July 9, 2024 04:51:07
post

Jasbeer Singh

(Chief Editor)

ਬੀਜਿੰਗ ਚ ਭਾਰੀ ਬਰਫਬਾਰੀ ਦੌਰਾਨ ਵਾਪਰਿਆ ਰੇਲ ਹਾਦਸਾ, 515 ਯਾਤਰੀ ਜ਼ਖਮੀ

post-img

ਬੀਜਿੰਗ - ਚੀਨ ਦੀ ਰਾਜਧਾਨੀ ਬੀਜਿੰਗ ਚ ਭਾਰੀ ਬਰਫ਼ਬਾਰੀ ਦੌਰਾਨ ਦੋ ਸਬਵੇਅ ਰੇਲਗੱਡੀਆਂ ਆਪਸ ਚ ਟਕਰਾ ਗਈਆਂ। ਇਸ ਹਾਦਸੇ ਵਿਚ 515 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਖਮੀਆਂ ਚੋਂ 102 ਲੋਕਾਂ ਦੀਆਂ ਹੱਡੀਆਂ ਟੁੱਟ ਗਈਆਂ ਸਨ। ਇਹ ਹਾਦਸਾ ਬੀਜਿੰਗ ਦੇ ਪੱਛਮੀ ਪਹਾੜੀ ਖੇਤਰ ਚ ਚਾਂਗਪਿੰਗ ਲਾਈਨ ਤੇ ਵੀਰਵਾਰ ਸ਼ਾਮ ਨੂੰ ਵਾਪਰਿਆ। ਸ਼ਹਿਰ ਦੇ ਟਰਾਂਸਪੋਰਟ ਅਥਾਰਟੀ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਬਿਆਨ ਚ ਕਿਹਾ ਕਿ ਪਟੜੀ ਤੇ ਫਿਸਲਣ ਕਾਰਨ ਰੇਲਗੱਡੀ ਆਪਣੇ ਆਪ ਰੁਕ ਗਈ। ਪਿੱਛੇ ਤੋਂ ਆ ਰਹੀ ਰੇਲਗੱਡੀ ਸਮੇਂ ਸਿਰ ਬ੍ਰੇਕ ਨਹੀਂ ਲਗਾ ਸਕੀ ਅਤੇ ਉਹ ਤਿਲਕ ਗਈ। ਬਿਆਨ ਅਨੁਸਾਰ ਐਮਰਜੈਂਸੀ ਮੈਡੀਕਲ ਕਰਮਚਾਰੀ, ਪੁਲਸ ਅਤੇ ਆਵਾਜਾਈ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਅਤੇ ਸਾਰੇ ਯਾਤਰੀਆਂ ਨੂੰ ਰਾਤ 11 ਵਜੇ ਦੇ ਕਰੀਬ ਬਾਹਰ ਕੱਢ ਲਿਆ ਗਿਆ। ਸ਼ੁੱਕਰਵਾਰ ਸਵੇਰ ਤੱਕ 25 ਯਾਤਰੀ ਨਿਗਰਾਨੀ ਹੇਠ ਹਨ ਅਤੇ 67 ਯਾਤਰੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ। ਬੀਜਿੰਗ ਚ ਬੁੱਧਵਾਰ ਨੂੰ ਅਸਧਾਰਨ ਤੌਰ ਤੇ ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ, ਜਿਸ ਨਾਲ ਕੁਝ ਟ੍ਰੇਨਾਂ ਨੂੰ ਮੁਅੱਤਲ ਕਰਨ ਅਤੇ ਸਕੂਲਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਸ਼ਹਿਰ ਵਿੱਚ ਹੋਰ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਗਈ ਹੈ। ਰਾਤ ਭਰ ਤਾਪਮਾਨ ਮਨਫ਼ੀ 11 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਉੱਤਰੀ ਚੀਨ ਚ ਬਰਫੀਲੇ ਤੂਫਾਨ ਕਾਰਨ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

Related Post