DECEMBER 9, 2022
post

Jasbeer Singh

(Chief Editor)

Latest update

ਹੁਣ ਹੋਰ ਮਹਿੰਗਾ ਹੋਵੇਗਾ ਸਫਰ!, NHAI ਵੱਲੋਂ ਟੋਲ ਟੈਕਸ ਵਧਾਉਣ ਦੀ ਤਿਆਰੀ

post-img


ਰਿਪੋਰਟ 'ਚ ਕਿਹਾ ਗਿਆ ਸੀ ਕਿ ਪਹਿਲੀ ਅਪ੍ਰੈਲ ਤੋਂ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈੱਸ ਵੇਅ ਉਤੇ ਤੁਹਾਡਾ ਸਫਰ ਮਹਿੰਗਾ ਹੋ ਸਕਦਾ ਹੈ। ਟੋਲ ਟੈਕਸ 'ਚ 5-10 ਫੀਸਦੀ ਦਾ ਵਾਧਾ ਹੋਵੇਗਾ। ਇਹ ਟੈਰਿਫ ਸੰਸ਼ੋਧਨ ਰਾਸ਼ਟਰੀ ਰਾਜਮਾਰਗ ਫੀਸ National Highways Fee (Determination of Rates and Collection) Rules, 2008 ਦੇ ਅਨੁਸਾਰ ਹਰ ਸਾਲ ਹੋਣਾ ਹੁੰਦਾ ਹੈ।

ਭਾਰਤ ਵਿਚ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸਵੇਅ ਤੋਂ ਲੰਘਣਾ ਹੁਣ ਮਹਿੰਗਾ ਹੋ ਜਾਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਟੋਲ ਟੈਕਸ (Toll Plaza) ਵਧਾਉਣ ਦੀ ਤਿਆਰੀ ਕਰ ਰਿਹਾ ਹੈ।

ਐਤਵਾਰ ਦੀ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਪਹਿਲੀ ਅਪ੍ਰੈਲ ਤੋਂ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈੱਸ ਵੇਅ ਉਤੇ ਤੁਹਾਡਾ ਸਫਰ ਮਹਿੰਗਾ ਹੋ ਸਕਦਾ ਹੈ। ਟੋਲ ਟੈਕਸ 'ਚ 5-10 ਫੀਸਦੀ ਦਾ ਵਾਧਾ ਹੋਵੇਗਾ। ਇਹ ਟੈਰਿਫ ਸੰਸ਼ੋਧਨ ਰਾਸ਼ਟਰੀ ਰਾਜਮਾਰਗ ਫੀਸ National Highways Fee (Determination of Rates and Collection) Rules, 2008 ਦੇ ਅਨੁਸਾਰ ਹਰ ਸਾਲ ਹੋਣਾ ਹੁੰਦਾ ਹੈ।

ਏਬੀਪੀ ਦੀ ਰਿਪੋਰਟ ਦੇ ਅਨੁਸਾਰ ਸੋਧੀਆਂ ਟੋਲ ਦਰਾਂ ਦਾ ਪ੍ਰਸਤਾਵ 25 ਮਾਰਚ ਤੱਕ NHAI ਦੀਆਂ ਸਾਰੀਆਂ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਇਕਾਈਆਂ (PIUs) ਨੂੰ ਭੇਜਿਆ ਜਾਵੇਗਾ। ਨਵੀਂਆਂ ਦਰਾਂ ਸੜਕ ਅਤੇ ਆਵਾਜਾਈ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਕਾਰਾਂ ਅਤੇ ਹਲਕੇ ਵਾਹਨਾਂ 'ਤੇ ਪ੍ਰਤੀ ਯਾਤਰਾ 5 ਫੀਸਦੀ ਵਾਧੂ ਵਸੂਲੇ ਜਾਣਗੇ ਅਤੇ ਭਾਰੀ ਵਾਹਨਾਂ ਲਈ ਟੋਲ ਟੈਕਸ ਨੂੰ ਵਧਾ ਕੇ 10 ਫੀਸਦੀ ਕੀਤਾ ਜਾ ਸਕਦਾ ਹੈ।

Related Post