July 6, 2024 01:45:36
post

Jasbeer Singh

(Chief Editor)

Latest update

ਪੰਜਾਬ ਚ ਹੁਣ ਰਜਿਸਟਰੀ ਕਰਾਉਣੀ ਹੋਵੇਗੀ ਸੌਖੀ, ਪਾਸਪੋਰਟ ਦੀ ਤਰਜ਼ ਤੇ ਹੋਵੇਗਾ ਸਾਰਾ ਕੰਮ

post-img

ਚੰਡੀਗੜ੍ਹ : ਪੰਜਾਬ ਚ ਜਾਇਦਾਦ ਦੀ ਰਜਿਸਟਰੀ ਕਰਾਉਣ ਦੀ ਪ੍ਰਕਿਰਿਆ ਹੁਣ ਪਹਿਲਾਂ ਨਾਲੋਂ ਸੌਖੀ ਹੋਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਹੁਣ ਪਾਸਪੋਰਟ ਦੀ ਤਰਜ਼ ਤੇ ਰਜਿਸਟਰੀਆਂ ਹੋਣਗੀਆਂ। ਜਿਸ ਤਰ੍ਹਾਂ ਪਾਸਪੋਰਟ ਬਣਵਾਉਣ ਲਈ ਲੋਕ ਪਹਿਲਾਂ ਆਨਲਾਈਨ ਅਪੁਆਇੰਟਮੈਂਟ ਲੈਂਦੇ ਹਨ ਅਤੇ ਬਾਅਦ ਚ ਇੱਕੋ ਛੱਤ ਹੇਠ ਵੱਖ-ਵੱਖ ਕਾਊਂਟਰਾਂ ਤੇ ਫੋਟੋਗ੍ਰਾਫ, ਕਾਗਜ਼ਾਂ ਦੀ ਚੈਕਿੰਗ ਅਤੇ ਫ਼ੀਸ ਜਮ੍ਹਾਂ ਹੋ ਜਾਂਦੀ ਹੈ, ਹੁਣ ਉਸੇ ਤਰ੍ਹਾਂ ਜਾਇਦਾਦ ਦੀ ਰਜਿਸਟਰੀ ਹੋਵੇਗੀ। ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਹ ਪਾਇਲਟ ਪ੍ਰਾਜੈਕਟ ਮੋਹਾਲੀ ਅਤੇ ਬਠਿੰਡਾ ਚ ਸ਼ੁਰੂ ਕੀਤਾ ਜਾਵੇਗਾ।ਮੌਜੂਦਾ ਸਮੇਂ ਦੌਰਾਨ ਇੰਝ ਹੁੰਦੀ ਹੈ ਰਜਿਸਟਰੀਵਿਕਰੇਤਾ ਅਤੇ ਖ਼ਰੀਦਦਾਰ ਡੀਡ ਰਾਈਟਰ ਦੇ ਕੋਲ ਜਾਂਦੇ ਹਨ। ਉਹ ਜਾਇਦਾਦ ਦੇ ਕਾਗਜ਼ ਜਿਵੇਂ ਜ਼ਮੀਨ ਦਾ ਖ਼ਸਰਾ ਨੰਬਰ, ਸੌਦੇ ਦੀਆਂ ਸ਼ਰਤਾਂ, ਗਵਾਹਾਂ ਦੀ ਜਾਣਕਾਰੀ, ਸਬੰਧਿਤ ਇਲਾਕੇ ਦਾ ਕੁਲੈਕਟਰ ਰੇਟ, ਜ਼ਮੀਨ ਦੇ ਖ਼ਰੀਦਦਾਰ ਅਤੇ ਵਿਕਰੇਤਾ ਦੀ ਜਾਣਕਾਰੀ ਸਮੇਤ ਬਾਕੀ ਬਿੰਦੂਆਂ ਨੂੰ ਦਰਜ ਕਰਦਾ ਹੈ। ਉਹ ਇਨ੍ਹਾਂ ਨੂੰ ਚੈੱਕ ਕਰਨ ਤੋਂ ਬਾਅਦ ਦੇਖਦੇ ਹਾ ਕੇ ਜਾਇਦਾਦ ਦੇ ਸੌਦੇ ਮੁਤਾਬਕ ਕਿੰਨੀ ਫ਼ੀਸ ਬਣਦੀ ਹੈ।ਲੋਕ ਡੀਡ ਰਾਈਟਰ ਜ਼ਰੀਏ ਰਜਿਸਟਰੀ ਕਰਵਾਉਣ ਦੀ ਅਪੁਆਇੰਟਮੈਂਟ ਲੈਂਦੇ ਹਨ। ਇਸ ਦੇ ਨਾਲ ਹੀ ਆਨਲਾਈਨ ਸਟੈਂਪ ਪੇਪਰ ਖ਼ਰੀਦਿਆ ਜਾਂਦਾ ਹੈ। ਸਰਕਾਰ ਦੀਆਂ ਸਾਰੀ ਤਰ੍ਹਾਂ ਦੀਆਂ ਫ਼ੀਸਾਂ ਜਮ੍ਹਾਂ ਹੁੰਦੀਆਂ ਹਨ।ਅਪੁਆਇੰਟਮੈਂਟ ਮੁਤਾਬਕ ਡੀਡ ਰਾਈਟਰ ਨਾਲ ਲੋਕ ਪਟਵਾਰਖ਼ਾਨਾ ਜਾਂਦੇ ਹਨ।ਤਹਿਸੀਲਦਾਰ ਕੋਲ ਜਾਣ ਤੋਂ ਪਹਿਲਾਂ ਨੰਬਰਦਾਰ ਸਾਰੇ ਕਾਗਜ਼ਾਂ ਦੀ ਤਸਦੀਕ ਕਰਦਾ ਹੈ।ਹਿਸੀਲਦਾਰ ਦੇ ਸਾਹਮਣੇ ਵਿਕਰੇਤਾ ਅਤੇ ਖ਼ਰੀਦਦਾਰ ਪਹੁੰਚਦੇ ਹਨ। ਦੋਹਾਂ ਪਾਰਟੀਆਂ ਦੀ ਫੋਟੋ ਤੋਂ ਬਾਅਦ ਡਾਕੂਮੈਂਟ ਤੇ ਆਪਣੇ ਹਸਤਾਖ਼ਰ ਕਰਦੇ ਹਨ। ਤਹਿਸੀਲਦਾਰ ਦੀ ਮੋਹਰ ਲੱਗਣ ਦੇ ਨਾਲ ਹੀ ਰਜਿਸਟਰੀ ਹੋ ਜਾਂਦੀ ਹੈ।ਸਭ ਤੋਂ ਅਖ਼ੀਰ ਚ ਇੰਤਕਾਲ ਹੁੰਦਾ ਹੈ, ਜੋ ਕਿ ਰੈਵਿਨਿਊ ਰਿਕਾਰਡ ਚ ਜਾਇਦਾਦ ਨੂੰ ਨਵੇਂ ਮਾਲਕ ਦੇ ਨਾਂ ਦਰਜ ਕਰ ਦਿੰਦਾ ਹੈ।

Related Post