July 6, 2024 01:51:06
post

Jasbeer Singh

(Chief Editor)

Latest update

ਮਜੀਠੀਆ ਦੀ ਪੁਛ ਗਿਛ ਮੌਕੇ ਪੁਲਸ ਨੇ ਏ.ਡੀ.ਜੀ.ਪੀ. ਦਫਤਰ ਨੂੰ ਜਾਣ ਵਾਲੇ ਸਮੁੱਚੇ ਰਾਸਤਿਆਂ ਨੂੰ ਕੀਤਾ ਸੀਲ

post-img

ਪਟਿਆਲਾ, 18 ਦਸੰਬਰ ( ਜਸਬੀਰ ਜੱਸੀ ) :ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦਫਤਰ ਵਿਚ ਪੇਸ਼ ਹੋਣ ਨੂੰ ਲੈ ਕੇ ਪਟਿਆਲਾ ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਬਾਰਾਂਦਰੀ ਵਿਚ ਸਥਿਤੀ ਏ.ਡੀ.ਜੀ.ਪੀ ਦਫਤਰ ਨੂੰ ਜਾਣ ਵਾਲੇ ਸਾਰੇ ਰਾਸਤਿਆਂ ਨੂੰ ਸੀਲ ਕਰ ਦਿੱਤਾ ਅਤੇ ਖੁਦ ਐਸ.ਐਸ.ਪੀ ਵਰੁਣ ਸ਼ਰਮਾ, ਐਸ.ਪੀ ਸਿਟੀ ਮੁਹੰਮਦ ਸਰਫਰਾਜ ਆਲਮ, ਐਸ.ਪੀ. ਸੌਰਵ ਜਿੰਦਲ ਵੀ ਹਾਜ਼ਰ ਰਹੇ। ਸਾਰੇ ਰਾਸਤਿਆਂ ’ਤੇ ਭਾਰੀ ਸੰਖਿਆ ਵਿਚ ਪੁਲਸ ਫੋਰਸ ਤੈਨਾਤ ਕੀਤੀ ਗਈ ਸੀ। ਪੁਲਸ ਨੇ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ। ਜਦੋਂ ਬਿਕਰਮ ਸਿੰਘ ਮਜੀਠੀਆ ਆਏ ਤਾਂ ਪੁਲਸ ਬਾਰਾਂਦਰੀ ਵਿਚ ਦਾਖਲ ਹੋਣ ਵਾਲੇ ਰਾਸਤੇ ਰਜਬਾਹਾ ਰੋਡ ’ਤੇ ਹੀ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਗਿਆ ਅਤੇ ਇਥੋਂ ਸਿਰਫ ਇੱਕ ਗੱਡੀ ਜਿਸ ਵਿਚ ਬਿਕਰਮ ਸਿੰਘ ਮਜੀਠੀਆ ਸਵਾਰ ਸਨ ਅਤੇ ਉਸ ਨੂੰ ਅਰਸ਼ਦੀਪ ਸਿੰਘ ਕਲੇਰ ਚਲਾ ਰਹੇ ਸਨ ਅਤੇ ਉਸ ਵਿਚ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਮੌਜੂਦ ਸਨ ਨੂੰ ਅੱਦਰ ਜਾਣ ਦਿੱਤਾ ਗਿਆ। ਇਥੇ ਅਕਾਲੀ ਵਰਕਰਾਂ ਨੇ ਅੰਦਰ ਜਾਣ ਦੀ ਜਿੱਦ ਕੀਤੀ ਤਾਂ ਪੁਲਸ ਨੇ ਜਬਰੀ ਉਨ੍ਰਾਂ ਨੂੰ ਰੋਕ ਦਿੱਤਾ ਅਤੇ ਇਥੇ ਧੱਕਾ ਮੁੱਕੀ ਵੀ ਹੋਈ। ਇਸ ਤੋਂ ਬਾਅਦ ਬੈਰੀਕੇਟ ਬੰਦ ਕਰ ਦਿੱਤੇ ਗਏ। ਪੁਸ ਸਵੇਰੇ ਹੀ ਸ੍ਰੀ ਧੁਰਵ ਪਾਂਡਵ ਸਟੇਡੀਅਮ ਦੇ ਪਿਛਲੇ ਗੇਟ ਵਾਲੇ ਰਾਸਤੇ, ਸਰਕਟ ਹਾਉਸ ਵਾਲੇ ਪਾਸੇ ਅਤੇ ਰਜਬਾਹਾ ਰੋਡ ’ਤੇ ਬੈਰੀਕੇਟ ਲਗਾ ਕੇ ਟਰੈਫਿਕ ਨੂੰ ਪੁਰੀ ਤਰ੍ਰਾਂ ਜਾਮ ਕੀਤਾ ਹੋਇਆ ਸੀ। ਸਾਰੇ ਰਾਸਤਿਆਂ ’ਤੇ ਪੁਲਸ ਨੂੰ ਸਵੇਰੇ ਹੀ ਤੈਨਾਤ ਕਰ ਦਿੱਤਾ ਗਿਆ ਸੀ। ਹਰੇਕ ਪਾਸੇ ਦੋ ਐਸ.ਐਚ.ਓ. ਅਤੇ ਇੱਕ ਗਜਟਿਡ ਅਫਸਰ ਤੈਨਾਤ ਕੀਤਾ ਸੀ ਤਾਂ ਕਿ ਕਿਸੇ ਵੀ ਪਾਸੇ ਸੁਰੱਖਿਆ ਵਿਚ ਚੂਕ ਨਾ ਰਹਿ ਜਾਵੇ। ਆਮ ਲੋਕਾਂ ਲਈ ਇਹ ਸਾਰੇ ਰਾਸਤੇ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਏ.ਡੀ.ਜੀ.ਪੀ. ਦਫਤਰ ਨੂੰ ਜਾਣ ਵਾਲੇ ਰਾਸਤੇ ਦੇ ਦੋਨਾ ਮੁੱਖ ਗੇਟਾਂ ‘ਤੇ ਪੁਰੀ ਤਰ੍ਹਾਂ ਸੁਰੱਖਿਆ ਚੌਕਸ ਕੀਤੀ ਹੋਈ ਸੀ। ਇਸ ਤੋਂ ਇਲਾਵਾ ਏ.ਡੀ.ਜੀ.ਪੀ ਦਫਤਰ ਦੇ ਆਸ ਪਾਸ ਵੀ ਪੁਲਸ ਫੋਰਸ ਪੁਰੀ ਤਰ੍ਹਾਂ ਤੈਨਾਤ ਸੀ। ਪੁਰਾ ਦਿਨ ਪੁਲਸ ਫੋਰਸ ਆਪਣੀਆਂ ਥਾਵਾਂ ’ਤੇ ਤੈਨਾਤ ਰਹੀ ਅਤੇ ਸ਼ਾਮ ਤੱਕ ਪੁਰੀ ਬਾਰਾਂਦਰੀ ਪੁਲਸ ਛਾਉਣੀ ਵਿਚ ਤਬਦੀਲ ਰਹੀ। 

Related Post