July 6, 2024 01:04:01
post

Jasbeer Singh

(Chief Editor)

Latest update

ਕੰਟਰੈਕਟ ਪੀ. ਆਰ. ਟੀ. ਸੀ. ਵਰਕਰ ਯੂਨੀਅਨ ਨੇ ਕੀਤੀ ਪੀ. ਆਰ. ਟੀ. ਸੀ. ਦੇ ਨਵ ਨਿਯੁਕਤ ਐਮ. ਡੀ. ਨਾਲ ਮੁਲਾਕਾਤ

post-img

ਪਟਿਆਲਾ, 14 ਦਸੰਬਰ ( ਜਸਬੀਰ ਜੱਸੀ )-ਕੰਟਰੈਕਟ ਪੀ.ਆਰ.ਟੀ.ਸੀ.ਵਰਕਰ ਯੂਨੀਅਨ ਆਜ਼ਾਦ ਰਜਿ : 31-07 ਦੀ ਸੀਨੀਅਰ ਆਗੂਆ ਸੂਬਾ ਸਰਪ੍ਰਸਤ ਸ. ਗੁਰਧਿਆਨ ਸਿੰਘ ਭਾਨਰਾ, ਸੁਬਾ ਪ੍ਰਧਾਨ ਸ. ਬਲਬੀਰ ਸਿੰਘ ਬੋਪਾਰਾਏ ਅਤੇ ਸੂਬਾ ਜਨਰਲ ਸਕੱਤਰ ਮਨਜਿੰਦਰ ਕੁਮਾਰ ਬੱਬੂ ਸ਼ਰਮਾ ਦੀ ਅਗਵਾਈ ਵਿਚ ਅਤੇ ਸਮੂਹ ਡਿੱਪੂਆਂ ਵਿਚੋਂ ਪਹੁੰਚੇ ਆਗੂਆਂ ਦੀ ਹਾਜ਼ਰੀ ਵਿਚ ਰਵਿੰਦਰ ਸਿੰਘ ਨੂੰ ਪੀ. ਆਰ. ਟੀ. ਸੀ. ਦੇ ਨਵੇਂ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਣ ’ਤੇ ਮੁੱਖ ਦਫ਼ਤਰ ਪੀ.ਆਰ. ਟੀ. ਸੀ. ਪਟਿਆਲਾ ਵਿਖੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਜੱਥੇਬੰਦੀ ਵਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਵ ਨਿਯੁਕਤ ਮੈਨੇਜਿੰਗ ਡਾਇਰੈਕਟਰ ਵਲੋਂ ਜੱਥੇਬੰਦੀ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਕਾਰਪੋਰੇਸ਼ਨ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇ ਰਾਹ ’ਤੇ ਤੋਰਨ ਅਤੇ ਸਮੂਹ ਵਰਕਰਾਂ ਦੀਆਂ ਮੁੱਖ ਮੰਗਾਂ ਅਤੇ ਡਿਊਟੀ ਦੌਰਾਨ ਆਉਣ ਵਾਲੀ ਪਰੇਸ਼ਾਨੀਆਂ ਦਾ ਪੂਰਨ ਤੌਰ ’ਤੇ ਹੱਲ ਕਰਨ ਲਈ ਪਹਿਲ ਦੇ ਆਧਾਰ ’ਤੇ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਨਾਲ ਹੀ ਵਧੀਆ ਤਰੀਕੇ ਨਾਲ ਡਿਊਟੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਜਿਵੇਂ ਪ੍ਰਸ਼ੰਸ਼ਾ ਪੱਤਰ ਦਿੱਤੇ ਜਾਣਗੇ ਅਤੇ ਉਸੇ ਤਰ੍ਹਾਂ ਡਿਊਟੀਆਂ ਦੌਰਾਨ ਕੁਤਾਹੀ ਕਰਨ ਵਾਲੇ ਕਰਮਚਾਰੀਆਂ ਖਿਲਾਫ ਸਖਤ ਮਹਿਕਮਾਨਾ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਵਲੋਂ ਜੱਥੇਬੰਦੀ ਨੂੰ ਪੂਰਨ ਤੌਰ ’ਤੇ ਵਿਸ਼ਵਾਸ਼ ਦਵਾਇਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਨਿਗੁਣੀਆਂ ਤਨਖਾਹ ’ਤੇ ਨੌਕਰੀਆਂ ਕਰਨ ਵਾਲੇ ਕਰਮਚਾਰੀਆਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਨੂੰ ਇਕ ਸਪੈਸ਼ਲ ਕੇਸ ਤਿਆਰ ਕਰਕੇ ਭੇਜਿਆ ਜਾਵੇਗਾ ਤਾਂ ਕਿ ਇਨ੍ਹਾਂ ਸੈਂਕੜੇ ਠੇਕਾ ਕਰਮਚਾਰੀਆਂ ਨੂੰ ਠੇਕਾ ਪ੍ਰਣਾਲੀ ਤੋਂ ਬਾਹਰ ਕੱਢਿਆ ਜਾ ਸਕੇ ਅਤੇ ਕਾਨੂੰਨੀ ਤੌਰ ’ਤੇ ਇਨ੍ਹਾਂ ਕਰਮਚਾਰੀਆਂ ਨੂੰ ਕਾਰਪੋਰੇਸ਼ਨ ਵਿਚ ਰੈਗੂਲਰ ਹੋਣ ਦੇ ਰਾਹ ਤੋਰਿਆ ਜਾ ਸਕੇ।

Related Post