March 3, 2024 16:49:20
post

Jasbeer Singh

(Chief Editor)

Latest update

ਹੁਣ ਵਿਦੇਸ਼ ’ਚ ਵੀ ਕਰ ਸਕੋਗੇ UPI ਰਾਹੀਂ ਪੇਮੈਂਟ, Google Pay ਨੇ NPCI ਨਾਲ ਕੀਤੀ ਡੀਲ

post-img

ਨਵੀਂ ਦਿੱਲੀ (ਭਾਸ਼ਾ) – ਗੂਗਲ ਇੰਡੀਆ ਡਿਜੀਟਲ ਸਰਵਿਸਿਜ਼ ਅਤੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਨ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨ. ਆਈ. ਪੀ. ਐੱਲ.) ਨੇ ਯੂ. ਪੀ. ਆਈ. ਭੁਗਤਾਨ ਦਾ ਭਾਰਤ ਤੋਂ ਬਾਹਰ ਵਿਸਥਾਰ ਕਰਨ ਲਈ ਇਕ ਸਮਝੌਤਾ ਕੀਤਾ ਹੈ। ਸਮਝੌਤਾ ਮੰਗ ਪੱਤਰ (ਐੱਮ. ਓ. ਯੂ.) ਦੇ ਤਹਿਤ ਭਾਰਤੀ ਯਾਤਰੀ ਹੁਣ ਵਿਦੇਸ਼ ਵਿਚ ਗੂਗਲ-ਪੇਅ ਦੇ ਮਾਧਿਅਮ ਰਾਹੀਂ ਭੁਗਤਾਨ (ਪੇਮੈਂਟ) ਕਰ ਸਕਣਗੇ। ਇਸ ਸਹੂਲਤ ਨਾਲ ਨਕਦੀ ਲੈ ਜਾਣ ਜਾਂ ਅੰਤਰਰਾਸ਼ਟਰੀ ਭੁਗਤਾਨ ਗੇਟਵੇਅ ਦਾ ਸਹਾਰਾ ਲੈਣ ਦੀ ਲੋੜ ਖਤਮ ਹੋ ਜਾਏਗੀ। ਗੂਗਲ-ਪੇਅ ਨੇ ਬਿਆਨ ’ਚ ਕਿਹਾ ਕਿ ਐੱਮ. ਓ. ਯੂ. ਦੇ ਤਿੰਨ ਪ੍ਰਮੁੱਖ ਟੀਚੇ ਹਨ। ਸਭ ਤੋਂ ਪਹਿਲਾਂ ਇਹ ਭਾਰਤ ਦੇ ਬਾਹਰ ਮੁਸਾਫਰਾਂ ਲਈ ਯੂ. ਪੀ. ਆਈ. ਭੁਗਤਾਨ ਦੀ ਵਰਤੋਂ ਨੂੰ ਵਿਆਪਕ ਬਣਾਉਣਾ ਚਾਹੁੰਦਾ ਹੈ, ਜਿਸ ਨਾਲ ਉਹ ਵਿਦੇਸ਼ ਵਿਚ ਆਸਾਨੀ ਨਾਲ ਲੈਣ-ਦੇਣ ਕਰ ਸਕਣ। ਦੂਜਾ ਐੱਮ. ਓ. ਯੂ. ਦਾ ਟੀਚਾ ਹੋਰ ਦੇਸ਼ਾਂ ਵਿਚ ਯੂ. ਪੀ. ਆਈ. ਵਰਗੀ ਡਿਜੀਟਲ ਭੁਗਤਾਨ ਪ੍ਰਣਾਲੀ ਸਥਾਪਿਤ ਕਰਨ ਵਿਚ ਮਦਦ ਕਰਨਾ ਹੈ, ਜੋ ਨਿਰਵਿਘਨ ਵਿੱਤੀ ਲੈਣ-ਦੇਣ ਲਈ ਇਕ ਮਾਡਲ ਮੁਹੱਈਆ ਕਰੇਗਾ। ਅੰਤ ਵਿਚ ਇਹ ਯੂ. ਪੀ. ਆਈ ਬੁਨਿਆਦੀ ਢਾਂਚੇ ਦੀ ਵਰਤੋਂ ਕਰ ਕੇ ਦੇਸ਼ਾਂ ਦਰਮਿਆਨ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਸੌਖਾਲਾ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ ਜੋ ਸਰਹੱਦ ਪਾਰ ਵਿੱਤੀ ਲੈਣ-ਦੇਣ ਨੂੰ ਸੌਖਾਲਾ ਬਣਾਉਂਦਾ ਹੈ।

Related Post