July 6, 2024 01:44:24
post

Jasbeer Singh

(Chief Editor)

Latest update

ਚੰਗਾ ਹੁੰਦਾ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਮੰਗਦਾ : ਢੀਂਡਸਾ

post-img

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਜਨਮ ਦਿਨ ’ਤੇ ਦਰਬਾਰ ਸਾਹਿਬ ਵਿਖੇ ਕਰਵਾਏ ਸਮਾਗਮ ਦੌਰਾਨ ਮੁਆਫ਼ੀ ਮੰਗੀ ਹੈ। ਚੰਗਾ ਹੁੰਦਾ ਜੇਕਰ ਇਹੀ ਮੁਆਫੀ ਸੁਖਬੀਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੰਗਦਾ ਤਾਂ ਸਿੱਖ ਹਿਰਦਿਆਂ ’ਚ ਫੈਲਿਆ ਰੋਸ ਕੁਝ ਹੱਦ ਤੱਕ ਸ਼ਾਂਤ ਹੋ ਸਕਦਾ ਸੀ ਪਰ ਢੀਂਡਸਾ ਨੇ ਕਿਹਾ ਕਿ ਉਹ ਪਹਿਲਾਂ ਤੋਂ ਆਖਦੇ ਆ ਰਹੇ ਹਨ ਕਿ ਅਕਾਲੀ ਦਲ ਦੀ ਸਰਕਾਰ ਦੇ ਹੁੰਦਿਆਂ ਹੋਈਆਂ ਬੇਅਦਬੀਆਂ, ਰਾਮ ਰਹੀਮ ਦੀ ਮੁਆਫ਼ੀ ਅਤੇ ਹੋਰ ਕੁਤਾਹੀਆਂ ਹੋਈਆਂ ਹਨ। ਉਨ੍ਹਾਂ ਦੇ ਚਲਦੇ ਬਾਦਲ ਪਰਿਵਾਰ ਮੁਆਫ਼ੀ ਮੰਗੇ। ਢੀਂਡਸਾ ਤੋਂ ਜਦੋਂ ਪੁੱਛਿਆ ਕਿ ਹੁਣ ਤੁਹਾਡਾ ਅਕਾਲੀ ਦਲ ਕੀ ਕਰੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਕਰਕੇ ਆਪਣੇ ਆਗੂਆਂ ਦੇ ਸੁਝਾਅ ਲਵਾਂਗੇ ਅਤੇ ਉਸ ਤੋਂ ਬਾਅਦ ਹੀ ਕੁਝ ਦੱਸਾਂਗੇ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਜੋ ਅਕਾਲੀ ਦਲ ਦੇ ਹਾਲਾਤ ਹੋਏ ਹਨ, ਉਸ ਦੇ ਲਈ ਇਹ ਲੋਕ ਹੀ ਜਿੰਮੇਵਾਰ ਹਨ, ਜਿਨ੍ਹਾਂ ਨੇ ਮੁਆਫੀਆਂ ਮੰਗਣ ’ਚ ਕਈ ਸਾਲ ਲੰਘਾ ਦਿੱਤੇ। ਉਨ੍ਹਾਂ ਆਖਰ ’ਚ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਹੋ ਕੇ ਆਪਣੇ ਉਸੇ ਸਥਾਨ ’ਤੇ ਆ ਸਕਦਾ ਹੈ। ਜੇਕਰ ਸੁਖਬੀਰ ਇਸ ਤੋਂ ਪਾਸੇ ਹਟ ਜਾਵੇ। ਭਾਜਪਾ ਨਾਲ ਗਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਭਾਜਪਾ ਨਾਲ ਖੜ੍ਹੇ ਹਾਂ ਅਤੇ ਭਾਜਪਾ ਪੰਜਾਬ ਪ੍ਰਤੀ ਆਉਣ ਵਾਲੇ ਦਿਨਾਂ ’ਚ ਬਹੁਤ ਕੁਝ ਕਰਨ ਜਾ ਰਹੀ ਹੈ।

Related Post