July 6, 2024 01:14:50
post

Jasbeer Singh

(Chief Editor)

Latest update

ਕਤਲ ਤੇ ਇਰਾਦਾ ਕਤਲ ਵਿਚ ਲੋੜੀਂਦਾ ਗੈਂਗਸਟਰ ਐਨਕਾਊਂਟਰ ਤੋਂ ਬਾਅਦ ਜ਼ਖ਼ਮੀ ; ਗਿ੍ਰਫ਼ਤਾਰ

post-img

ਪਟਿਆਲਾ, 16 ਦਸੰਬਰ ( ਜਸਬੀਰ ਜੱਸੀ )-ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਸ ਪਾਰਟੀ ਨੇ ਇੰਚਾਰਜ ਇੰਸ਼ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਇਕ ਅਹਿਮ ਓਪਰੇਸ਼ਨ ਦੌਰਾਨ ਕਤਲ ਤੇ ਇਰਾਦਾ ਕਤਲ ਵਿਚ ਲੋੜੀਂਦੇ ਗੈਂਗਸਟਰ ਨੂੰ ਐਨਕਾਊਂਟਰ ਦੌਰਾਨ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸਦੀ ਪਛਾਣ ਮਲਕੀਤ ਸਿੰਘ ਚਿੱਟਾ ਪੁੱਤਰ ਬਲਬੀਰ ਸਿੰਘ ਵਾਸੀ ਅਬਚਲ ਨਗਰ ਹਸਨਪੁਰ ਥਾਣਾ ਅਨਾਜ ਮੰਡੀ ਪਟਿਆਲਾ ਵਜੋਂ ਹੋਈ। ਜੋ ਕਿ ਮਈ 2023 ਵਿਚ ਸੀਜਰ ਸੈਲੂਨ ਦੇ ਮਾਲਕ ਗੁਰਪ੍ਰੀਤ ਸਿੰਘ ਉਰਫ਼ ਮੋਨੂੰ ਦੇ ਕਤਲ ਕੇਸ ਵਿਚ ਫਰਾਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਉਕਤ ਗੈਂਗਸਟਰ ਨੂੰ ਫੜਨ ਲਈ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਐਸ. ਪੀ. ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ, ਡੀ. ਐਸ. ਪੀ. ਸੁਖਅੰਮਿ੍ਰਤ ਸਿੰਘ ਰੰਧਾਵਾ ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਇਕ ਅਹਿਮ ਓਪਰੇਸ਼ਨ ਚਲਾਇਆ, ਜਿਸ ਵਿਚ ਮਿਲੀ ਸੂਚਨਾ ਦੇ ਆਧਾਰ ’ਤੇ ਪਿੰਡ ਖੇੜਾ ਜੱਟਾਂ ਦੇ ਖੇਤਰ ’ਚ ਮਲਕੀਤ ਸਿੰਘ ਚਿੱਟਾ ਮੌਜੂਦ ਹੈ ਤਾਂ ਪੁਲਸ ਨੇ ਮਲਕੀਤ ਸਿੰਘ ਚਿੱਟਾ ਨੂੰੂ ਚੁਫੇਰੇਓਂ ਘੇਰ ਲਿਆ ਤੇ ਆਪਣੇ ਆਪ ਨੂੰ ਘਿਰਿਆ ਦੇਖ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ ਤੇ ਪੁਲਸ ਨੇ ਵੀ ਆਪਣੇ ਬਚਾਓ ਵਿਚ ਫਾਇਰਿੰਗ ਕੀਤੀ ਤੇ ਇਸ ਫਾਇਰਿੰਗ ਵਿਚ ਮਲਕੀਤ ਸਿੰਘ ਚਿੱਟਾ ਦੌਰਾਨ ਉਹ ਜ਼ਖ਼ਮੀ ਹੋ ਗਿਆ ਤੇ ਮੌਕੇ ਤੋਂ ਮਲਕੀਤ ਸਿੰਘ ਚਿੱਟਾ ਤੋਂ 32 ਬੋਰ ਪਿਸਟਲ ਬਰਾਮਦ ਹੋਇਆ। ਇਸ ਮਾਮਲੇ ਵਿਚ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਮੋਨੂੰ ਆਨੰਦ ਨਗਰ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਪਿਛਲੇ ਸਮੇਂ ਤੋਂ ਸੀਜਰ ਸੈਲੂਨ ਦੇ ਨਾਮ ’ਤੇ ਸਿਊਣਾ ਰੋਡ ਆਨੰਦ ਨਗਰ ਬੀ ਪਟਿਆਲਾ ਵਿਖੇ ਦੁਕਾਨ ਕਰਦਾ ਸੀ। ਦੋਹਾਂ ਦੀ ਆਪਸੀ ਵਿਚ ਰੰਜਸ਼ ਸੀ ਤੇ 15 ਮਈ 2023 ਨੂੰ ਗੁਰਪ੍ਰੀਤ ਉਰਫ਼ ਮੋਨੂੰ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਵਿਚ ਮਲਕੀਤ ਸਿੰਘ ਚਿੱਟਾ ਵੀ ਫਰਾਰ ਸੀ ਤੇ ਪੁਲਸ ਨੇ ਅੱਜ ਉਸਨੂੰ ਗਿ੍ਰਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਚਿੱਟਾ ਦੇ ਖਿਲਾਫ਼ ਕਤਲ, ਇਰਾਦਾ ਕਤਲ, ਲੁੱਟ ਖੋਹ ਤੇ ਸਨੈਚਿੰਗ ਆਦਿ ਦੇ ਕੇਸ ਦਰਜ ਹਨ। ਉਹ ਇਰਾਦਾ ਕਤਲ ਕੇਸ ਵਿਚ ਜੇਲ ਵੀ ਗਿਆ ਸੀ ਤੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸਨੇ ਆਪਣੇ ਸਾਥੀਆ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ਼ ਮੋਨੂੰ ਦਾ ਕਤਲ ਕਰ ਦਿੱਤਾ ਸੀ ਤੇ ਉਸ ਮਾਮਲੇ ਵਿਚ ਇਹ ਭਗੌੜਾ ਚੱਲਿਆ ਆ ਰਿਹਾ ਸੀ। ਇਸ ਮੌਕੇ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਇੰਸ. ਸ਼ਮਿੰਦਰ ਸਿੰਘ ਦੀ ਵੀ ਹਾਜ਼ਰ ਸਨ।

Related Post