July 6, 2024 01:08:19
post

Jasbeer Singh

(Chief Editor)

Latest update

ਬਹੁਕਰੋੜੀ ਡਰੱਗ ਰੈਕਟ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸਨ ਟੀਮ ਨੇ ਕੀਤੀ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਪੁਛ ਗਿਛ

post-img

ਪਟਿਆਲਾ, 15 ਦਸੰਬਰ ( ਜਸਬੀਰ ਜੱਸੀ ) : ਬਹੁ ਕਰੌੜੀ ਡਰੱਗ ਰੈਕਟ ਮਾਮਲੇ ਵਿਚ ਅੱਜ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ  ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ. ਟੀ.) ਦੇ ਸਾਹਮਣੇ ਪੇਸ਼ ਹੋਏ। ਬੋਨੀ ਅਜਨਾਲਾ ਆਪਣੇ ਸਾਥੀਆਂ ਸਮੇਤ ਲਗਭਗ 11.15 ਵਜੇ ਦੇ ਕਰੀਬ ਬਾਰਾਂਦਰੀ ਏ.ਡੀ.ਜੀ.ਪੀ. ਦੇ ਦਫਤਰ ਵਿਖੇ ਪਹੁੰਚੇ ਅਤੇ ਮੀਡੀਆ ਬਾਅਦ ਵਿਚ ਗੱਲ ਕਰਨ ਦੀ ਗੱਲ ਆਖ ਕੇ ਅੰਦਰ ਚਲੇ ਗਏ ਅਤੇ ਫੇਰ ਸਾਢੇ ਪੰਜ ਘੰਟੇ ਬਾਅਦ ਲਗਭਗ 4.30 ਵਜੇ ਵਾਪਸ ਆਏ। ਇਸ ਦੌਰਾਨ ਐਸ.ਆਈ.ਟੀ ਦੇ ਚੇਅਰਮੈਨ ਮੁਖਵਿੰਦਰ ਸਿੰਘ ਛੀਨਾ, ਡੀ.ਆਈ.ਜੀ. ਰਣਜੀਤ ਸਿੰਘ ਢਿੱਲੋਂ,ਐਸ.ਪੀ. ਹਰਵਿੰਦਰ ਵਿਰਕ ਅਤੇ ਡੀ.ਐਸ.ਪੀ ਜਸਵਿੰਦਰ ਸਿੰਘ ਟਿਵਾਣਾ ਨੇ ਉਨ੍ਹਾਂ ਤੋਂ ਆਪਣੇ ਆਪਣੇ ਸਵਾਲ ਪੁਛੇ। ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਹਿਲਾਂ ਵੀ ਕੋਰਟ ਵਿਚ ਇਸ ਸਬੰਧੀ ਵਿਚ ਬਿਆਨ ਦਰਜ ਕਰਵਾਏ ਸਨ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਵੀ ਪੱਤਰ ਲਿਖੇ ਸਨ। ਅਮਰਪਾਲ ਸਿੰਘ ਬੋਨੀ ਅਜਨਾਲਾ ਇਸ ਮਾਮਲੇ ਵਿਚ ਕਾਫੀ ਖੁਲ ਕੇ ਬੋਲਦੇ ਰਹੇ ਹਨ। ਇਹੀ ਕਾਰਨ ਹੈ ਕਿ ਐਸ.ਆਈ.ਟੀ ਨੇ ਮੁੜ ਤੋਂ ਜਾਂਚ ਸ਼ੁਰੂ ਕਰਨ ਵਿਚ ਉਨ੍ਹਾਂ ਦੇ ਬਿਆਨਾ ਨੂੰ ਦਰਜ਼ ਕੀਤਾ ਗਿਆ ਹੈ। ਹਲਾਂਕਿ ਕਾਫੀ ਕੁਝ ਪਹਿਲਾਂ ਵਾਲਾ ਹੀ ਹੈ ਪਰ ਇਸ ਦੌਰਾਨ ਜਿਹੜੇ ਪੱਖ ਰਹਿ ਗਏ ਸਨ, ਉਨ੍ਹਾ ਪੱਖਾਂ ਬਾਰੇ ਵੀ ਬੋਨੀ ਅਜਨਾਲਾ ਨੇ ਐਸ.ਆਈ.ਟੀ. ਦੇ ਮੈਂਬਰਾਂ ਨੂੰ ਦੱਸਿਆ। ਐਸ.ਆਈ.ਟੀ. ਲਈ  ਬੋਨੀ ਅਜਨਾਲਾ ਵੱਲੋਂ ਕਲਮਬੱਧ ਕਰਵਾਏ ਆਪਣੇ ਬਿਆਨਾ ਦੀ ਕਾਫੀ ਜਿਆਦਾ ਮਹੱਤਤਾ ਹੈ। ਇਹੀ ਕਾਰਨ ਹੈ ਕਿ ਬਿਕਰਮ ਸਿੰਘ ਮਜੀਠੀਆ ਤੋਂ ਪੁਛ ਗਿਛ ਤੋਂ ਪਹਿਲਾਂ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਬਿਆਨਾ ਕਲਮਬੱਧ ਕਰਵਾਏ ਗਏ ਹਨ। ਤਾਂ ਕਿ ਜਿਹੜੇ ਨਵੇਂ ਐਵੀਡੈਂਸਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਨ੍ਹਾ ਬਾਰੇ ਬਿਕਰਮ ਸਿੰਘ ਮਜੀਠੀਆ ਤੋਂ ਵੀ ਸਵਾਲ ਪੁਛੇ ਜਾ ਸਕਣ ਅਤੇ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ। ਪੁਛ ਗਿਛ ਤੋਂ ਬਾਅਦ ਏ.ਡੀ.ਜੀ.ਪੀ ਦੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਨੀ ਅਜਨਾਲਾ ਨੇ ਕਿਹਾ ਕਿ ਇਹ ਕਿਸੇ ਦਾ ਨਿਜੀ ਮਸਲਾ ਨਹੀਂ ਸਗੋਂ ਪੰਜਾਬ ਦੇ ਭਵਿੱਖ ਦਾ ਮਸਲਾ ਹੈ। ਇਸ ਲਈ ਭਾਵੇਂ ਬਾਦਲ ਸਰਕਾਰ ਸਮੇਂ ਜਾਂ ਕਾਂਗਰਸ ਦੇ ਸਮੇਂ ਜਾਂ ਫੇਰ ਹੁਣ ਸਪੈਸ਼ਲ ਇਨਵੈਸਨਗੇਸ਼ਨ ਟੀਮ ਬਣੀਆ ਤਾਂ ਉਨ੍ਹਾਂ ਨੇ ਸਾਰੀਆਂ ਹੀ ਟੀਮਾਂ ਨੂੰ ਜੋ ਸੱਚਾਈ ਹੈ ਉਹ ਦੱਸੀ ਹੈ। ਉਨ੍ਹਾਂ ਨੂੰ ਜਦੋਂ ਵੀ ਇਸ ਮਾਮਲੇ ਵਿਚ ਬੁਲਾਇਆ ਜਾਵੇਗਾ ਉਹ ਹਮੇਸ਼ਾ ਪੇਸ਼ ਹੋਣਗੇ ਅਤੇ ਆਪਣੀ ਗੱਲ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੱਖਣਗੇ। ਉਨ੍ਰਾਂ ਕਿਹਾ ਕਿ ਜਿਹੜੇ ਵਿਅਕਤੀ ਇਸ ਦੇ ਲਈ ਜਿੰਮੇਵਾਰ ਹਨ, ਉਨ੍ਹਾਂ ਨੂੰ ਸ਼ਜਾ ਮਿਲਣੀ ਚਾਹੀਦੀ ਹੈ, ਇਹ ਸਾਡੀਆਂ ਨਸ਼ਲਾਂ ਨਾਲ ਜੁੜਿਆ ਹੋਇਆ ਮਾਮਲਾ ਹੈ। ਉਨ੍ਰਾਂ ਕਿਹਾ ਕਿ ਐਸ.ਆਈ.ਟੀ ਵੱਲੋਂ ਜਿਹੜੇ ਸਵਾਲ ਪੁਛੇ ਗਏ ਉਨ੍ਹਾਂ ਸਾਰਿਆਂ ਦੇ ਜਵਾਬ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਪੰਜਾਬ ਵਿਚ ਨਸ਼ੇ ਦੀ ਤਸਕਰੀ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਈਨਿੰਗ ਮਾਫੀਆ ਕਾਫੀ ਵੱਡਾ ਅਤੇ ਤਾਕਤਵਰ ਹੈ। ਭਾਵੇਂ ਕੋਈ ਵੀ ਸਰਕਾਰ ਹੋਵੇ ਉਹੀ ਵਿਅਕਤੀ ਹੀ ਖੁਲ ਕੇ ਮਾਈਨਿੰਗ ਕਰਦੇ ਹਨ ਸਿਰਫ ਸਰਕਾਰਾਂ ਹੀ ਬਦਲੀਆਂ ਹਨ। ਬੋਨੀ ਅਜਨਾਲਾ ਨਾਲ ਮਨਜੀਤ ਸਿੰਘ ਮੰਨਾ ਸਾਬਕਾ ਸੀ.ਪੀ.ਸੀ.ਐਸ., ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਮਿਆਂਵੰਡ, ਹਰਦੀਪ ਸਿੰਘ ਗਿੱਲ,ਕਰਨ ਗੋੜ ਅਤੇ ਹੋਰ ਆਗੂ ਵੀ ਸਨ।

Related Post