July 6, 2024 01:19:05
post

Jasbeer Singh

(Chief Editor)

Latest update

ਫੁੱਟਬਾਲ ਚੌਂਕ ਨੇੜੇ ਵੱਡੀ ਵਾਰਦਾਤ, 2 ਈ-ਰਿਕਸ਼ਾ ਨੂੰ ਰੋਕ ਕੇ ਗੰਨ ਪੁਆਇੰਟ ’ਤੇ ਲੁੱਟੇ 50 ਹਜ਼ਾਰ ਤੇ 5 ਮੋਬਾਇਲ

post-img

ਜਲੰਧਰ - ਐਤਵਾਰ ਤੜਕੇ 5 ਵਜੇ ਦੇ ਕਰੀਬ ਫੁੱਟਬਾਲ ਚੌਂਕ ’ਤੇ 2 ਈ-ਰਿਕਸ਼ਾ ਨੂੰ ਰੋਕ ਕੇ ਨਾਈਟ ਡਿਊਟੀ ਕਰਕੇ ਘਰ ਪਰਤ ਰਹੇ ਲੇਬਰ ਦੇ 7 ਲੋਕਾਂ ਨੂੰ ਗੰਨ ਪੁਆਇੰਟ ’ਤੇ ਲੈ ਕੇ 50 ਹਜ਼ਾਰ ਰੁਪਏ ਅਤੇ 5 ਮੋਬਾਇਲ ਲੁੱਟ ਲਏ ਗਏ। ਇਸ ਵਾਰਦਾਤ ਨੇ ਸਾਬਤ ਕਰ ਦਿੱਤਾ ਕਿ ਕਿਤੇ ਨਾ ਕਿਤੇ ਚੋਰ ਲੁਟੇਰੇ ਪੁਲਸ ਤੋਂ ਅੱਗੇ ਹਨ। ਹਾਲਾਂਕਿ ਸਿਟੀ ’ਚ ਕ੍ਰਾਈਮ ਕੰਟਰੋਲ ਕਰਨ ਲਈ ਸੀ. ਪੀ. ਸਵਪਨ ਸ਼ਰਮਾ ਕਾਫ਼ੀ ਮਿਹਨਤ ਕਰ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਸ਼ਿਵ ਨਗਰ ਵਾਸੀ ਮੁਹੰਮਦ ਮੋਬੀਨ ਨੇ ਦੱਸਿਆ ਕਿ ਉਹ ਅਟੈਚੀ ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰਦੇ ਹਨ। ਸ਼ਨੀਵਾਰ ਨੂੰ ਉਨ੍ਹਾਂ ਦੀ ਨਾਈਟ ਡਿਊਟੀ ਸੀ ਅਤੇ ਸ਼ਨੀਵਾਰ ਨੂੰ ਹੀ ਲੇਬਰ ਦਾ ਹਿਸਾਬ ਕੀਤਾ ਜਾਂਦਾ ਹੈ। ਮੋਬੀਨ ਨੇ ਕਿਹਾ ਕਿ ਨਾਈਟ ਡਿਊਟੀ ਖ਼ਤਮ ਕਰਕੇ ਉਹ 7 ਲੋਕ 2 ਈ-ਰਿਕਸ਼ਾ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ, ਜਿਵੇਂ ਉਹ ਫੁੱਟਬਾਲ ਚੌਕ ਨੇੜੇ ਪੈਟਰੋਲ ਪੰਪ ਪਹੁੰਚੇ ਤਾਂ ਇਕ ਐਕਟਿਵਾ ਨੇ ਅੱਗੇ ਜਾ ਰਹੇ ਈ-ਰਿਕਸ਼ਾ ਨੂੰ ਰੁਕਵਾ ਲਿਆ। ਨਾਲ ਹੀ ਪਿੱਛੇ ਆ ਰਿਹਾ ਰਿਕਸ਼ਾ ਵੀ ਰੁਕ ਗਿਆ। ਵੇਖਦੇ ਹੀ ਵੇਖਦੇ ਲੁਟੇਰਿਆਂ ਨੇ ਗੰਨ ਕੱਢ ਲਈ।2 ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਸਨ। ਸਾਰਿਆਂ ਨੂੰ ਇਕੱਠਾ ਕਰ ਕੇ ਲੁਟੇਰਿਆਂ ਨੇ ਪੈਸੇ ਤੇ ਮੋਬਾਇਲਾਂ ਦੀ ਮੰਗ ਕੀਤੀ। ਮੋਬੀਨ ਨੇ ਕਿਹਾ ਕਿ ਉਨ੍ਹਾਂ ਨੇ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਇਕ ਲੁਟੇਰੇ ਨੇ ਗੰਨ ਲੋਡ ਕਰ ਲਈ। ਮੋਬੀਨ ਨੇ ਡਰ ਦੇ ਮਾਰੇ 24 ਹਜ਼ਾਰ ਰੁਪਏ ਤੇ ਆਪਣਾ ਮੋਬਾਇਲ ਕੱਢ ਕੇ ਲੁਟੇਰੇ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਲੁਟੇਰਿਆਂ ਨੇ ਲੇਬਰ ਦੇ ਲੋਕਾਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਤਲਾਸ਼ੀ ਲੈ ਕੇ ਕੁੱਲ 50 ਹਜ਼ਾਰ ਰੁਪਏ ਅਤੇ 5 ਮੋਬਾਇਲ ਕੱਢ ਕੇ ਫਰਾਰ ਹੋ ਗਏ।

Related Post