March 3, 2024 07:37:04
post

Jasbeer Singh

(Chief Editor)

Latest update

ਭਾਰਤੀ ਅਰਥਵਿਵਸਥਾ ਦੀ UN ਨੇ ਕੀਤੀ ਤਾਰੀਫ਼, ਕਿਹਾ-2024 ’ਚ ਵੀ ਤੇਜ਼ ਰਫ਼ਤਾਰ ਨਾਲ ਕਰੇਗੀ ਵਿਕਾਸ

post-img

ਨਵੀਂ ਦਿੱਲੀ (ਭਾਸ਼ਾ)– ਭਾਰਤੀ ਅਰਥਵਿਵਸਥਾ ’ਤੇ ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਕਾਫ਼ੀ ਭਰੋਸਾ ਹੈ। ਇਹੀ ਕਾਰਨ ਹੈ ਕਿ ਸੰਯੁਕਤ ਰਾਸ਼ਟਰ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ (ਡਬਲਯੂ. ਈ. ਐੱਸ. ਪੀ.) 2024 ਦੀ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਆਪਣੀ ਹਮਰੁਤਬਾ ਅਰਥਵਿਵਸਥਾ ਦੇ ਮੁਕਾਬਲੇ ਕਾਫ਼ੀ ਬਿਹਤਰ ਸਥਿਤੀ ’ਚ ਹੈ। ਇਸ ’ਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਵਿੱਤੀ ਸਾਲ 2023-24 ਵਿਚ ਭਾਰਤ ਦੀ ਵਿਕਾਸ ਦਰ (ਜੀ. ਡੀ. ਪੀ.) 6.2 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਦੱਖਣੀ ਏਸ਼ੀਆ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 2024 ਵਿਚ 5.2 ਫ਼ੀਸਦੀ ਵਧਣ ਦਾ ਅਨੁਮਾਨ ਹੈ। ਇਸ ਨਾਲ ਭਾਰਤ ਵਿਚ ਮਜ਼ਬੂਤ ਵਿਸਤਾਰ ਦਾ ਅਹਿਮ ਯੋਗਦਾਨ ਰਹੇਗਾ, ਜੋ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣੀ ਹੋਈ ਹੈ। ਰਿਪੋਰਟ ਅਨੁਸਾਰ ਭਾਰਤ 'ਚ 2023 'ਚ ਸਰਕਾਰੀ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਅਤੇ ਬਹੁ-ਰਾਸ਼ਟਰੀ ਨਿਵੇਸ਼ਾਂ ਦੀ ਪਿੱਠ 'ਤੇ ਨਿਵੇਸ਼ ਮਜ਼ਬੂਤ ​​ਰਿਹਾ, ਜਦਕਿ ਚੀਨ 'ਚ ਪ੍ਰਾਪਰਟੀ ਸੈਕਟਰ 'ਚ ਮਾੜੇ ਹਾਲਾਤਾਂ ਕਾਰਨ ਨਿਵੇਸ਼ ਪ੍ਰਭਾਵਿਤ ਹੋਇਆ। ਵਿਕਸਿਤ ਅਰਥਵਿਵਸਥਾਵਾਂ ਦੇ ਮੁਕਾਬਲੇ ਵਿਕਾਸਸ਼ੀਲ ਅਰਥਵਿਵਸਥਾਵਾਂ 'ਚ ਨਿਵੇਸ਼ ਜ਼ਿਆਦਾ ਮਜ਼ਬੂਤ ​​ਹੋਇਆ ਹੈ। 2023 ਵਿੱਚ ਦੱਖਣੀ ਏਸ਼ੀਆ, ਖ਼ਾਸ ਕਰਕੇ ਭਾਰਤ ਵਿੱਚ ਨਿਵੇਸ਼ ਮਜ਼ਬੂਤ ​​ਰਿਹਾ। 

2025 ’ਚ ਜੀ. ਡੀ. ਪੀ. ਵਧ ਕੇ 6.6 ਫ਼ੀਸਦੀ ਹੋਣ ਦਾ ਅਨੁਮਾਨ
ਮਜ਼ਬੂਤ ਘਰੇਲੂ ਮੰਗ ਅਤੇ ਨਿਰਮਾਣ ਤੇ ਸੇਵਾ ਖੇਤਰਾਂ ’ਚ ਮਜ਼ਬੂਤ ਵਿਕਾਸ ਦਰਮਿਆਨ ਭਾਰਤ ਵਿਚ ਵਿਕਾਸ ਦਰ 2024 ਵਿਚ 6.2 ਫ਼ੀਸਦੀ ਤੱਕ ਪੁੱਜਣ ਦਾ ਅਨੁਮਾਨ ਹੈ, ਜੋ 2023 ਦੇ 6.3 ਫ਼ੀਸਦੀ ਦੇ ਅਨੁਮਾਨ ਨਾਲੋਂ ਥੋੜਾ ਘੱਟ ਹੈ। 2025 ’ਚ ਭਾਰਤ ਦੀ ਜੀ. ਡੀ. ਪੀ. ਵਧ ਕੇ 6.6 ਫ਼ੀਸਦੀ ਹੋਣ ਦਾ ਅਨੁਮਾਨ ਹੈ। ਇਸ ਸਾਲ ਭਾਰਤ ਵਿਚ ਆਰਥਿਕ ਵਿਕਾਸ 6.2 ਫ਼ੀਸਦੀ ’ਤੇ ਮਜ਼ਬੂਤ ਰਹਿਣ ਦਾ ਅਨੁਮਾਨ ਹੈ, ਜੋ ਮੁੱਖ ਤੌਰ ’ਤੇ ਮਜ਼ਬੂਤ ਨਿੱਜੀ ਖਪਤ ਅਤੇ ਮਜ਼ਬੂਤ ਜਨਤਕ ਨਿਵੇਸ਼ ਵਲੋਂ ਸਮਰਥਿਤ ਹੈ।

Related Post