DECEMBER 9, 2022
post

Jasbeer Singh

(Chief Editor)

World

BBC ਦਸਤਾਵੇਜ਼ੀ ਦੇਖਣ ਮਗਰੋਂ ਬੋਲੇ ਬ੍ਰਿਟੇਨ MP, ''ਮੇਰਾ ਖ਼ੂਨ ਖੌਲ ਗਿਆ, ਚਿੱਕੜ ਨਾ ਉਛਾਲੋ''

post-img

 ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬੀਬੀਸੀ ਦੀ ਦੋ ਐਪੀਸੋਡ ਡਾਕੂਮੈਂਟਰੀ ਦੇਖ ਕੇ ਇੱਕ ਬਰਤਾਨਵੀ ਸੰਸਦ ਮੈਂਬਰ ਦਾ ਬਿਆਨ ਸਾਹਮਣੇ ਆਿਆ ਹੈ। ਇਹ ਗੱਲ ਖੁਦ ਬ੍ਰਿਟਿਸ਼ ਸੰਸਦ ਮੈਂਬਰ ਨੇ ਕਹੀ ਹੈ। ਯੂਨਾਈਟਿਡ ਕਿੰਗਡਮ ਦੇ ਸੰਸਦ ਮੈਂਬਰ ਰੌਬਰਟ ਬਲੈਕਮੈਨ ਦਾ ਕਹਿਣਾ ਹੈ ਕਿ ਪੀਐਮ ਮੋਦੀ 'ਤੇ ਬੀਬੀਸੀ ਦੀ ਡਾਕੂਮੈਂਟਰੀ 'ਇੰਡੀਆ: ਦਿ ਮੋਦੀ ਸਵਾਲ' ਨਾ ਸਿਰਫ਼ ਅਪਮਾਨਜਨਕ ਹੈ, ਸਗੋਂ ਇਸ ਨੂੰ ਇਕ ਤਰ੍ਹਾਂ ਨਾਲ ਪ੍ਰਚਾਰ ਵੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਡਾਕੂਮੈਂਟਰੀ ਅਜਿਹੇ ਸੰਕੇਤਾਂ ਨਾਲ ਭਰੀ ਹੋਈ ਹੈ ਜੋ ਪੀਐਮ ਮੋਦੀ ਦੀ ਨਕਾਰਾਤਮਕ ਤਸਵੀਰ ਬਣਾਉਂਦੇ ਹਨ। ਬਲੈਕਮੈਨ ਨੇ ਬੀਬੀਸੀ ਨੂੰ ਸਲਾਹ ਦਿੱਤੀ ਕਿ ਉਸ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ।

ਰਾਬਰਟ ਬਲੈਕਮੈਨ ਨੇ ਕਿਹਾ ਕਿ BBC ਦਸਤਾਵੇਜ਼ੀ ਦੇ ਦੋਵੇਂ ਹਿੱਸੇ ਦੇਖ ਕੇ ਮੇਰਾ ਖ਼ੂਨ ਖੌਲ ਉੱਠਿਆ। ਮੈਨੂੰ ਲੱਗਦਾ ਹੈ ਕਿ BBC, ਜੋ ਕਿ ਯੂਕੇ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਨੂੰ ਇਸ ਤਰ੍ਹਾਂ ਦੇ ਮਾਣਹਾਨੀ ਕਰਨ ਵਾਲੇ ਕੰਮਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ। ਭਾਰਤ ਸਰਕਾਰ ਨੂੰ ਇਹ ਫ਼ੈਸਲਾ ਲੈਣ ਦਾ ਅਧਿਕਾਰ ਹੈ ਕਿ ਭਾਰਤ ਵਿਚ ਕੀ ਦਿਖਾਇਆ ਜਾਵੇ ਤੇ ਕੀ ਨਹੀਂ। ਰਾਬਰਟ ਬਲੈਕਮੈਨ ਨੇ ਮੋਦੀ 'ਤੇ ਬਣੀ ਡਾਕੂਮੈਂਟਰੀ ਤੋਂ ਬਾਅਦ ਬੀਬੀਸੀ ਦਫਤਰਾਂ 'ਚ ਕਰਵਾਏ ਜਾ ਰਹੇ ਇਨਕਮ ਟੈਕਸ ਸਰਵੇਖਣ ਨੂੰ 'ਬਦਲੇ ਦੀ ਕਾਰਵਾਈ' ਮੰਨਣ ਤੋਂ ਵੀ ਇਨਕਾਰ ਕਰ ਦਿੱਤਾ। ਓਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਭਾਰਤ ਵਿਚ ਬੀਬੀਸੀ ਦੇ ਦਫ਼ਤਰਾਂ ਉੱਤੇ ਆਈ ਟੀ ਛਾਪੇਮਾਰੀ ਦਾ ਇਸ (ਦਸਤਾਵੇਜ਼ੀ) ਨਾਲ ਕੋਈ ਸਬੰਧ ਹੈ। 

ਬ੍ਰਿਟਿਸ਼ ਸਾਂਸਦ ਨੇ ਖੁੱਲ੍ਹ ਕੇ ਪੀਐਮ ਮੋਦੀ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਉਹਨਾਂ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਦੁਨੀਆ 'ਚ ਭਾਰਤ ਦੀ ਸਾਖ ਵਧ ਰਹੀ ਹੈ। ਇਸ ਦੇ ਨਾਲ ਹੀ ਬ੍ਰਿਟੇਨ-ਭਾਰਤ ਵਪਾਰਕ ਸਬੰਧ ਵੀ ਮਜ਼ਬੂਤ ਹੋ ਰਹੇ ਹਨ, ਜੋ ਭਵਿੱਖ ਵਿਚ ਹੋਰ ਵੀ ਬਿਹਤਰ ਹੋਣਗੇ। ਬਲੈਕਮੈਨ ਨੇ ਇਹ ਗੱਲ ਰਾਜਸਥਾਨ 'ਚ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨਾਲ ਮੁਲਾਕਾਤ ਦੌਰਾਨ ਕਹੀ।

Related Post