤੇ ਸਾਡੇ ਵੱਡਿਆਂ ਨੂੰ ਸਨਮਾਨ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ  ਕਮ- ਮੇਲਾ ਅਫ਼ਸਰ ਈਸ਼ਾ ਸਿੰਘਲ ਅਗਵਾਈ ਵਿਚ ਐਲਡਰਜ ਵਾਕ ਦਾ ਆਯੋਜਨ ਕੀਤਾ ਗਿਆ।
  ਇਸ ਵਾਕ ਦੌਰਾਨ ਪ੍ਰਿੰਸੀਪਲ ਜਸਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਡੌਰ ਆਪਣੀ ਧਰਮਪਤਨੀ ਦੇ ਨਾਲ, ਸੁਰਿੰਦਰ ਆਹਲੂਵਾਲੀਆ, ਭਲਿੰਦਰ ਸਿੰਘ ਮਾਂਗਟ, ਰੇਨੂੰ ਚੌਧਰੀ, ਗੁਰਪ੍ਰੀਤ ਸਿੰਘ ਨਾਮਧਾਰੀ, ਗੁਰਿੰਦਰ ਕੌਰ, ਡਾ. ਮਨਦੀਪ ਕੌਰ ਪ੍ਰੋਫੈਸਰ ਪਟੇਲ ਕਾਲਜ, ਕੌਸ਼ਲ ਰਾਓ ਸਿੰਗਲਾ, ਨਿਰਮਲ ਕੌਰ, ਚੁੰਨੀ ਲਾਲ ਅਤੇ ਡਾ ਮਨਿੰਦਰ ਕੌਰ ਨੇ ਭਾਗ ਲਿਆ। ਇਸ ਪ੍ਰੋਗਰਾਮ ਨੂੰ ਕਰਵਾਉਣ 'ਚ ਸੁਪਰਵਾਈਜ਼ਰ ਹਿਨਾ ਅਤੇ ਅਰਸ਼ਲੀਨ ਕੌਰ ਆਹਲੂਵਾਲੀਆ ਦਾ ਵਿਸ਼ੇਸ਼ ਯੋਗਦਾਨ ਰਿਹਾ।
ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ ਕਿਹਾ ਕਿ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੇ ਮੰਚ 'ਤੇ ਹਰੇਕ ਉਮਰ ਵਰਗ ਨੂੰ ਆਪਣੀ ਪੇਸ਼ਕਾਰੀ ਕਰਨ ਤੋਂ ਮੌਕਾ ਦਿੱਤਾ ਗਿਆ ਹੈ ਤੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਵੱਲੋਂ ਵੀ ਆਪਣੀ ਪ੍ਰਤਿਭਾ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੰਚ ਆਪਣਾ ਹੁਨਰ ਦਿਖਾਉਣ ਲਈ ਸਭ ਤੋਂ ਵਧੀਆਂ ਸਾਧਨ ਹੁੰਦੇ ਹਨ ਤੇ ਵੱਡੀ ਗਿਣਤੀ ਪੇਸ਼ਕਾਰੀ ਰਾਹੀਂ ਹਰੇਕ ਉਮਰ ਵਰਗ ਨੇ ਕਰਾਫ਼ਟ ਮੇਲੇ 'ਚ ਹਾਜ਼ਰੀ ਲਗਵਾਕੇ ਇਸ ਮੇਲੇ ਨੂੰ ਸਫਲ ਬਣਾਇਆ ਹੈ।

Related Post