
ਪੰਜਾਬ `ਚ ਨਸਿ਼ਆਂ ਖਿਲਾਫ ਸੀ. ਐੱਮ. ਮਾਨ ਨੇ ਲਾਗੂ ਕੀਤੀ `ਬਿੱਗ-5` ਰਣਨੀਤੀ
ਪੰਜਾਬ `ਚ ਨਸਿ਼ਆਂ ਖਿਲਾਫ ਸੀ. ਐੱਮ. ਮਾਨ ਨੇ ਲਾਗੂ ਕੀਤੀ `ਬਿੱਗ-5` ਰਣਨੀਤੀ
ਜਲੰਧਰ, 22 ਸਤੰਬਰ 2026 : ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ (Chief Minister) ਦੀ ਅਗਵਾਈ ਹੇਠ ਸਰਕਾਰ ਨੇ `ਬਿੱਗ-5` ਰਣਨੀਤੀ ਤਹਿਤ 5 ਮੁੱਖ ਖੇਤਰਾਂ `ਤੇ ਕੇਂਦਰਿਤ ਕੀਤਾ ਹੈ ।
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਵਲੋਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਤਹਿਤ ਯੁੱਧ ਨਸਿ਼ਆਂ ਵਿਰੁੱਧ ਜੋ ਬਿਗ-5 ਰਣਨੀਤੀ ਤਹਿਤ ਪੰਜ ਮੁੱਖ ਖੇਤਰਾਂ ਨੂੰ ਕੇਂਦਰਿਤ ਕੀਤਾ ਗਿਆ ਹੈ ਤਹਿਤ ਇਸ `ਚ ਪੁਲਸ ਕਾਰਵਾਈ, ਨਸ਼ੇ ਦੀ ਰੋਕਥਾਮ, ਨੌਜਵਾਨਾਂ ਸ਼ਮੂਲੀਅਤ ਅਤੇ ਇਲਾਜ ਤੇ ਮੁੜ-ਵਸੇਬੇ ਨੂੰ ਸ਼ਾਮਲ ਕੀਤਾ ਗਿਆ ਹੈ ।
ਮੁੱਖ ਮੰਤਰੀ ਭਗਵੰਤ ਮਾਨ ਦੇ ਅਨੁਸਾਰ ਮਾਰਚ-2025 ਤੋਂ ਸਤੰਬਰ 2026 ਤੱਕ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ 61,824 ਐੱਫ. ਆਈ. ਆਰਜ਼ ਦਰਜ ਕਰਕੇ 81,433 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਮਿਆਦ `ਚ 3,918 ਕਿੱਲੋ ਹੈਰੋਇਨ, 991 ਕਿੱਲੋ ਅਫ਼ੀਮ, 47 ਟਨ ਭੁੱਕੀ, 1,416 ਕਿੱਲੋ ਗਾਂਜਾ ਅਤੇ 65 ਲੱਖ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ । ਉਨ੍ਹਾਂ ਕਿਹਾ ਕਿ ਪੰਜਾਬ ਨਸ਼ੇ ਖਿਲਾਫ ਫੈਸਲਾਕੁੰਨ ਲੜਾਈ ਲੜ ਰਿਹਾ ਹੈ । ਉੱਨ੍ਹਾਂ ਕਿਹਾ ਕਿ ਨਸ਼ੇ ਦੀ ਰੋਕਥਾਮ ਤਹਿਤ 3,600 ਸਕੂਲਾਂ 'ਚ ਲਗਭਗ 7.5 ਲੱਖ ਵਿਦਿਆਰਥੀਆਂ ਨੂੰ 14 ਹਫ਼ਤਿਆਂ ਦਾ ਨਸ਼ਾ ਵਿਰੋਧੀ ਸਿਲੇਬਸ ਪੜ੍ਹਾਇਆ ਜਾ ਰਿਹਾ ਹੈ। ਉੱਥੇ ਹੀ ਲੱਗਭਗ 1.25 ਲੱਖ ਮੈਂਬਰ 15,000 ਪਿੰਡਾਂ ਅਤੇ ਵਾਰਡਾਂ ਦੀਆਂ ਸੁਰੱਖਿਆ ਕਮੇਟੀਆਂ ਨਾਲ ਜੁੜੇ ਹੋਏ ਹਨ ।
ਸਰਕਾਰ ਦੇ ਮੁਤਾਬਕ, `ਸੇਫ਼ ਪੰਜਾਬ` ਵਟਸਐਪ ਹੈਲਪਲਾਈਨ `ਤੇ 51,000 ਤੋਂ ਵੱਧ ਸੂਚਨਾਵਾਂ ਪ੍ਰਾਪਤ ਹੋਈਆਂ ਹਨ । ਪੰਜਾਬ ਸਰਕਾਰ (Government of Punjab) ਦੇ ਮੁਤਾਬਕ, `ਬਿੱਗ-5` ਰਣਨੀਤੀ ਦਾ ਮਕਸਦ ਨਸ਼ੇ ਦੀ ਸਪਲਾਈ `ਤੇ ਕਾਰਵਾਈ ਦੇ ਨਾਲ-ਨਾਲ ਰੋਕਥਾਮ, ਕਮਿਊਨਿਟੀ ਰਿਪੋਰਟਿੰਗ, ਇਲਾਜ ਅਤੇ ਮੁੜ-ਵਸੇਬੇ ਨੂੰ ਮਜ਼ਬੂਤ ਕਰਨਾ ਹੈ । ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅਜਨਾਲਾ ਵਿਧਾਨ ਸਭਾ ਖੇਤਰ ਦੇ ਪਿੰਡ ਸੰਸਰਾ 'ਚ ਆਯੋਜਿਤ `ਲੋਕ ਮਿਲਣੀ` ਪ੍ਰੋਗਰਾਮ ਦੌਰਾਨ ਵਿਰੋਧੀ ਧਿਰ `ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਉਹ ਸੱਤਾ 'ਚ ਆਏ ਤਾਂ ਪੰਜਾਬ 'ਚ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਯਾਤਰਾ ਅਤੇ 1000 ਰੁਪਏ ਦੀ ਸਨਮਾਨ ਰਾਸ਼ੀ ਵਰਗੀਆਂ ਯੋਜਨਾਵਾਂ ਬੰਦ ਕਰ ਦੇਣਗੇ ।
ਵਟਸਐਪ 'ਤੇ ਸ਼ੇਅਰ ਕਰਨ 'ਤੇ ਵੱਡਾ ਫੋਟੋ ਥੰਬਨੇਲ (Thumbnail) ਅਤੇ ਪੂਰੀ ਖ਼ਬਰ ਦਾ ਵੇਰਵਾ ਕਾਰਡ ਬਣ ਕੇ ਜਾਵੇਗਾ।

ਪੰਜਾਬ `ਚ ਨਸਿ਼ਆਂ ਖਿਲਾਫ ਸੀ. ਐੱਮ. ਮਾਨ ਨੇ ਲਾਗੂ ਕੀਤੀ `ਬਿੱਗ-5` ਰਣਨੀਤੀ ਜਲੰਧਰ, 22 ਸਤੰਬਰ 2026 : ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ (Chief Minister) ਦੀ ਅਗਵਾਈ ਹੇਠ ਸਰਕਾਰ ਨੇ `ਬਿੱਗ-5` ਰਣਨੀ...
ਪੰਜਾਬਆਬਕਾਰੀ ਤੇ ਕਰ ਵਿਭਾਗ ਨੇ ਸਮਾਨ ਨਾਲ ਭਰੇ 152 ਵਾਹਨਾਂ ਨੂੰ ਕੀਤਾ ਕਾਬੂ : ਚੀਮਾ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ (Taxation and Excise Department) ਵਲੋਂ ਸਖ਼ਤ ਕਾਰਵਾਈ ਕਰਦਿਆਂ 4...
ਪੰਜਾਬਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕੀਤਾ ਗਿਆ ਮੋਗਾ ਵਿਖੇ ਅਦਾਲਤ ਵਿਚ ਪੇਸ਼ ਮੋਗਾ, 22 ਸਤੰਬਰ 2026 : ਪੰਜਾਬ ਦੇ ਬਹੁ-ਚਰਚਿਤ ਕਤਲ ਕਾਂਡ ਦੇ ਮੁੱਖ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਨੂੰ ਅੱਜ...
ਪੰਜਾਬਏਸ਼ੀਆਈ ਹਾਕੀ ਫੈੱਡਰੇਸ਼ਨ ਦਿੱਤਾ ਮਾਨ ਨੂੰ ਹਾਕੀ ਮੁਕਾਬਲੇ ਦੇਖਣ ਦਾ ਸੱਦਾ ਚੰਡੀਗੜ੍ਹ, 22 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੂੰ ਏਸ਼ੀਅਨ ਹਾਕੀ ਫੈੱਡਰੇਸ਼ਨ ਵਲੋਂ ਏਸ਼ੀਆਈ ਖੇਡਾ...
ਪੰਜਾਬਨਿਹੰਗ ਸਿੰਘਾਂ ਨੇ ਨਿਹੰਗ ਬਾਣਾ ਪਾ ਕੇ ਚੋਰੀ ਕਰਨ ਵਾਲਾ ਨੌਜਵਾਨ ਕੀਤਾ ਕਾਬੂ ਲੁਧਿਆਣਾ, 22 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਦੁਕਾਨ ਵਿਚੋਂ ਚੋਰੀ ਕਰਨ ਵਾਲੇ...
ਪੰਜਾਬਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਆਖਿਆ ਹੈ ਕਿ ਪੰਜਾਬ ਵ...